ਡਾਕਟਰ ਸਤਿੰਦਰ ਸਰਤਾਜ ਨੂੰ ਮਿਲਿਆ ਵੱਡਾ ਸਨਮਾਨ,ਸਰਤਾਜ ਨੇ ਆਪਣੇ ਅੰਦਾਜ਼ 'ਚ ਕੀਤਾ ਧੰਨਵਾਦ 

written by Shaminder | July 04, 2019

ਗੁਰਮੁਖੀ ਦਾ ਬੇਟਾ ਲਈ ਡਾਕਟਰ ਸਤਿੰਦਰ ਸਰਤਾਜ ਨੂੰ ਸਨਮਾਨਿਤ ਕੀਤਾ ਗਿਆ ਹੈ । ਪ੍ਰੈੱਸ ਕਲੱਬ ਜਲੰਧਰ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ । ਇਸ ਬਾਰੇ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕਰਕੇ ਆਪਣੇ ਖ਼ੂਬਸੂਰਤ ਅੰਦਾਜ਼ 'ਚ ਸ਼ੁਕਰੀਆ ਅਦਾ ਕੀਤਾ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ " ਗੁਰਮੁਖੀ ਦਾ ਬੇਟਾ ਲਈ ਪ੍ਰੈੱਸ ਕਲੱਬ ਜਲੰਧਰ ‘ਚ ਸਨਮਾਨ, ਰੂ-ਬ-ਰੂ ਤੇ ਇਜ਼ਤ-ਅਫ਼ਜ਼ਾਈ ।ਇਨ੍ਹਾਂ ਨਵਾਜ਼ਿਸ਼ਾਂ ਲਈ ਬਹੁਤ-ਬਹੁਤ ਸ਼ੁਕਰਾਨੇ - ਡਾ. ਸਤਿੰਦਰ ਸਰਤਾਜ ਹੋਰ ਵੇਖੋ :ਸਤਿੰਦਰ ਸਰਤਾਜ ਨੂੰ ਜਦੋਂ ਮਿਲੇ ਪੰਜਾਬੀ ਨੂੰ ਚਾਹੁਣ ਵਾਲੇ ਤਾਂ ਸਰਤਾਜ ਦੀ ਖ਼ੁਸ਼ੀ ਦਾ ਨਹੀਂ ਰਿਹਾ ਟਿਕਾਣਾ,ਵੀਡੀਓ ਕੀਤਾ ਸਾਂਝਾ [embed]https://www.instagram.com/p/BzfB_-PnhNo/[/embed] ਸਤਿੰਦਰ ਸਰਤਾਜ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ ।ਜਿਸ 'ਚ ਉਹ ਗੁਰਮੁਖੀ ਦਾ ਬੇਟਾ ਗੀਤ ਬਾਰੇ ਦੱਸ ਰਹੇ ਹਨ । ਡਾਕਟਰ ਸਤਿੰਦਰ ਸਰਤਾਜ ਨੇ ਕਿਹਾ ਕਿ "ਬਹੁਤ ਘੱਟ ਲੋਕ ਨੇ ਜੋ ਸਹੀ ਗੁਰਮੁਖੀ ਲਿਖ ਸਕਦੇ ਹਨ ।ਗੁਰਮੁਖੀ ਅਸੀਂ ਜਿਹੜੀ ਜ਼ੁਬਾਨ ਅਸੀਂ ਬੋਲਦੇ ਹਾਂ ਉਸ ਨੂੰ ਗੁਰਮੁਖੀ ਲਿੱਪੀ ਕਹਿੰਦੇ ਹਨ ।ਉਨ੍ਹਾਂ ਨੇ ਦੱਸਿਆ ਕਿ ਪ੍ਰਦੇਸੀ ਪੰਜਾਬੀਆਂ 'ਚ ਵਿੱਚਰਦਾ ਰਿਹਾ ਹਾਂ ਅਤੇ ਲੋਕ ਮੈਨੂੰ ਕਹਿੰਦੇ ਸਨ ਕਿ ਬੋਲੀ ਮਰ ਰਹੀ ਹੈ "। https://www.instagram.com/p/BzYRwmvHaAM/ ਮੈਂ ਇਹ ਸੋਚਿਆ ਕਿ ਉਹ ਕਿਹੜਾ ਖ਼ਦਸ਼ਾ ਹੈ ਕਿ ਇਨ੍ਹਾਂ ਲੋਕਾਂ ਨੂੰ ਲੱਗਦਾ ਹੈ ਕਿ ਬੋਲੀ ਮਰਦੀ ਲੱਗ ਰਹੀ ਹੈ ਦਰਅਸਲ ਬੋਲੀ ਨਹੀਂ ਮਰ ਰਹੀ,ਲਿੱਪੀ ਮਰ ਰਹੀ ਹੈ ਕਿਉਂਕਿ ਬੋਲੀ ਤਾਂ ਅਸੀਂ ਬੋਲ ਰਹੇ ਹਾਂ ।ਡਾਕਟਰ ਸਤਿੰਦਰ ਸਰਤਾਜ ਨੇ ਕਿਹਾ ਕਿ ਕਈ ਲੋਕ ਪੰਜਾਬੀ ਨੂੰ ਰੋਮਨ 'ਚ ਲਿਖਦੇ ਹਨ ਪਰ ਉਹ ਕਹਿੰਦੇ ਹਨ ਕਿ ਲਿੱਪੀ ਗਹਿਣਾ ਹੈ ਇੱਕ ਕੈਂਠਾ ਹੈ ਜੋ ਤੁਸੀਂ ਪਾ ਸਕਦੇ ਹੋ ।ਸਤਿੰਦਰ ਸਰਤਾਜ ਨੇ ਹੋਰ ਵੀ ਬਹੁਤ ਖ਼ੂਬਸੂਰਤ ਗੱਲਾਂ ਸਾਂਝੀਆਂ ਕੀਤੀਆਂ । https://www.instagram.com/p/BzOHR2RnQJc/

0 Comments
0

You may also like