ਪ੍ਰੀਤ ਸੰਘਰੇੜੀ ਨੂੰ ਇਸ ਗੀਤ ਨਾਲ ਮਿਊਜ਼ਿਕ ਇੰਡਸਟਰੀ 'ਚ ਮਿਲੀ ਸੀ ਪਹਿਚਾਣ 

Written by  Rupinder Kaler   |  April 17th 2019 05:13 PM  |  Updated: April 17th 2019 05:13 PM

ਪ੍ਰੀਤ ਸੰਘਰੇੜੀ ਨੂੰ ਇਸ ਗੀਤ ਨਾਲ ਮਿਊਜ਼ਿਕ ਇੰਡਸਟਰੀ 'ਚ ਮਿਲੀ ਸੀ ਪਹਿਚਾਣ 

ਮਿਊਜ਼ਿਕ ਇੰਡਸਟਰੀ ਵਿੱਚ ਪ੍ਰੀਤ ਸੰਘਰੇੜੀ ਉਹ ਗੀਤਕਾਰ ਹੈ ਜਿਨ੍ਹਾਂ ਨੇ ਆਪਣੀ ਕਲਮ ਨਾਲ ਅਨੇਕਾਂ ਹੀ ਹਿੱਟ ਗੀਤ ਲਿਖੇ ਹਨ । ਕਲਮ ਦੇ ਧਨੀ ਇਸ ਗੀਤਕਾਰ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਪਿੰਡ ਸੰਘਰੇੜੀ 'ਚ ਹੋਇਆ । ਗੀਤ ਲਿਖਣ ਤੋਂ ਇਲਾਵਾ ਉਸ ਨੂੰ ਪੜ੍ਹਨ ਦਾ ਵੀ ਸ਼ੌਂਕ ਸੀ, ਇਸ ਲਈ ਉਹਨਾਂ ਨੇ ਹਿੰਦੀ ਤੇ ਪੰਜਾਬੀ ਵਿੱਚ ਐੱਮ.ਏ. ਕੀਤੀ ਹੈ । ਇਸ ਤੋਂ ਇਲਾਵਾ ਬੀਐੱਡ, ਪੀ.ਜੀ.ਡੀ.ਸੀ.ਏ ਅਤੇ ਐੱਮ.ਐੱਸ.ਸੀ ਆਈ ਟੀ ਤੋਂ ਇਲਾਵਾ ਗੁਰਦਾਸ ਮਾਨ 'ਤੇ ਐੱਮ ਫਿਲ ਦੀ ਡਿਗਰੀ ਹਾਸਲ ਕੀਤੀ ਹੋਈ ਹੈ ।

PREET SANGHRERI PREET SANGHRERI

ਕਿਤਾਬਾਂ ਪ੍ਰਤੀ ਉਨ੍ਹਾਂ ਦਾ ਮੋਹ ਕਿਸੇ ਤੋਂ ਵੀ ਲੁਕਿਆ ਨਹੀਂ ਹੈ ਅਤੇ ਹੁਣ ਉਹ ਪਾਕਿਸਤਾਨੀ ਫ਼ਿਲਮੀ ਗੀਤਾਂ 'ਤੇ ਪੀ.ਐੱਚ.ਡੀ ਕਰ ਰਹੇ ਨੇ । ਗੀਤਕਾਰੀ ਦੇ ਨਾਲ-ਨਾਲ ਉਨ੍ਹਾਂ ਦੀਆਂ ਛੇ ਕਿਤਾਬਾਂ ਵੀ ਛਪ ਚੁੱਕੀਆਂ ਹਨ । ਗੀਤਕਾਰੀ ਦੇ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਲਿਖਿਆ ਸਭ ਤੋਂ ਪਹਿਲਾਂ ਗੀਤ ਰਵਿੰਦਰ ਗਰੇਵਾਲ ਅਤੇ ਸ਼ਿੱਪਰਾ ਗੋਇਲ ਦੀ ਅਵਾਜ਼ 'ਚ ਰਿਕਾਰਡ ਹੋਇਆ ਸੀ । ਇਸ ਗਾਣੇ ਦੇ ਬੋਲ ਸਨ 'ਵੇ ਮੈਂ ਲਵਲੀ 'ਚ ਲਵਲੀ 'ਚ ਪੜ੍ਹਦੀ ਪੀ ਯੂ 'ਚ ਜੱਟ ਪੜ੍ਹਦਾ'।

https://www.youtube.com/watch?v=Si_cbEksy_E

ਇਸ ਗੀਤ ਤੋਂ ਬਾਅਦ ਉਹਨਾਂ ਨੇ ਕਦੇ ਵੀ ਪਿੱਛੇ ਮੁੜਕੇ ਨਹੀਂ ਦੇਖਿਆ । ਇਸ ਤੋਂ ਬਾਅਦ ਉਹਨਾਂ ਦਾ ਗਾਣਾ ਦੀਪ ਢਿੱਲੋਂ ਤੇ ਜੈਸਮੀਨ ਜੱਸੀ ਨੇ ਗਾਇਆ । ਇਸ ਗਾਣੇ ਦੇ ਬੋਲ ਸਨ 'ਨੱਢੀਏ ਤੇਰੇ ਲਈ ਗੁੱਡ ਹੋਣ ਵਾਸਤੇ ਗੁੱਡੀਆਂ ਘਸਾਤੀਆਂ ਮੈਂ ਫੋਰਡ ਦੀਆਂ' ਇਹ ਗਾਣਾ ਸੁਪਰ ਹਿੱਟ ਰਿਹਾ ।

https://www.youtube.com/watch?v=vZhRBCAlfmA

ਉਹਨਾਂ ਦੇ ਕੁਝ ਹੋਰ ਹਿੱਟ ਗਾਣਿਆ ਦੀ ਗੱਲ ਕੀਤੀ ਜਾਵੇ ਤਾਂ ਇਸ ਲਿਸਟ ਵਿੱਚ ਸਭ ਤੋਂ ਪਹਿਲਾਂ ਕਦੇ ਪਿੰਡ ਯਾਦ ਆਉਂਦਾ ਕਦੇ ਮਾਂ ਯਾਦ ਆਉਂਦੀ, ਮਾਣ ਸ਼ਹੀਦਾਂ ਤੇ, ਕਲੱਬ ਵਿਚ ਤੋਂ ਇਲਾਵਾ ਹੋਰ ਕਈ ਹਿੱਟ ਗਾਣੇ ਹਨ ।ਪ੍ਰੀਤ ਸੰਘਰੇੜੀ ਦੇ ਗੀਤਾਂ ਦਾ ਸਫ਼ਰ ਅੱਜ ਵੀ ਜਾਰੀ ਹੈ । ਕਲਮ ਦਾ ਧਨੀ ਇਹ ਗੀਤਕਾਰ ਲਗਾਤਾਰ ਹਿੱਟ ਗਾਣੇ ਦੇ ਰਿਹਾ ਹੈ ।

https://www.youtube.com/watch?v=IHPmDyye55s


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network