ਪ੍ਰੀਤ ਹਰਪਾਲ ਨੇ ਆਪਣੇ ਆਉਣ ਵਾਲੇ ਨਵੇਂ ਗੀਤ ‘ਮਜਬੂਰ’ ਦਾ ਪੋਸਟਰ ਸ਼ੇਅਰ ਕਰਦੇ ਹੋਏ ਦੱਸੀ ਰਿਲੀਜ਼ ਡੇਟ

written by Lajwinder kaur | July 19, 2020

ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਪ੍ਰੀਤ ਹਰਪਾਲ ਨੇ ਆਪਣੇ ਆਉਣ ਵਾਲੇ ਨਵੇਂ ਗੀਤ ”ਮਜਬੂਰ” ਦਾ ਨਵਾਂ ਪੋਸਟਰ ਸਾਂਝਾ ਕੀਤਾ ਹੈ । ਗਾਇਕ ਨੇ ਆਪਣੀ ਤਸਵੀਰ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ, ਜਿੱਥੇ ਉਸਨੇ ਰਿਲੀਜ਼ ਦੀ ਮਿਤੀ ਅਤੇ ਆਪਣੇ ਨਵੇਂ ਗਾਣੇ ਦੇ ਬਾਰੇ ਹੋਰ ਵੇਰਵਾ ਦੱਸਿਆ ਹੈ ।   ਹੋਰ ਵੇਖੋ: ਅਫਸਾਨਾ ਖ਼ਾਨ ਆਪਣੇ ਨਵੇਂ ਗੀਤ ‘Dream Breaker’ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਗਾਣੇ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ ਇਸ ਗਾਣੇ ਦੇ ਬੋਲ ਦਿਲਜੀਤ ਚੱਟੀ ਨੇ ਲਿਖੇ ਹਨ ਅਤੇ ਪ੍ਰਤਿਕ ਰੰਧਾਵਾ ਨੇ ਇਸ ਗੀਤ ਦਾ ਮਿਊਜ਼ਿਕ ਤਿਆਰ ਕੀਤਾ ਹੈ । ਦਿਵਿਆ ਸੁਤਧਰ ਅਤੇ ਅਮਨ ਸੁਤਧਰ ਹੋਰਾ ਨੇ ਇਸ ਗਾਣੇ ਦਾ ਵੀਡੀਓ ਬਣਾਇਆ ਹੈ । ਇਹ ਗਾਣਾ 23 ਜੁਲਾਈ ਨੂੰ ਟੀਪੀਜ਼ੈਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ । ਗੀਤ ਦੇ ਟਾਈਟਲ ਤੋਂ ਲੱਗਦਾ ਹੈ ਕਿ ਉਹ ਗੀਤ ਸੈਡ ਜ਼ੌਨਰ ਦਾ ਹੋਵੇਗਾ । ਇਸ ਤੋਂ ਪਹਿਲਾਂ ਵੀ ਪ੍ਰੀਤ ਹਰਪਾਲ ਬਹੁਤ ਸਾਰੇ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ । ਪ੍ਰੀਤ ਹਰਪਾਲ ਖੁਦ ਵੀ ਚੰਗੇ ਗੀਤਕਾਰ ਵੀ ਨੇ । ਉਨ੍ਹਾਂ ਦੇ ਜ਼ਿਆਦਾਤਰ ਗੀਤ ਖੁਦ ਹੀ ਲਿਖੇ ਹੁੰਦੇ ਨੇ । ਪਰ ਉਹ ਦੂਜੇ ਗੀਤਕਾਰਾਂ ਦੇ ਲਿਖੇ ਗੀਤ ਵੀ ਗਾ ਲੈਂਦੇ ਨੇ । ਉਹ ਆਖਰੀ ਵਾਰ ਫ਼ਿਲਮ 'ਲੁਕਣ ਮੀਚੀ' ‘ਚ ਦਿਖਾਈ ਦਿੱਤੇ ਸਨ ।

0 Comments
0

You may also like