ਪੰਜਾਬੀ ਗਾਇਕ ਪ੍ਰੀਤ ਹਰਪਾਲ ਏਨੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਲਾਕਡਾਊਨ ਦੌਰਾਨ ਉਨ੍ਹਾਂ ਨੇ ਆਪਣੇ ਸਿੰਗਲ ਟਰੈਕਸ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਵੀ ਕੀਤਾ ਹੈ । ਇੱਕ ਵਾਰ ਫਿਰ ਤੋਂ ਉਹ ਆਪਣਾ ਨਵਾਂ ਗਾਣਾ ਲੈ ਕੇ ਆ ਰਹੇ ਨੇ, ਜਿਸਦਾ ਨਾਂ ਹੈ ਸਟਕ ਗੱਭਰੂ (STUCK GABROO) ।
Vote for your favourite : https://www.ptcpunjabi.co.in/voting/
ਹੋਰ ਵੇਖੋ:ਯੁਵਰਾਜ ਹੰਸ ਨੇ ਆਪਣੇ ਪੁੱਤਰ ਦੀ ਤਸਵੀਰ ਕੀਤੀ ਸਾਂਝੀ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ
ਜੇ ਗੱਲ ਕਰੀਏ ਇਸ ਗੀਤ ਦੇ ਬੋਲ ਖੁਦ ਪ੍ਰੀਤ ਹਰਪਾਲ ਦੀ ਕਲਮ ਚੋ ਹੀ ਨਿਕਲੇ ਨੇ ਤੇ ਮਿਊਜ਼ਿਕ ਜੱਸੀ ਐਕਸ ਨੇ ਦਿੱਤਾ ਹੈ । ਗੀਤ ਦਾ ਟੀਜ਼ਰ ਪ੍ਰੀਤ ਹਰਪਾਲ ਨੇ ਆਪਣੇ ਇੰਸਟਾਗ੍ਰਾਮ ਤੇ ਦਰਸ਼ਕਾਂ ਦੇ ਨਾਲ ਸ਼ੇਅਰ ਕੀਤਾ ਹੈ । ਜਿਸ ਨੂੰ ਪ੍ਰਸ਼ੰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ ।

ਪ੍ਰੀਤ ਹਰਪਾਲ ਦੀ ਕਲਮ ‘ਚੋਂ ਨਿਕਲੇ ਹੋਏ ਗੀਤ ਕਈ ਨਾਮੀ ਗਾਇਕ ਵੀ ਗਾ ਚੁੱਕੇ ਨੇ । ਉਹ ਆਪਣੀ ਆਵਾਜ਼ ‘ਚ ਕਈ ਸਿੰਗਲ ਟਰੈਕ ਜਿਵੇਂ ਯਾਰ ਬੇਰੁਜ਼ਗਾਰ, ਵੰਗ, ਬਲੈਕ ਸੂਟ, ਸਾਥ, ਬੀ.ਏ ਫੇਲ, ਅੱਤ ਗੌਰੀਏ, ਮਾਂ, ਕਲਾਸ, ਰੱਬ Vs ਇਨਸਾਨ’ ਵਰਗੇ ਕਈ ਸੁਪਰ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਨੇ । ਪਿਛਲੇ ਸਾਲ ਉਹ ਪੰਜਾਬੀ ਫ਼ਿਲਮ ‘ਲੁੱਕਣ ਮੀਚੀ’ ‘ਚ ਮੈਂਡੀ ਤੱਖਰ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸਨ । ਦਰਸ਼ਕਾਂ ਵੱਲੋਂ ਇਸ ਫ਼ਿਲਮ ਨੂੰ ਚੰਗਾ ਹੁੰਗਾਰਾ ਮਿਲਿਆ ਸੀ ।