ਗੁਰਪ੍ਰੀਤ ਸੋਨੀ ਦੇ ਨਵੇਂ ਗਾਣੇ ਦਾ ਪੋਸਟਰ ਆਇਆ ਸਾਹਮਣੇ

Written by  Rupinder Kaler   |  June 04th 2019 02:46 PM  |  Updated: June 04th 2019 02:51 PM

ਗੁਰਪ੍ਰੀਤ ਸੋਨੀ ਦੇ ਨਵੇਂ ਗਾਣੇ ਦਾ ਪੋਸਟਰ ਆਇਆ ਸਾਹਮਣੇ

ਸੋਸ਼ਲ ਮੀਡੀਆ ਤੇ ਸੋਨੀ ਕਰਿਊ ਦੇ ਨਾਂਅ ਨਾਲ ਮਸ਼ਹੂਰ ਗੁਰਪ੍ਰੀਤ ਸੋਨੀ ਤੇ ਗਾਇਕ ਪ੍ਰੀਤ ਸਿਆ ਹੁਣ ਆਪਣਾ ਨਵਾਂ ਗਾਣਾ ਬਾਂਦਰੀ ਲੈ ਕੇ ਆ ਰਿਹਾ ਹੈ । ਇਸ ਗਾਣੇ ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਗੁਰਪ੍ਰੀਤ ਸੋਨੀ ਦਾ ਸਾਥ ਪ੍ਰੀਤ ਸਿਆ ਨੇ ਦਿੱਤਾ ਹੈ । ਗਾਣੇ ਦਾ ਮਿਊਜ਼ਿਕ ਵਿੱਕੀ ਰਤਨਾ ਨੇ ਤਿਆਰ ਕੀਤਾ ਹੈ । ਜਦੋਂ ਕਿ ਬੋਲ ਸ਼ੈਰੀ ਸੰਘੇੜਾ ਨੇ ਲਿਖੇ ਹਨ । ਇਸ ਗਾਣੇ ਵਿੱਚ ਰੈਪ ਗੋਪੀ ਲੌਂਗੀਆ ਨੇ ਕੀਤਾ ਹੈ ।ਗਾਣੇ ਦੇ ਵੀਡਿਓ ਦੀ ਗੱਲ ਕੀਤੀ ਜਾਵੇ ਤਾਂ ਰਾਵ ਕਲਸੀ ਤੇ ਕਰਨ ਵੀਰ ਨੇ ਤਿਆਰ ਕੀਤਾ ਹੈ ।

https://www.instagram.com/p/BySD8YznNFL/?igshid=5wxvkmen9w1l

ਇਸ ਗਾਣੇ ਨੂੰ ਲੈ ਕੇ ਗੁਰਪ੍ਰੀਤ ਸੋਨੀ ਕਾਫੀ ਉਤਸ਼ਾਹਿਤ ਹੈ । ਗੁਰਪ੍ਰੀਤ ਦਾ ਕਹਿਣਾ ਹੈ ਕਿ ਜਿੰਨਾਂ ਪਿਆਰ ਉਹਨਾਂ ਨੂੰ ਟਿੱਕ-ਟੋਕ ਦੀਆਂ ਵੀਡਿਓ ਤੋਂ ਮਿਲਿਆ ਹੈ । ਉਸ ਨੂੰ ਉਮੀਦ ਹੈ ਕਿ ਓਨਾ ਹੀ ਪਿਆਰ ਉਸ ਦੇ ਗਾਣੇ ਨੂੰ ਮਿਲੇਗਾ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸੋਨੀ ਕਰਿਊ ਦਿਲਜੀਤ ਦੋਸਾਂਝ ਦੀ ਫ਼ਿਲਮ ਛੜਾ ਦੇ ਇੱਕ ਗਾਣੇ ਵਿੱਚ ਵੀ ਨਜ਼ਰ ਆਉਣ ਵਾਲੇ ਹਨ ।

https://www.instagram.com/p/BxuIRLun1KY/

ਇਸ ਗਾਣੇ ਦੀਆਂ ਤਸਵੀਰਾਂ ਕੁਝ ਦਿਨ ਪਹਿਲਾਂ ਦਿਲਜੀਤ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਸਨ ।ਗੁਰਪ੍ਰੀਤ ਸੋਨੀ ਤੇ ਉਹਨਾਂ ਦੇ ਸਾਥੀ ਟਿੱਕ ਟੋਕ ਤੇ ਏਨੇ ਫੇਮਸ ਹਨ ਕਿ ਉਸ ਦੀ ਹਰ ਵੀਡਿਓ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਹੈ । ਗੁਰਪ੍ਰੀਤ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹ ਪੌਂਟਾ ਸਾਹਿਬ ਦੇ ਛੋਟੇ ਜਿਹੇ ਪਿੰਡ ਦਾ ਰਹਿਣ ਵਾਲਾ ਹੈ ।

https://www.instagram.com/p/BxM38WSl7-_/?utm_source=ig_embed

ਪਿੰਡ ਦੇ ਹੀ ਕੁਝ ਆਪਣੇ ਸਾਥੀਆਂ ਨਾਲ ਉਸ ਨੇ ਵੀਡਿਓ ਬਨਾਉਣੀਆਂ ਸ਼ੁਰੂ ਕੀਤੀਆ ਸਨ, ਤੇ ਇਹ ਵੀਡਿਓ ਲੋਕਾਂ ਨੂੰ ਏਨੀਆਂ ਕੁ ਪਸੰਦ ਆਈਆਂ ਕਿ ਗੁਰਪ੍ਰੀਤ ਸੋਨੀ ਤੇ ਉਸ ਦੇ ਸਾਥੀ ਰਾਤੋ ਰਾਤ ਸੋਸ਼ਲ ਮੀਡੀਆ ਦੇ ਸਟਾਰ ਬਣ ਗਏ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network