ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ‘ਚੋਰਨੀ’ ਦੀ ਝਲਕ ਨੂੰ ਲਾਈਵ ਕੰਸਰਟ ਦੇ ਦੌਰਾਨ ਕਲਾਕਾਰ ਡਿਵਾਈਨ ਨੇ ਕੀਤਾ ਸਾਂਝਾ

Written by  Shaminder   |  January 30th 2023 05:24 PM  |  Updated: January 30th 2023 05:24 PM

ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ‘ਚੋਰਨੀ’ ਦੀ ਝਲਕ ਨੂੰ ਲਾਈਵ ਕੰਸਰਟ ਦੇ ਦੌਰਾਨ ਕਲਾਕਾਰ ਡਿਵਾਈਨ ਨੇ ਕੀਤਾ ਸਾਂਝਾ

ਸਿੱਧੂ ਮੂਸੇਵਾਲਾ (Sidhu Moose wala ) ਜਿਸ ਦਾ ਕਤਲ ਬੀਤੇ ਸਾਲ 29  ਮਈ ਨੂੰ ਕਰ ਦਿੱਤਾ ਗਿਆ ਸੀ । ਇਸ ਮਾਮਲੇ ‘ਚ ਪੁਲਿਸ ਦੇ ਵੱਲੋਂ ਲਗਾਤਾਰ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਹਨ । ਸਿੱਧੂ ਮੂਸੇਵਾਲਾ ਦੇ ਮਾਪੇ ਹਾਲੇ ਵੀ ਆਪਣੇ ਪੁੱਤਰ ਨੂੰ ਇਨਸਾਫ਼ ਦਿਵਾਉਣ ਦੇ ਲਈ ਸੰਘਰਸ਼ ਕਰ ਰਹੇ ਹਨ।

sidhu Moose wala ,, Image Source : Instagram

ਹੋਰ ਪੜ੍ਹੋ : ਰਾਖੀ ਸਾਵੰਤ ਦੀ ਮਾਂ ਦੇ ਦਿਹਾਂਤ ‘ਤੇ ਰਾਖੀ ਦੇ ਨਾਲ ਤਸਵੀਰਾਂ ਸਾਂਝੀਆਂ ਕਰਨ ਕਰਕੇ ਟ੍ਰੋਲ ਹੋਈ ਸੰਭਾਵਨਾ ਸੇਠ

ਮੌਤ ਤੋਂ ਬਾਅਦ ਵੀ ਦੁਨੀਆਂ ‘ਤੇ ਛਾਇਆ ਮੂਸੇਵਾਲਾ

ਬੇਸ਼ੱਕ ਸਿੱਧੂ ਮੂਸੇਵਾਲਾ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਚੁੱਕਿਆ ਹੈ । ਪਰ ਦੁਨੀਆ ਭਰ ‘ਚ ਉਸ ਨੂੰ ਅੱਜ ਵੀ ਯਾਦ ਕੀਤਾ ਜਾ ਰਿਹਾ ਹੈ । ਮੌਤ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਭਰਵਾਂ ਪਿਆਰ ਮਿਲਿਆ ਹੈ । ਐੱਸਵਾਈਐੱਲ ਗੀਤ ਨੂੰ ਤਾਂ ਯੂ-ਟਿਊਬ ਤੋਂ ਡਿਲੀਟ ਵੀ ਕਰਵਾ ਦਿੱਤਾ ਗਿਆ ਸੀ ।

sidhu Moose wala image Source : Instagram

ਹੋਰ ਪੜ੍ਹੋ : ਜੈਜ਼ੀ ਬੀ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ 30 ਸਾਲ ਪੂਰੇ ਹੋਣ ‘ਤੇ ਵਧਾਈ

ਡਿਵਾਈਨ ਨੇ ਸਾਂਝੀ ਕੀਤੀ ਸਿੱਧੂ ਦੇ ਨਵੇਂ ਗੀਤ ਦੀ ਝਲਕ

ਸਿੱਧੂ ਮੂਸੇਵਾਲਾ ਨੇ ਇੰਡਸਟਰੀ ‘ਚ ਆਪਣੇ ਹਿੱਟ ਗੀਤਾਂ ਦੇ ਨਾਲ ਠੁੱਕ ਬਣਾਈ ਸੀ । ਉਸ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਲਾਸਟ ਰਾਈਡ’, ‘ਡਾਲਰ’, ‘ਲੈਵਲ’ ‘ਐੱਸ ਵਾਈ ਐੱਲ’ ਸਣੇ ਕਈ ਗੀਤ ਸ਼ਾਮਿਲ ਹਨ । ਪਰ ਕੁਝ ਅਜਿਹੇ ਗੀਤ ਵੀ ਹਨ ਜੋ ਅਣਰਿਲੀਜ਼ ਹਨ ।

image Source : Instagram

ਕਲਾਕਾਰ ਡਿਵਾਈਨ (Divine) ਨੇ ਆਪਣੇ ਲਾਈਵ ਕੰਸਰਟ ‘ਚ ਉਸ ਦੇ ਨਾਲ ਕੀਤੇ ਗੀਤ ‘ਚੋਰਨੀ’ (Chorni) ਦੀ ਇੱਕ ਛੋਟੀ ਜਿਹੀ ਝਲਕ ਸਾਂਝੀ ਕੀਤੀ ਹੈ । ਇਹ ਸਿੱਧੂ ਮੂਸੇਵਾਲਾ ਦੀ ਐਲਬਮ ‘ਗੁਣਾਹਗਾਰ’ ਐਲਬਮ ਦਾ ਇੱਕ ਗੀਤ ਹੈ । ਡਿਵਾਈਨ ਨੇ ਜਿਉਂ ਹੀ ਇਸ ਗੀਤ ਦੀ ਝਲਕ ਨੂੰ ਸਾਂਝਾ ਕੀਤਾ ਤਾਂ ਲੋਕਾਂ ਦੇ ਜ਼ਬਰਦਸਤ ਰਿਐਕਸ਼ਨ ਵੇਖਣ ਨੂੰ ਮਿਲੇ ।

 

View this post on Instagram

 

A post shared by PTC Punjabi (@ptcpunjabi)

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network