ਪ੍ਰੈਗਨੇਂਟ ਅਨੁਸ਼ਕਾ ਸ਼ਰਮਾ ਆਪਣੇ ਪੈਰੇਂਟਸ ਨਾਲ ਬਿਤਾ ਰਹੀ ਸਮਾਂ, ਪਿਤਾ ਨੇ ਤਸਵੀਰਾਂ ਕੀਤੀਆਂ ਕਲਿੱਕ

Written by  Shaminder   |  November 21st 2020 12:36 PM  |  Updated: November 21st 2020 12:36 PM

ਪ੍ਰੈਗਨੇਂਟ ਅਨੁਸ਼ਕਾ ਸ਼ਰਮਾ ਆਪਣੇ ਪੈਰੇਂਟਸ ਨਾਲ ਬਿਤਾ ਰਹੀ ਸਮਾਂ, ਪਿਤਾ ਨੇ ਤਸਵੀਰਾਂ ਕੀਤੀਆਂ ਕਲਿੱਕ

ਪ੍ਰੈਗਨੇਂਟ ਅਨੁਸ਼ਕਾ ਸ਼ਰਮਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਨੂੰ ਉਨ੍ਹਾਂ ਦੇ ਪਿਤਾ ਨੇ ਖਿੱਚਿਆ ਹੈ । ਤਸਵੀਰਾਂ ‘ਚ ਅਨੁਸ਼ਕਾ ਨੇ ਲੈਵੇਂਡਰ ਸਲਵਾਰ ਸੂਟ ਪਾਇਆ ਹੋਇਆ ਹੈ ਅਤੇ ਮੱਥੇ ‘ਤੇ ਬਿੰਦੀ ਲਗਾਏ ਹੋਏ ਉਹ ਬਾਲਕਨੀ ‘ਚ ਬੈਠੀ ਹੋਈ ਵਿਖਾਈ ਦੇ ਰਹੀ ਹੈ ।

Anushka-Sharma

ਕ੍ਰਿਕੇਟਰ ਵਿਰਾਟ ਕੋਹਲੀ ਜਿੱਥੇ ਏਨੀਂ ਦਿਨੀਂ ਆਸਟ੍ਰੇਲੀਆ ‘ਚ ਸੀਰੀਜ਼ ਖੇਡਣ ‘ਚ ਰੁੱਝੇ ਹੋਏ ਹਨ ਤਾਂ ਉੱਥੇ ਅਨੁਸ਼ਕਾ ਆਪਣੇ ਮਾਪਿਆਂ ਦੇ ਨਾਲ ਕਵਾਲਿਟੀ ਟਾਈਮ ਬਿਤਾ ਰਹੀ ਹੈ । ਅਨੁਸ਼ਕਾ ਪ੍ਰੈਗਨੇਂਸੀ ਦੇ ਅੰਤਿਮ ਚਰਨ ‘ਚ ਹੈ ਅਤੇ ਜਨਵਰੀ ‘ਚ ਆਪਣੇ ਪਹਿਲੇ ਬੱਚੇ ਨੂੰ ਜਨਮ ਦੇ ਸਕਦੀ ਹੈ ।

ਹੋਰ ਪੜ੍ਹੋ : ਅਨੁਸ਼ਕਾ ਸ਼ਰਮਾ ਨੇ ਵਿਰਾਟ ਕੋਹਲੀ ਦੇ ਨਾਲ ਸ਼ੇਅਰ ਕੀਤੀਆਂ ਰੋਮਾਂਟਿਕ ਤਸਵੀਰਾਂ, ਤਿੰਨ ਮਿਲੀਅਨ ਤੋਂ ਵੱਧ ਆਏ ਲਾਈਕਸ, ਪ੍ਰਿਯੰਕਾ ਚੋਪੜਾ ਦੀ ਅੱਖਾਂ ‘ਚ ਆਏ ਹੰਝੂ

Anushka

ਇਸ ਤੋਂ ਪਹਿਲਾਂ ਉਹ ਆਪਣੇ ਫ੍ਰੀ ਟਾਈਮ ਨੂੰ ਆਪਣੇ ਕਰੀਬੀਆਂ ਦੇ ਨਾਲ ਬਿਤਾਉਣ ਦਾ ਕੋਈ ਵੀ ਮੌਕਾ ਗਵਾਉਣਾ ਨਹੀਂ ਚਾਹੁੰਦੀ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਹ ਵਿਰਾਟ ਕੋਹਲੀ ਦੇ ਨਾਲ ਦੁਬਈ ‘ਚ ਕਵਾਲਿਟੀ ਟਾਈਮ ਬਿਤਾਉਂਦੀ ਦਿਖਾਈ ਦਿੱਤੀ ਸੀ ।

Anushka Sharma

ਇਸ ਤੋਂ ਇਲਾਵਾ ਉਨ੍ਹਾਂ ਦਾ ਵਿਰਾਟ ਕੋਹਲੀ ਦੇ ਨਾਲ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਵੀ ਖੂਬ ਵਾਇਰਲ ਹੋਈਆਂ ਸਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network