ਜਾਣੋ ਕਿਉਂ ਵਾਰ-ਵਾਰ ਕਰਵਾਉਣ ਪਾ ਰਹੇ ਨੇ ਪ੍ਰੀਤੀ ਜਿੰਟਾ ਨੂੰ ਕੋਰੋਨਾ ਟੈਸਟ, ਐਕਟਰੈੱਸ ਨੇ ਸ਼ੇਅਰ ਕੀਤਾ ਵੀਡੀਓ

written by Lajwinder kaur | September 18, 2020

ਬਾਲੀਵੁੱਡ ਦੀ ਖ਼ੂਬਸੂਰਤ ਐਕਟਰੈੱਸ ਪ੍ਰੀਤੀ ਜਿੰਟਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਨ੍ਹਾਂ ਨੇ ਆਪਣੀ ਇੱਕ ਵੀਡੀਓ ਫੈਨਜ਼ ਦੇ ਨਾਲ ਸਾਂਝੀ ਕੀਤੀ ਹੈ।ipl preity zinta ਇਸ ਵੀਡੀਓ ‘ਚ ਪ੍ਰੀਤੀ ਜਿੰਟਾ ਕੋਰੋਨਾ ਟੈਸਟ ਕਰਵਾਉਂਦੇ ਹੋਏ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਕੈਪਸ਼ਨ ਦੇ ਰਾਹੀਂ ਦੱਸਿਆ ਹੈ ਕਿ ਉਨ੍ਹਾਂ ਦੀ ਕੋਰੋਨਾ ਟੈਸਟ ਰਿਪੋਰਟ ਨੈਗਟਿਵ ਆਈ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਦੋ ਵਾਰ ਹੋਰ ਕੋਰੋਨਾ ਟੈਸਟ ਹੋਵੇਗਾ । covid test preity zinta ਪ੍ਰੀਤੀ ਜਿੰਟਾ ਨੇ ਆਪਣਾ ਇੱਕ ਹੋਰ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਚ ਉਨ੍ਹਾਂ ਨੇ ਦੱਸਿਆ ਹੈ ਕਿ ਜੇ ਉਨ੍ਹਾਂ ਦਾ ਚੌਥਾ ਕੋਰੋਨਾ ਟੈਸਟ ਨੈਗਟਿਵ ਆਵੇਗਾ ਤਾਂ ਹੀ ਉਹ ਬਾਹਰ ਨਿਕਲ ਸਕਦੇ ਨੇ । IPL protocol ਦੇ ਅਨੁਸਾਰ ਉਨ੍ਹਾਂ ਦਾ ਚੌਥਾ ਟੈਸਟ ਨੈਗਟਿਵ ਹੋਣਾ ਚਾਹੀਦਾ ਹੈ । preity zinta with husband ਆਪਣੀ ਆਈ.ਪੀ.ਐੱਲ ਟੀਮ ਕਿੰਗਜ਼ ਇਲੈਵਨ ਪੰਜਾਬ ਦੀ ਹੌਂਸਲਾ ਅਫਜ਼ਾਈ ਕਰਨ ਦੇ ਲਈ ਉਹ ਦੁਬਈ ਪਹੁੰਚੇ ਹੋਏ ਨੇ । ਫ਼ਿਲਹਾਲ ਪ੍ਰੀਤੀ ਜਿੰਟਾ ਤੇ ਉਨ੍ਹਾਂ ਦੇ ਪਤੀ ਇਕਾਂਤਵਾਸ ‘ਚ ਰਹਿ ਰਹੇ ਨੇ । ਬਹੁਤ ਜਲਦ ਖਿਡਾਰੀ ਮੈਦਾਨ ‘ਤੇ ਖੇਡਦੇ ਹੋਏ ਨਜ਼ਰ ਆਉਣਗੇ ।

 

0 Comments
0

You may also like