ਗਾਇਕ ਪ੍ਰੇਮ ਢਿੱਲੋਂ ਦੇ ਭਰਾ ਦੀ ਹੋਈ ਮੰਗਣੀ, ਪਰ ਸੋਸ਼ਲ ਮੀਡੀਆ ‘ਤੇ ਲੋਕੀਂ ਪ੍ਰੇਮ ਢਿੱਲੋਂ ਨੂੰ ਦੇਈ ਜਾ ਰਹੇ ਨੇ ਵਧਾਈਆਂ

written by Lajwinder kaur | January 24, 2022

ਵੈਡਿੰਗ ਸੀਜ਼ਨ wedding season ਚੱਲ ਰਿਹਾ ਹੈ ਜਿਸ ਕਰਕੇ ਪਾਲੀਵੁੱਡ ਵਿੱਚ ਵੀ ਖੂਬ ਸ਼ਹਿਨਾਈਆਂ ਵੱਜ ਰਹੀਆਂ ਹਨ। ਹਾਲ ਹੀ 'ਚ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਜੌਰਡਨ ਸੰਧੂ ਦਾ ਵੀ ਵਿਆਹ ਹੋਇਆ ਹੈ। ਅਜੇ ਜੌਰਡਨ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਤੋਂ ਬਾਅਦ ਇੱਕ ਹੋਰ ਗਾਇਕ ਦੀ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਜੀ ਹਾਂ ਸੋਸ਼ਲ ਮੀਡੀਆ ਉੱਤੇ ਪੰਜਾਬੀ ਗਾਇਕ ਪ੍ਰੇਮ ਢਿੱਲੋਂ Prem Dhillon ਦੀ ਮੰਗਣੀ ਦੀ ਤਸਵੀਰ ਖੂਬ ਵਾਇਰਲ ਹੋ ਰਹੀ ਹੈ । ਫੈਨਜ਼ ਵੀ ਪ੍ਰੇਮ ਢਿੱਲੋਂ ਨੂੰ ਵਧਾਈਆਂ ਦੇ ਰਹੇ  ਹਨ।

pream dhillon and parm dhillon

ਹੋਰ ਪੜ੍ਹੋ : ਜਦੋਂ ਕੌਰ ਬੀ ਨੇ ਘੁੰਢ ਕੱਢ ਕੇ ਪਾਇਆ ਗਿੱਧਾ, ਤਾਂ ਦਰਸ਼ਕਾਂ ਨੂੰ ਖੂਬ ਪਸੰਦ ਆਇਆ ਗਾਇਕਾ ਦਾ ਕਿਊਟ ਅੰਦਾਜ਼, ਦੇਖੋ ਵੀਡੀਓ

ਪਰ ਦਰਸ਼ਕਾਂ ਨੂੰ ਦੱਸ ਦਈਏ ਤਸਵੀਰ ਚ ਨਜ਼ਰ ਆ ਰਿਹਾ ਇਹ ਸਖਸ਼ ਪ੍ਰੇਮ ਢਿੱਲੋਂ ਨਹੀਂ ਹੈ। ਜੀ ਹਾਂ ਪ੍ਰੇਮ ਢਿੱਲੋਂ ਵਾਂਗ ਨਜ਼ਰ ਆ ਰਿਹਾ ਇਹ ਗੱਭਰੂ ਹੋਰ ਕੋਈ ਨਹੀਂ ਸਗੋਂ ਉਨ੍ਹਾਂ ਦਾ ਜੁੜਵਾ ਭਰਾ ਪਰਮ ਢਿੱਲੋਂ ਹੈ। ਜਿਸ ਕਰਕੇ ਮੰਗਣੀ ਉਨ੍ਹਾਂ ਦੇ ਭਰਾ ਦੀ ਹੋਈ ਹੈ (Parm Dhillon's engagement ceremony)। ਮੰਗਣੀ ਸੈਰੇਮਨੀ ਦੀਆਂ ਇੱਕ ਤਸਵੀਰ ਤੇ ਵੀਡੀਓ ਖੂਬ ਵਾਇਰਲ ਹੋ ਰਹੀ ਹੈ।

pream dhillon and parm dhillon

ਹੋਰ ਪੜ੍ਹੋ : ਸਤਿੰਦਰ ਸਰਤਾਜ ਨੇ ਜੌਰਡਨ ਸੰਧੂ ਦੀ ਰਿਸ਼ੈਪਸ਼ਨ 'ਤੇ ਆਪਣੇ ਗੀਤਾਂ ਦੇ ਨਾਲ ਬੰਨੇ ਰੰਗ, ਨਵੀਂ ਵਿਆਹੀ ਜੋੜੀ ਨੱਚਦੀ ਆਈ ਨਜ਼ਰ, ਦੇਖੋ ਵੀਡੀਓ

ਜੇ ਗੱਲ ਕਰੀਏ ਪ੍ਰੇਮ ਢਿੱਲੋਂ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਕੁਝ ਹੀ ਸਮੇਂ ‘ਚ ਪੰਜਾਬੀ ਮਿਊਜ਼ਿਕ ਜਗਤ ਚ ਖ਼ਾਸ ਜਗ੍ਹਾ ਬਣਾ ਲਈ ਹੈ।  ਦੱਸ ਦਈਏ ਪ੍ਰੇਮ ਢਿੱਲੋਂ ਦਾ ਪੂਰਾ ਨਾਂਅ ਪ੍ਰੇਮਜੀਤ ਸਿੰਘ ਢਿੱਲੋਂ ਹੈ। ਉਸਨੇ ਆਪਣੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ ਸਾਲ 2018 ਵਿੱਚ ਸਿੰਗਲ “ਚੰਨ ਮਿਲਾਉਂਦੀ” ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ ਪ੍ਰੇਮ ਢਿੱਲੋਂ ਸਿੰਗਲ ਗਾਣਿਆਂ “ਬੂਟ ਕੱਟ” ਅਤੇ “ਓਲਡ ਸਕੂਲ” ਲਈ ਵੱਧ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਉਹ ਜੱਟ ਹੁੰਦੇ ਆ, ਜਸਟ ਏ ਡਰੀਮ, ਮਾਝਾ ਬਲੌਕ ਤੇ ਕਈ ਹੋਰ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।

 

You may also like