ਤਸਵੀਰ ‘ਚ ਨਜ਼ਰ ਆ ਰਿਹਾ ਇਹ ਸਰਦਾਰ ਬੱਚਾ ਅੱਜ ਹੈ ਸਟਾਰ ਪੰਜਾਬੀ ਗਾਇਕ ਤੇ ਅਦਾਕਾਰ, ਕੀ ਤੁਸੀਂ ਪਹਿਚਾਣਿਆ ?

Written by  Lajwinder kaur   |  April 28th 2020 02:22 PM  |  Updated: April 28th 2020 02:37 PM

ਤਸਵੀਰ ‘ਚ ਨਜ਼ਰ ਆ ਰਿਹਾ ਇਹ ਸਰਦਾਰ ਬੱਚਾ ਅੱਜ ਹੈ ਸਟਾਰ ਪੰਜਾਬੀ ਗਾਇਕ ਤੇ ਅਦਾਕਾਰ, ਕੀ ਤੁਸੀਂ ਪਹਿਚਾਣਿਆ ?

ਲਾਕਡਾਊਨ ਦੇ ਚੱਲਦੇ ਮਨੋਰੰਜਨ ਜਗਤ ਦੇ ਸਿਤਾਰੇ ਵੀ ਆਪੋ ਆਪਣੇ ਘਰਾਂ ‘ਚ ਸਮਾਂ ਬਿਤਾ ਰਹੇ ਨੇ । ਅਜਿਹੇ ‘ਚ ਬਹੁਤ ਸਾਰੇ ਕਲਾਕਾਰ ਆਪਣੇ ਬਚਪਨ ਦੀਆਂ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰ ਰਹੇ ਨੇ । ਆਉ ਅੱਜ ਅਸੀਂ ਤੁਹਾਨੂੰ ਇੱਕ ਹੋਰ ਪੰਜਾਬੀ ਗਾਇਕ ਤੇ ਅਦਾਕਾਰ ਦੀ ਬਚਪਨ ਦੀ ਤਸਵੀਰ ਦਿਖਾਉਂਦੇ ਹਾਂ।

ਜੀ ਹਾਂ ਇਸ ਫੋਟੋ ‘ਚ ਨਜ਼ਰ ਆ ਰਿਹਾ ਇਹ ਸਰਦਾਰ ਬੱਚਾ ਕੋਈ ਹੋਰ ਨਹੀਂ ਸਗੋਂ ਸਭ ਦਾ ਹਰਮਨ ਪਿਆਰਾ ਗਾਇਕ ਪ੍ਰੀਤ ਹਰਪਾਲ ਹੈ । ਜੀ ਹਾਂ ਪ੍ਰੀਤ ਹਰਪਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਸਿੱਧਾ ਜਿਹਾ ਜ਼ਮਾਨਾ ਹੁੰਦਾ ਸੀ

ਘਰ ਵੀ ਪੁਰਾਣਾ ਹੁੰਦਾ ਸੀ

ਸੱਚੇ ਸੁੱਚੇ ਲੋਕ ਹੁੰਦੇ ਸੀ

ਸੱਚਾ ਹੀ ਯਾਰਾਨਾ ਹੁੰਦਾ ਸੀ

ਪੁਰਾਣੀਆਂ ਯਾਦਾਂ ਡੈਡੀ ਤੇ ਮਾਮਾ ਜੀ ਨਾਲ’

ਇਸ ਫੋਟੋ ‘ਚ ਪ੍ਰੀਤ ਹਰਪਾਲ ਆਪਣੇ ਪਿਤਾ ਤੇ ਮਾਮੇ ਨਾਲ ਨਜ਼ਰ ਆ ਰਹੇ ਨੇ ।

ਜੇ ਗੱਲ ਕਰੀਏ ਪ੍ਰੀਤ ਹਰਪਾਲ ਦੇ ਵਰਕ ਫਰੰਟ ਦੀ ਤਾਂ ਉਹ ਕਾਲਜ, ਵੰਗ, ਲਾਅ, ਯਾਰ ਬੇਰੁਜ਼ਗਾਰ, ਬਲੈਕ ਸੂਟ, ਮਾਂ, ਕੇਸ, ਸਾਥ, ਜ਼ਿੰਦਗੀ, ਸੋਫੀ ਜੱਟ, ਤੂੰ ਦੇਸੀ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਹਨ । ਪਿਛਲੇ ਸਾਲ ਉਹ ‘ਲੁੱਕਣ ਮੀਚੀ’ ਵਰਗੀ ਸੁਪਰ ਹਿੱਟ ਫ਼ਿਲਮ ‘ਚ ਨਜ਼ਰ ਆਏ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network