ਗਰਭਵਤੀ ਆਲੀਆ ਭੱਟ ਨੇ ਬਾਲਕੋਨੀ ‘ਚ ਖਿਚਵਾਈਆਂ ਅਜਿਹੀਆਂ ਫੋਟੋਆਂ, ਫਲਾਂਟ ਕੀਤਾ ਬੇਬੀ ਬੰਪ

written by Lajwinder kaur | October 12, 2022 09:35pm

Alia Bhatt New Baby Bump Pics: ਆਲੀਆ ਭੱਟ ਜਲਦੀ ਹੀ ਮਾਂ ਬਣਨ ਵਾਲੀ ਹੈ। ਕੁਝ ਦਿਨ ਪਹਿਲਾਂ ਅਦਾਕਾਰਾ ਦਾ ਬੇਬੀ ਸ਼ਾਵਰ ਹੋਇਆ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਸਨ। ਬੇਬੀ ਸ਼ਾਵਰ ਚ ਕਪੂਰ ਤੇ ਭੱਟ ਪਰਿਵਾਰ ਦੇ ਮੈਂਬਰ ਹੀ ਸ਼ਾਮਿਲ ਹੋਏ ਸਨ। ਆਲੀਆ ਭੱਟ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ।

ਹਾਲ ਹੀ 'ਚ ਅਦਾਕਾਰਾ ਨੇ ਆਪਣੇ ਬੇਬੀ ਬੰਪ ਦੇ ਨਾਲ ਕੁਝ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਤਸਵੀਰ 'ਚ ਆਲੀਆ ਕੁਰਸੀ 'ਤੇ ਬੈਠੀ ਹੈ ਅਤੇ ਕੈਮਰੇ ਲਈ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਜਿਵੇਂ ਹੀ ਆਲੀਆ ਨੇ ਇਹ ਫੋਟੋ ਸ਼ੇਅਰ ਕੀਤੀ, ਇਹ ਵਾਇਰਲ ਹੋਣ ਲੱਗੀ।

ਹੋਰ ਪੜ੍ਹੋ : Mili Teaser: ਜਾਨ ਬਚਾਉਣ ਲਈ ਪਲ-ਪਲ ਮਰ ਰਹੀ ਹੈ 'ਮਿਲੀ', ਦੇਖੋ ਜਾਨ੍ਹਵੀ ਕਪੂਰ ਦੀ ਫਿਲਮ ਦਾ ਟੀਜ਼ਰ

viral pic of alia bhatt image source: Instagram

ਇਨ੍ਹਾਂ ਤਸਵੀਰਾਂ 'ਚ ਆਲੀਆ ਭੱਟ ਲਾਈਟ ਪਿੰਕ ਕਲਰ ਦੇ ਟਰਾਊਜ਼ਰ ਦੇ ਨਾਲ ਟੀ-ਸ਼ਰਟ ਦੇ ਨਾਲ ਸ਼ਰਗ ਪਹਿਣਿਆ ਹੋਇਆ ਹੈ। ਤਸਵੀਰਾਂ 'ਚ ਅਭਿਨੇਤਰੀ ਬਹੁਤ ਹੀ ਸਾਧਾਰਨ ਅਤੇ ਸੰਜੀਦਾ ਲੁੱਕ 'ਚ ਨਜ਼ਰ ਆ ਰਹੀ ਹੈ ਪਰ ਤਸਵੀਰਾਂ 'ਚ ਅਭਿਨੇਤਰੀ ਦਾ ਪ੍ਰੈਗਨੈਂਸੀ ਗਲੋ ਸਾਫ ਨਜ਼ਰ ਆ ਰਿਹਾ ਹੈ।

pregnent alia bhatt latest pics image source: Instagram

ਇਨ੍ਹਾਂ ਤਸਵੀਰਾਂ ਨੂੰ ਆਲੀਆ ਭੱਟ ਨੇ ਖੁਦ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਆਪਣੀ ਕਿਊਟ ਪਾਲਤੂ ਬਿੱਲੀ ਨਾਲ ਵੀ ਦਿਖਾਈ ਦੇ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਆਲੀਆ ਭੱਟ ਕੁਰਸੀ 'ਤੇ ਬੈਠੀ ਨਜ਼ਰ ਆ ਰਹੀ ਹੈ। ਜਿਸ 'ਚ ਆਲੀਆ ਦਾ ਵੱਡਾ ਬੇਬੀ ਬੰਪ ਸਾਫ ਨਜ਼ਰ ਆ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਲੱਗਦਾ ਹੈ ਕਿ ਅਦਾਕਾਰਾ ਨੇ ਇਹ ਤਸਵੀਰਾਂ ਆਪਣੇ ਘਰ ਦੀ ਬਾਲਕੋਨੀ 'ਚ ਕਲਿੱਕ ਕੀਤੀਆਂ ਹਨ। ਇਸ ਪੋਸਟ ਉੱਤੇ ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਆਪਣਾ ਪਿਆਰ ਲੁੱਟਾ ਰਹੇ ਹਨ।

inside image of alia bhatt baby shower image source: Instagram

ਮੀਡੀਆ ਰਿਪੋਰਟਾਂ ਮੁਤਾਬਕ ਆਲੀਆ ਭੱਟ ਪ੍ਰੈਗਨੈਂਸੀ ਦੀ ਡਿਲੀਵਰੀ ਤੋਂ ਬਾਅਦ ਜਲਦ ਹੀ ਕੰਮ 'ਤੇ ਵਾਪਸੀ ਕਰ ਲੈਵੇਗੀ। ਜਦਕਿ ਉਨ੍ਹਾਂ ਦੇ ਪਤੀ ਐਕਟਰ ਰਣਬੀਰ ਕਪੂਰ ਕੰਮ ਤੋਂ ਬ੍ਰੇਕ ਲੈਣਗੇ। ਦਰਅਸਲ, ਕਈ ਇੰਟਰਵਿਊਜ਼ 'ਚ ਰਣਬੀਰ ਨੇ ਕਿਹਾ ਹੈ ਕਿ ਉਹ ਹੁਣ ਕੋਈ ਪ੍ਰੋਜੈਕਟ ਨਹੀਂ ਲੈ ਰਹੇ ਹਨ ਅਤੇ ਉਨ੍ਹਾਂ ਦਾ ਪੂਰਾ ਧਿਆਨ ਆਪਣੇ ਹੋਣ ਵਾਲੇ ਬੱਚੇ 'ਤੇ ਹੈ।

 

View this post on Instagram

 

A post shared by Alia Bhatt 🤍☀️ (@aliaabhatt)

You may also like