Advertisment

ਪ੍ਰੀਤ ਹਰਪਾਲ ਨੇ ਆਪਣੇ ਆਉਣ ਵਾਲੇ ਨਵੇਂ ਗੀਤ ‘ਮਜਬੂਰ’ ਦਾ ਪੋਸਟਰ ਸ਼ੇਅਰ ਕਰਦੇ ਹੋਏ ਦੱਸੀ ਰਿਲੀਜ਼ ਡੇਟ

author-image
By Lajwinder kaur
New Update
ਪ੍ਰੀਤ ਹਰਪਾਲ ਨੇ ਆਪਣੇ ਆਉਣ ਵਾਲੇ ਨਵੇਂ ਗੀਤ ‘ਮਜਬੂਰ’ ਦਾ ਪੋਸਟਰ ਸ਼ੇਅਰ ਕਰਦੇ ਹੋਏ ਦੱਸੀ ਰਿਲੀਜ਼ ਡੇਟ
Advertisment
ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਪ੍ਰੀਤ ਹਰਪਾਲ ਨੇ ਆਪਣੇ ਆਉਣ ਵਾਲੇ ਨਵੇਂ ਗੀਤ ”ਮਜਬੂਰ” ਦਾ ਨਵਾਂ ਪੋਸਟਰ ਸਾਂਝਾ ਕੀਤਾ ਹੈ । ਗਾਇਕ ਨੇ ਆਪਣੀ ਤਸਵੀਰ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ, ਜਿੱਥੇ ਉਸਨੇ ਰਿਲੀਜ਼ ਦੀ ਮਿਤੀ ਅਤੇ ਆਪਣੇ ਨਵੇਂ ਗਾਣੇ ਦੇ ਬਾਰੇ ਹੋਰ ਵੇਰਵਾ ਦੱਸਿਆ ਹੈ ।  publive-image
Advertisment
ਹੋਰ ਵੇਖੋ: ਅਫਸਾਨਾ ਖ਼ਾਨ ਆਪਣੇ ਨਵੇਂ ਗੀਤ ‘Dream Breaker’ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਗਾਣੇ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ ਇਸ ਗਾਣੇ ਦੇ ਬੋਲ ਦਿਲਜੀਤ ਚੱਟੀ ਨੇ ਲਿਖੇ ਹਨ ਅਤੇ ਪ੍ਰਤਿਕ ਰੰਧਾਵਾ ਨੇ ਇਸ ਗੀਤ ਦਾ ਮਿਊਜ਼ਿਕ ਤਿਆਰ ਕੀਤਾ ਹੈ । ਦਿਵਿਆ ਸੁਤਧਰ ਅਤੇ ਅਮਨ ਸੁਤਧਰ ਹੋਰਾ ਨੇ ਇਸ ਗਾਣੇ ਦਾ ਵੀਡੀਓ ਬਣਾਇਆ ਹੈ । ਇਹ ਗਾਣਾ 23 ਜੁਲਾਈ ਨੂੰ ਟੀਪੀਜ਼ੈਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ । publive-image ਗੀਤ ਦੇ ਟਾਈਟਲ ਤੋਂ ਲੱਗਦਾ ਹੈ ਕਿ ਉਹ ਗੀਤ ਸੈਡ ਜ਼ੌਨਰ ਦਾ ਹੋਵੇਗਾ । ਇਸ ਤੋਂ ਪਹਿਲਾਂ ਵੀ ਪ੍ਰੀਤ ਹਰਪਾਲ ਬਹੁਤ ਸਾਰੇ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ । ਪ੍ਰੀਤ ਹਰਪਾਲ ਖੁਦ ਵੀ ਚੰਗੇ ਗੀਤਕਾਰ ਵੀ ਨੇ । ਉਨ੍ਹਾਂ ਦੇ ਜ਼ਿਆਦਾਤਰ ਗੀਤ ਖੁਦ ਹੀ ਲਿਖੇ ਹੁੰਦੇ ਨੇ । ਪਰ ਉਹ ਦੂਜੇ ਗੀਤਕਾਰਾਂ ਦੇ ਲਿਖੇ ਗੀਤ ਵੀ ਗਾ ਲੈਂਦੇ ਨੇ । ਉਹ ਆਖਰੀ ਵਾਰ ਫ਼ਿਲਮ 'ਲੁਕਣ ਮੀਚੀ' ‘ਚ ਦਿਖਾਈ ਦਿੱਤੇ ਸਨ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment