ਕਰੀਨਾ ਕਪੂਰ ਦੇ ਇਸ ਬੈਗ ਦੀ ਕੀਮਤ ਹੈ ਏਨੀ ਕਿ ਤੁਸੀਂ ਇੱਕ ਵਾਰ ਜਾ ਸਕਦੇ ਹੋ ਵਿਦੇਸ਼ ਯਾਤਰਾ 'ਤੇ

written by Shaminder | November 01, 2019

ਬਾਲੀਵੁੱਡ 'ਚ ਕਪੂਰ ਖਾਨਦਾਨ ਹਮੇਸ਼ਾ ਤੋਂ ਆਪਣੇ ਸਟਾਈਲ ਲਈ ਜਾਣਿਆ ਜਾਂਦਾ ਹੈ । ਗੱਲ ਜੇ ਕਰੀਏ ਕਰੀਨਾ ਕਪੂਰ ਖ਼ਾਨ ਦੀ ਤਾਂ ਉਹ ਵੀ ਆਪਣੀ ਡਰੈੱਸਿੰਗ ਸੈਂਸ ਲਈ ਜਾਣੀ ਜਾਂਦੀ ਹੈ ।ਕਰੀਨਾ ਕਪੂਰ ਦੇ ਫੈਸ਼ਨ ਅਤੇ ਅਸੈਸਰੀਜ਼ ਟੌਪ ਦੀਆਂ ਹੁੰਦੀਆਂ ਹਨ । ਹਾਲ ਹੀ 'ਚ ਉਨ੍ਹਾਂ ਨੂੰ ਏਅਰਪੋਰਟ 'ਤੇ ਸਪਾਟ ਕੀਤਾ ਗਿਆ । ਇਸ ਮੌਕੇ ਉਨ੍ਹਾਂ ਦਾ ਪੁੱਤਰ ਤੈਮੂਰ ਵੀ ਉਨ੍ਹਾਂ ਦੇ ਨਾਲ ਸੀ ।

ਹੋਰ ਵੇਖੋ:ਆਲੀਆ ਭੱਟ ਨੇ ਚਲਦੇ ਸ਼ੋਅ ਵਿੱਚ ਸਭ ਦੇ ਸਾਹਮਣੇ ਕੱਢੀ ਗਾਲ੍ਹ, ਕਰੀਨਾ ਕਪੂਰ ਨੇ ਇਸ ਤਰ੍ਹਾਂ ਉਡਾਇਆ ਮਜ਼ਾਕ

kareena kapoor kareena kapoor

ਕਰੀਨਾ ਕੈਜ਼ੁਅਲ ਪਰ ਗਲੈਮਰਸ ਲੁੱਕ 'ਚ ਨਜ਼ਰ ਆਈ।ਕਰੀਨਾ ਨੇ ਸਕਿੱਨ ਕਲਰ ਦੀ ਡੇਨਿਮ,ਵ੍ਹਾਈਟ ਸ਼ਰਟ ਅਤੇ ਓਲਿਵ ਗਰਨਿ ਕਲਰ ਦੀ ਬੌਂਬਰ ਜੈਕੇਟ ਦੇ ਨਾਲ ਹਾਈ ਬੂਟ ਪਾਏ ਸਨ । ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਨੈਲ ਦਾ ਲੈਦਰ ਟੋਟ ਬੈਗ ਕੈਰੀ ਕੀਤਾ ਸੀ ।

kareena with krsihma kareena with krsihma

ਇਸ ਬੈਗ ਨੂੰ ਸ਼ਨੈਲ ਸ਼ਾਪਿੰਗ ਬੈਗ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ।ਇਸ 'ਚ ਸੋਨੇ ਦੀ ਟੋਨ ਵਾਲਾ ਮੈਟਲ ਲੱਗਿਆ ਹੋਇਆ ਹੈ ਅਤੇ ਇਸ ਬੈਗ ਦੀ ਕੀਮਤ4200 ਯੂਅੱੈਸ ਡਾਲਰ ਯਾਨੀ ਲੱਗਪਗ 3 ਲੱਖ ਰੁਪਏ ਹੈ । ਏਨੇ ਪੈਸਿਆਂ 'ਚ ਕੋਈ ਵੀ ਵਿਅਕਤੀ ਮਿਆਮੀ ਦੀ ਟਰਿੱਪ 'ਤੇ ਜਾ ਸਕਦਾ ਹੈ ।

https://www.instagram.com/p/B4MSJ6tnGZi/

ਦੱਸ ਦਈਏ ਕਿ ਕਰੀਨਾ ਦੇ ਨਾਲ ਤੈਮੂਰ ਵੀ ਮੌਜੂਦ ਸਨ । ਕਰੀਨਾ ਕਪੂਰ ਹੁਣ ਜਲਦ ਹੀ ਗੁੱਡ ਨਿਊਜ਼ ਫ਼ਿਲਮ 'ਚ ਨਜ਼ਰ ਆਉਣ ਵਾਲੇ ਹਨ । ਇਸ ਫ਼ਿਲਮ 'ਚ ਉਨ੍ਹਾਂ ਦੇ ਨਾਲ ਦਿਲਜੀਤ ਦੋਸਾਂਝ ਵੀ ਦਿਖਾਈ ਦੇਣਗੇ ।

You may also like