ਚਾਰ ਸਾਲਾਂ ਬਾਅਦ ਪ੍ਰੀਤੀ ਜਿੰਟਾ ਨੇ ਮਨਾਈ ਆਪਣੇ ਵਿਆਹ ਦੀ ਸਾਲਗਿਰਾ, ਇਹ ਹੈ ਵੱਡੀ ਵਜ੍ਹਾ

written by Rupinder Kaler | March 04, 2020

ਬਾਲੀਵੁੱਡ ਅਦਾਕਾਰਾ ਪ੍ਰੀਤੀ ਜਿੰਟਾ ਨੇ ਹਾਲ ਹੀ ਵਿੱਚ ਆਪਣੀ ਵਿਆਹ ਦੀ ਵਰੇਗੰਢ ਮਨਾਈ ਹੈ ।ਪ੍ਰੀਤੀ ਜਿੰਟਾ ਨੇ ਆਪਣੀ ਐਨੀਵਰਸਰੀ ’ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਪ੍ਰੀਤੀ ਜਿੰਟਾ ਦੇ ਪਤੀ ਤੇ ਉਹਨਾਂ ਦਾ ਕੁੱਤਾ ਵੀ ਦਿਖਾਈ ਦੇ ਰਿਹਾ ਹੈ ।ਪ੍ਰੀਤੀ ਜਿੰਟਾ ਕਹਿ ਰਹੀ ਹੈ ਕਿ ਉਹ ਆਪਣੇ ਵਿਆਹ ਦੀ ਸਾਲਗਿਰਾ 4 ਸਾਲਾਂ ਬਾਅਦ ਮਨਾਉਂਦੀ ਹੈ ਕਿਉਂਕਿ ਉਹਨਾਂ ਨੇ ਲੀਪ ਦੇ ਸਾਲ ਵਿੱਚ ਵਿਆਹ ਕਰਵਾਇਆ ਸੀ । https://www.instagram.com/p/B9KQVtlHNzm/ ਇਸ ਕਰਕੇ ਉਹਨਾਂ ਦੇ ਵਿਆਹ ਦੀ ਸਾਲਗਿਰਾ 4 ਸਾਲਾਂ ਬਾਅਦ ਆਉਂਦੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪ੍ਰੀਤੀ ਜਿੰਟਾ ਨੇ ਆਪਣੇ ਬੁਆਏਫ੍ਰੈਂਡ ਜੀਨ ਗੁਡਇਨਫ ਨਾਲ 29 ਫਰਵਰੀ 2015 ਵਿੱਚ ਵਿਆਹ ਕਰਵਾਇਆ ਸੀ । ਇਸ ਜੋੜੀ ਦਾ ਵਿਆਹ ਲਾਸ ਐਂਜਲੇਸ ਵਿੱਚ ਕੁਝ ਰਿਸ਼ਤੇਦਾਰਾਂ ਦੀ ਮੌਜੂਦਗੀ ਵਿੱਚ ਹੋਇਆ ਸੀ । https://www.instagram.com/p/B8jYCBQHi-7/ ਪ੍ਰੀਤੀ ਜਿੰਟਾ ਦੇ ਪਤੀ ਉਹਨਾਂ ਤੋਂ 10 ਸਾਲ ਛੋਟੇ ਹਨ ।ਪ੍ਰੀਤੀ ਜਿੰਟਾ ਸਭ ਤੋਂ ਪਹਿਲਾ ਸਾਲ 1998 ਵਿਚ ਆਈ ਫ਼ਿਲਮ ‘ਦਿਲ ਸੇ’ ਵਿੱਚ ਨਜ਼ਰ ਆਈ ਸੀ । ਇਸ ਤੋਂ ਬਾਅਦ ਉਹਨਾਂ ਨੇ ਬਾਲੀਵੁੱਡ ਨੂੰ ਇੱਕ ਤੋਂ ਬਾਅਦ ਇੱਕ ਕਈ ਫ਼ਿਲਮਾਂ ਦਿੱਤੀਆਂ । https://www.instagram.com/p/B9R3H6VJlkF/?igshid=5zaes6se0xdm

0 Comments
0

You may also like