ਪ੍ਰੀਤ ਹਰਪਾਲ ਲੈ ਕੇ ਆ ਰਹੇ ਨੇ ਨਵਾਂ ਸਿੰਗਲ ਟਰੈਕ ‘RABB VS INSAAN’

Written by  Lajwinder kaur   |  May 19th 2020 04:43 PM  |  Updated: May 19th 2020 04:43 PM

ਪ੍ਰੀਤ ਹਰਪਾਲ ਲੈ ਕੇ ਆ ਰਹੇ ਨੇ ਨਵਾਂ ਸਿੰਗਲ ਟਰੈਕ ‘RABB VS INSAAN’

ਪੰਜਾਬੀ ਗਾਇਕ ਪ੍ਰੀਤ ਹਰਪਾਲ ਬੈਕ ਟੂ ਬੈਕ ਗੀਤ ਲੈ ਕੇ ਆ ਰਹੇ ਨੇ । ਜੀ ਹਾਂ ਕਲਾਸ ਗੀਤ ਤੋਂ ਬਾਅਦ ਉਹ ਇੱਕ ਹੋਰ ਸਿੰਗਲ ਟਰੈਕ ‘ਰੱਬ VS ਇਨਸਾਨ’ ਲੈ ਕੇ ਆ ਰਹੇ ਨੇ । ਪਰ ਗੀਤ ਦੇ ਨਾਂਅ ਤੋਂ ਲਗਦਾ ਹੈ ਇਹ ਇਮੋਸ਼ਨਲ ਟਰੈਕ ਹੋਵੇਗਾ ।

ਇਸ ਗੀਤ ਦੇ ਬੋਲ ਵੀ ਖੁਦ ਪ੍ਰੀਤ ਹਰਪਾਲ ਦੀ ਕਲਮ ‘ਚੋਂ ਹੀ ਨਿਕਲੇ ਨੇ । ਇਸ ਗੀਤ ਨੂੰ ਜੱਸੀ ਐਕਸ ਆਪਣੀ ਸੰਗੀਤਕ ਧੁਨਾਂ ਦੇ ਨਾਲ ਸਜਾਉਣਗੇ । ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਦੱਸਿਆ ਹੈ ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ ।

 

View this post on Instagram

 

Khedan e ne bas hun tan?? ja chla ja corona jutti bahut vrauni j nhi tan? @preet.harpal

A post shared by Preet Harpal (@preet.harpal) on

ਜੇ ਗੱਲ ਕਰੀਏ ਪ੍ਰੀਤ ਹਰਪਾਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਯਾਰ ਬੇਰੁਜ਼ਗਾਰ, ਵੰਗ, ਬਲੈਕ ਸੂਟ, ਸਾਥ, ਬੀ.ਏ ਫੇਲ, ਅੱਤ ਗੌਰੀਏ, ਮਾਂ ਵਰਗੇ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ । ਪਿਛਲੇ ਸਾਲ ਉਹ ‘ਲੁੱਕਣ ਮੀਚੀ’ ਫ਼ਿਲਮ ‘ਚ ਮੈਂਡੀ ਤੱਖਰ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਏ ਸਨ । ਦਰਸ਼ਕਾਂ ਵੱਲੋਂ ਇਸ ਫ਼ਿਲਮ ਨੂੰ ਚੰਗਾ ਹੁੰਗਾਰਾ ਮਿਲਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network