ਮੁੰਬਈ ‘ਚ ਗਣੇਸ਼ ਚਤੁਰਥੀ ਦੀ ਤਿਆਰੀ, ਸ਼ਿਲਪਾ ਸ਼ੈੱਟੀ ਗਣਪਤੀ ਆਪਣੇ ਘਰ ਲੈ ਕੇ ਆਈ

written by Shaminder | September 08, 2021

ਮੁੰਬਈ ‘ਚ ਗਣੇਸ਼ ਚਤੁਰਥੀ (Ganesh Chaturthi) ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ । ਅਦਾਕਾਰਾ ਸ਼ਿਲਪਾ ਸ਼ੈੱਟੀ (Shilpa Shetty) ਵੀ ਆਪਣੇ ਘਰ ਗਣਪਤੀ ਲੈ ਕੇ ਆਈ ਹੈ । ਇਸ ਵਾਰ ਅਦਾਕਾਰਾ ਦੀ ਧੀ ਦਾ ਪਹਿਲਾ ਗਣੇਸ਼ ਉਤਸਵ ਹੋਵੇਗਾ । ਅਦਾਕਾਰਾ ਆਪਣੇ ਘਰ ‘ਚ ਗਣਪਤੀ ਦੀ ਇੱਕ ਮੂਰਤੀ ਲੈ ਕੇ ਆਈ । ਜਿਸ ਨੂੰ ਉਹ ਆਪਣੇ ਘਰ ‘ਚ ਸਥਾਪਿਤ ਕਰੇਗੀ । ਇਸ ਦੌਰਾਨ ਸ਼ਿਲਪਾਸ਼ੈੱਟੀ ਨੇ ਗਣੇਸ਼ ਜੀ ਦੀ ਮੂਰਤੀ ਨੂੰ ਆਪਣੇ ਹੱਥਾਂ ‘ਚ ਫੜਿਆ ਹੋਇਆ ਸੀ ।

Shilpa shetty ,, -min Image From Instagram

ਹੋਰ ਪੜ੍ਹੋ : ਸਰਗੁਨ ਮਹਿਤਾ ਲਈ ਹਜ਼ਾਰਾਂ ਮੀਲ ਦਾ ਸਫ਼ਰ ਤੈਅ ਕਰ ਬਰਥਡੇ ‘ਤੇ ਪਹੁੰਚਿਆ ਪਤੀ ਰਵੀ ਦੁਬੇ, ਅਦਾਕਾਰਾ ਨੇ ਭਾਵੁਕ ਪੋਸਟ ਕੀਤੀ ਸਾਂਝੀ

ਦੱਸ ਦਈਏ ਕਿ ਸ਼ਿਲਪਾ ਸ਼ੈੱਟੀ ਪਿਛਲੇ ਕਈ ਸਾਲਾਂ ਤੋਂ ਗਣੇਸ਼ ਜੀ ਨੂੰ ਸਥਾਪਿਤ ਕਰਦੀ ਆ ਰਹੀ ਹੈ । ਮੁੰਬਈ ‘ਚ ਇਸ ਉਤਸਵ ਨੂੰ ਲੈ ਕੇ ਲੋਕਾਂ ਦਾ ਉਤਸ਼ਾਹ ਵੇਖਦਿਆਂ ਹੀ ਬਣਦਾ ਹੈ । ਵੱਡੇ ਵੱਡੇ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਬਾਲੀਵੁੱਡ ਦੇ ਕਈ ਸੈਲੀਬ੍ਰੇਟੀਜ਼ ਆਪਣੇ ਘਰਾਂ ‘ਚ ਗਣੇਸ਼ ਜੀ ਨੂੰ ਸਥਾਪਿਤ ਕਰਦੇ ਹਨ ।

 

View this post on Instagram

 

A post shared by Bollywood Pap (@bollywoodpap)


ਕਈ ਦਿਨਾਂ ਤੱਕ ਗਣੇਸ਼ ਜੀ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ । ਜਿਸ ਤੋਂ ਬਾਅਦ ਗਣੇਸ਼ ਨੂੰ ਜਲ ‘ਚ ਪ੍ਰਵਾਹਿਤ ਕੀਤਾ ਜਾਂਦਾ ਹੈ । ਦੱਸ ਦਈਏ ਕਿ ਗਣੇਸ਼ ਜੀ ਨੂੰ ਵਿਘਨਾਂ ਨੂੰ ਦੂਰ ਕਰਨ ਵਾਲਾ ਦੇਵਤਾ ਮੰਨਿਆ ਜਾਂਦਾ ਹੈ ।

shilpa , -min (1) Image From instagram

ਉਨ੍ਹਾਂ ਦੀ ਪੂਜਾ ਅਰਚਨਾ ਕਰਨ ਦੇ ਨਾਲ ਹਰ ਤਰ੍ਹਾਂ ਦੇ ਵਿਘਨ ਦੂਰ ਹੁੰਦੇ ਹਨ । ਸ਼ਿਲਪਾ ਸ਼ੈੱਟੀ ਜੋ ਕਿ ਏਨੀਂ ਦਿਨੀਂ ਆਪਣੇ ਪਤੀ ਰਾਜ ਕੁੰਦਰਾ ਦੇ ਕਾਰਨ ਕਾਫੀ ਪ੍ਰੇਸ਼ਾਨੀ ਝੱਲ ਰਹੀ ਹੈ ।

 

0 Comments
0

You may also like