ਬਿਜਲੀ ਦਾ ਬਿੱਲ ਦੇਖ ਕੇ ਪਰੇਸ਼ਾਨ ਹੋਏ ਗਾਇਕ ਪ੍ਰੀਤ ਹਰਪਾਲ, ਸਮੇਂ ਦੀਆਂ ਸਰਕਾਰਾਂ ਨੂੰ ਕੁਝ ਇਸ ਤਰ੍ਹਾਂ ਲਗਾਈ ਫਟਕਾਰ

written by Rupinder Kaler | July 21, 2020

ਸੋਚੋ ਜੇਕਰ ਤੁਹਾਡਾ ਬਿਜਲੀ ਦਾ ਬਿੱਲ ਤੁਹਾਡੀ ਸੋਚ ਤੋਂ ਕਈ ਗੁਣਾ ਜ਼ਿਆਦਾ ਆ ਜਾਵੇ ਤਾਂ, ਤੁਹਾਨੂੰ ਕਿੰਨੇ ਜ਼ੋਰ ਦਾ ਝਟਕਾ ਲੱਗੇਗਾ । ਬਿਜਲੀ ਦਾ ਬਿੱਲ ਦੇਖ ਕੇ ਆਮ ਲੋਕਾਂ ਨੂੰ ਹੀ ਨਹੀਂ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੂੰ ਵੀ ਝਟਕਾ ਲੱਗ ਰਿਹਾ ਹੈ । ਅਜਿਹਾ ਹੀ ਝਟਕਾ ਲੱਗਿਆ ਹੈ ਪੰਜਾਬੀ ਗਾਇਕ ਪ੍ਰੀਤ ਹਰਪਾਲ ਨੂੰ, ਜਿਨ੍ਹਾਂ ਨੇ ਆਪਣੇ ਬਿਜਲੀ ਦੇ ਬਿੱਲ ਦੀ ਤਸਵੀਰ ਸਾਂਝੀ ਕਰਕੇ ਦੱਸਿਆ ਹੈ ਕਿ ਉਹਨਾਂ ਨੂੰ ਬਿਜਲੀ ਦੇ ਬਿੱਲ ਨੇ ਜ਼ੋਰ ਦਾ ਝਟਕਾ ਦਿੱਤਾ ਹੈ । https://www.instagram.com/p/CCz_k7bAQva/ ਪ੍ਰੀਤ ਹਰਪਾਲ ਨੇ ਆਪਣੇ ਦਰਦ ਨੂੰ ਬਿਆਨ ਕਰਦੇ ਹੋਏ ਲਿਖਿਆ ਹੈ ‘ਸਾਵਧਾਨ ਹੋ ਜਾਓ ਲੋਕੋ ਲਾਕਡਾਊਨ ਖਤਮ ਹੋ ਚੁੱਕਾ ਹੈ । ਦੋ ਮਹੀਨਿਆਂ ਦਾ ਬਿਜਲੀ ਦਾ ਬਿੱਲ 22400 ਰੁਪਏ ਆਇਆ ਹੈ । ਪੁਰੀ ਦੁਨੀਆ ਦੀਆਂ ਸਰਕਾਰਾਂ ਆਪਣੇ ਲੋਕਾਂ ਦੀ ਜਿੰਨੀ ਮਦਦ ਹੋ ਸਕਦੀ ਹੈ ਕਰ ਰਹੀਆਂ ਹਨ । ਇੱਕ ਸਾਡੀ ਸਰਕਾਰ ਆ ਕਿ ਬਸ ਦਾਨ ਕਰੀ ਜਾਓ ਮੰਗੋ ਕੁਝ ਨਾ …. ਇਹ ਹਾਲ ਏ ਬਿਜਲੀ ਦੇ ਬਿੱਲ ਦਾ।ਘਰ ਦਾ ਕੋਈ ਚੱਕੀ ਨਹੀਂ ਚੱਲ ਰਹੀ ਸਾਡੀ । ਆਮ ਬੰਦੇ ਦਾ ਕੀ ਬਣੂੰ ਰੱਬ ਜਾਣੇ’ । https://www.instagram.com/p/CC5MlDYg6j3/ ਬਿਜਲੀ ਦੇ ਬਿੱਲ ਤੋਂ ਪ੍ਰੀਤ ਹਰਪਾਲ ਹੀ ਪਰੇਸ਼ਾਨ ਨਹੀਂ ਬਾਲੀਵੁੱਡ ਦੇ ਕਈ ਸਿਤਾਰੇ ਵੀ ਪਰੇਸ਼ਾਨ ਹਨ । ਕੁਝ ਦਿਨ ਪਹਿਲਾਂ ਤਾਪਸੀ ਪਨੂੰ ਨੇ ਵੀ ਆਪਣੇ ਬਿਜਲੀ ਦਾ ਬਿੱਲ ਸਾਂਝਾ ਕਰਕੇ ਆਪਣਾ ਦੁੱਖੜਾ ਰੋਇਆ ਸੀ । https://twitter.com/taapsee/status/1277136928584855554

0 Comments
0

You may also like