ਅਫਗਾਨਿਸਤਾਨ ਦੇ ਹਾਲਾਤਾਂ ਨੂੰ ਵੇਖ ਕੇ ਭਾਵੁਕ ਹੋਈ ਪ੍ਰੀਤੀ ਜ਼ਿੰਟਾ, ਲੋਕਾਂ ਦੀ ਸਲਾਮਤੀ ਲਈ ਕੀਤੀ ਦੁਆ 

written by Shaminder | August 18, 2021

ਅਫਗਾਨਿਸਤਾਨ  (afghanistan crisis )‘ਚ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ । ਸੜਕਾਂ ਤੋਂ ਲੈ ਕੇ ਏਅਰਪੋਰਟ ਤੱਕ ਲੱਖਾਂ ਦੀ ਗਿਣਤੀ ‘ਚ ਭੀੜ ਦਿਖਾਈ ਦੇ ਰਹੀ ਹੈ । ਲੋਕ ਬੇਹਾਲ ਹਨ ਅਤੇ ਕਿਸੇ ਵੀ ਤਰੀਕੇ ਅਫਗਾਨਿਸਤਾਨ  (afghanistan crisis )ਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ ।ਪਰ ਏਅਰਪੋਰਟ ‘ਤੇ ਭੀੜ ਏਨੀਂ ਕੁ ਹੈ ਕਿ ਜਹਾਜ਼ਾਂ ਦੇ ਸੰਚਾਲਨ ‘ਤੇ ਰੋਕ ਲਗਾ ਦਿੱਤੀ ਗਈ ਹੈ ।

Preity zinta, -min Image From Instagram

ਹੋਰ ਪੜ੍ਹੋ : ਅਨਿਲ ਕਪੂਰ ਨੇ ਧੀ ਦੇ ਵਿਆਹ ‘ਚ ਜੰਮ ਕੇ ਕੀਤਾ ਡਾਂਸ, ਵੀਡੀਓ ਹੋ ਰਿਹਾ ਵਾਇਰਲ

ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸਾਰੀਆਂ ਕਮਰਸ਼ੀਅਲ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਉਥੋਂ ਸਿਰਫ਼ ਆਰਮੀ ਜਹਾਜ਼ਾਂ ਦੇ ਸੰਚਾਲਨ ਨੂੰ ਆਗਿਆ ਦਿੱਤੀ ਗਈ। ਅਫਗਾਨਿਸਤਾਨ ‘ਚ ਹਾਲਾਤ ਇਸ ਤਰ੍ਹਾਂ ਦੇ ਹੋ ਚੁੱਕੇ ਹਨ ਕਿ ਲੋਕ ਜਹਾਜ਼ਾਂ ਦੇ ਟਾਇਰਾਂ ਨਾਲ ਲਟਕ ਕੇ ਵੀ ਸਫਰ ਕਰਨ ਨੂੰ ਤਿਆਰ ਹਨ । ਜਿਸ ਕਾਰਨ ਬੀਤੇ ਦਿਨ ਕਈ ਲੋਕਾਂ ਦੀ ਮੌਤ ਵੀ ਹੋ ਗਈ।

Preity Zinta -min Image From Instagram

ਅਫਗਾਨਿਸਤਾਨ ‘ਚ ਲਗਾਤਾਰ ਵਿਗੜ ਰਹੇ ਹਾਲਾਤਾਂ ਨੂੰ ਲੈ ਕੇ ਬਾਲੀਵੁੱਡ ਇੰਡਸਟਰੀ ਨੇ ਵੀ ਚਿੰਤਾ ਜਤਾਈ ਹੈ ।ਅਦਾਕਾਰਾ ਪ੍ਰੀਤੀ ਜ਼ਿੰਟਾ (Preity Zinta) ਨੇ ਵੀ ਟਵੀਟ ਕਰਕੇ ਅਫਗਾਨਿਸਤਾਨ ਦੇ ਹਾਲਾਤਾਂ ‘ਤੇ ਚਿੰਤਾ ਜਤਾਈ ਹੈ ।ਪ੍ਰੀਤੀ ਜ਼ਿੰਟਾ ਨੇ ਆਪਣੇ ਟਵੀਟ ‘ਚ ਲਿਖਿਆ ਕਿ ‘ਭਾਰਤੀ ਅਤੇ ਹੋਰ ਵੀ ਕਈ ਦੇਸ਼ਾਂ ਦੇ ਲੋਕ ਅਫਗਾਨਿਸਤਾਨ ‘ਚ ਫਸੇ ਹੋਏ ਹਨ । ਉਮੀਦ ਹੈ ਕਿ ਉਨ੍ਹਾਂ ਨੂੰ ਜਲਦ ਹੀ ਘਰਾਂ ‘ਚ ਸੁਰੱਖਿਅਤ ਵਾਪਸ ਲਿਆਂਦਾ ਜਾਵੇਗਾ ।ਮੈਂ ਅਫਗਾਨਿਸਤਾਨ ਦੇ ਅਜਿਹੇ ਦ੍ਰਿਸ਼ ਦੇਖ ਕੇ ਬਹੁਤ ਦੁਖੀ ਹਾਂ । ਪ੍ਰਮਾਤਮਾ ਉਨ੍ਹਾਂ ਦੀ ਮਦਦ ਕਰੇ’। ਇਸ ਦੇ ਨਾਲ ਹੀ ਅਦਾਕਾਰਾ ਨੇ ਅਫਗਾਨਿਸਤਾਨ ਦੇ ਲੋਕਾਂ ਦੀ ਸਲਾਮਤੀ ਲਈ ਵੀ ਦੁਆ ਕੀਤੀ ਹੈ ।

 

0 Comments
0

You may also like