Advertisment

ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਅਪਣਾਈ ਘਰ ਦੀ ਖੇਤੀ, ਅਦਾਕਾਰਾ ਦੇ ਕਿਚਨ ਗਾਰਡਨ ‘ਚ ਮਿਲੇਗੀ ਹਰ ਸਬਜ਼ੀ, ਵੀਡੀਓ ਹੋਇਆ ਵਾਇਰਲ

author-image
By Shaminder
New Update
ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਅਪਣਾਈ ਘਰ ਦੀ ਖੇਤੀ, ਅਦਾਕਾਰਾ ਦੇ ਕਿਚਨ ਗਾਰਡਨ ‘ਚ ਮਿਲੇਗੀ ਹਰ ਸਬਜ਼ੀ, ਵੀਡੀਓ ਹੋਇਆ ਵਾਇਰਲ
Advertisment
ਪ੍ਰੀਤੀ ਜ਼ਿੰਟਾ ਨੇ ਆਪਣੇ ਘਰ ‘ਚ ਹੀ ਕਿਚਨ ਗਾਰਡਨ ਉਗਾਇਆ ਹੋਇਆ ਹੈ ਅਤੇ ਉਹ ਆਪਣੇ ਘਰ ਦੀ ਤੋੜੀ ਸਬਜ਼ੀ ਬਣਾਉਂਦੇ ਹਨ । ਉਨ੍ਹਾਂ ਦੀਆਂ ਵੀਡੀਓਜ਼ ਅਕਸਰ ਵਾਇਰਲ ਹੁੰਦੀਆਂ ਹਨ । ਉਹ ਅਕਸਰ ਸਬਜ਼ੀਆਂ ਤੋੜਦੇ ਨਜ਼ਰ ਆਉਂਦੇ ਹਨ । ਹੁਣ ਉਨ੍ਹਾਂ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ । ਜਿਸ ‘ਚ ਉਹ ਆਪਣੇ ਕਿਚਨ ਗਾਰਡਨ ‘ਚ ਲੱਗੀਆਂ ਹਰੀਆਂ ਮਿਰਚਾਂ ਤੋੜਦੇ ਹੋਏ ਨਜ਼ਰ ਆ ਰਹੇ ਨੇ । https://www.instagram.com/p/CEBe4LWJMg_/?utm_source=ig_web_copy_link ਇਸ ਤੋਂ ਇਲਾਵਾ ਉਨ੍ਹਾਂ ਦੇ ਕਿਚਨ ਗਾਰਡਨ ‘ਚ ਸ਼ਿਮਲਾ ਮਿਰਚਾਂ, ਟਮਾਟਰ, ਬੈਂਗਣ, ਤੋਰੀ ਸਣੇ ਕਈ ਸਬਜ਼ੀਆਂ ਲੱਗੀਆਂ ਹੋਈਆਂ ਹਨ ਅਤੇ ਉਹ ਅਕਸਰ ਇਸ ਦੀਆਂ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ । ਪ੍ਰੀਤੀ ਜ਼ਿੰਟਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬਾਲੀਵੁੱਡ ਨੂੰ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । https://www.instagram.com/p/CCDU2Znp5a4/ ਉਨ੍ਹਾਂ ਨੇ ਇੱਕ ਵਿਦੇਸ਼ੀ ਨਾਲ ਵਿਆਹ ਰਚਾ ਲਿਆ ਸੀ । ਜਿਸ ਤੋਂ ਬਾਅਦ ਉਹ ਅਮਰੀਕਾ ‘ਚ ਹੀ ਸੈਟਲ ਹੋ ਗਏ ਹਨ ਅਤੇ ਵਿਦੇਸ਼ ਰਹਿਣ ਦੇ ਬਾਵਜੂਦ ਉਹ ਆਪਣੇ ਕਲਚਰ ਨੂੰ ਨਹੀਂ ਭੁੱਲੇ। https://www.instagram.com/p/CBPr_mAJM5v/
Advertisment

Stay updated with the latest news headlines.

Follow us:
Advertisment
Advertisment
Latest Stories
Advertisment