ਪ੍ਰਿੰਸ ਕੰਵਲਜੀਤ ਨੇ ਗਿੱਪੀ ਗਰੇਵਾਲ ਦੇ ਮੁੱਦੇ ‘ਤੇ ਰੱਖਿਆ ਆਪਣਾ ਪੱਖ, ਮੀਡੀਆ ਨੂੰ ਕੀਤੀ ਖ਼ਾਸ ਅਪੀਲ

written by Rupinder Kaler | May 04, 2021

ਬੀਤੇ ਦਿਨ ਗਿੱਪੀ ਗਰੇਵਾਲ ’ਤੇ ਸਰਕਾਰ ਦੀਆਂ ਹਿਦਾਇਤਾਂ ਦੀ ਪਾਲਣਾ ਨਾ ਕਰਨ ਦੇ ਇਲਜ਼ਾਮ ਲੱਗੇ ਸਨ । ਇਹਨਾਂ ਇਲਜ਼ਾਮਾਂ ਵਿੱਚ ਕਿੰਨੀ ਕੁ ਸਚਾਈ ਹੈ ਇਹ ਤਾਂ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਸਾਫ ਹੋਵੇਗਾ । ਪਰ ਇਸ ਸਭ ਦੇ ਚਲਦੇ ਬਹੁਤ ਸਾਰੇ ਕਲਾਕਾਰ ਗਿੱਪੀ ਗਰੇਵਾਲ ਦੇ ਹੱਕ ਵਿੱਚ ਸਾਹਮਣੇ ਆਏ ਹਨ ।

inside image of prince kanwaljit singh Pic Courtesy: Instagram

ਹੋਰ ਪੜ੍ਹੋ :

ਜੱਸੀ ਗਿੱਲ ਨੇ ਆਪਣੀ ਬੇਟੀ ਰੋਜਸ ਕੌਰ ਗਿੱਲ ਦੇ ਨਾਲ ਸਾਂਝੀ ਕੀਤੀ ਇਹ ਪਿਆਰੀ ਜਿਹੀ ਤਸਵੀਰ, ਹਰ ਇੱਕ ਨੂੰ ਆ ਰਹੀ ਹੈ ਖੂਬ ਪਸੰਦ

prince kanwaljit singh image from movie panchhi Pic Courtesy: Instagram

ਪ੍ਰਿੰਸ ਕੰਵਲਜੀਤ ਨੇ ਵੀ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਉਹ ਕਹਿ ਰਹੇ ਹਨ ਕਿ ਗਿੱਪੀ ਗਰੇਵਾਲ ਨੇ ਕਿਸੇ ਤਰ੍ਹਾਂ ਦਾ ਕੋਈ ਜੁਰਮ ਨਹੀਂ ਕੀਤਾ । ਉਹਨਾਂ ਕਰਕੇ 100 ਬੰਦਿਆਂ ਦਾ ਰੁਜ਼ਗਾਰ ਚੱਲ ਰਿਹਾ ਹੈ ।

Pic Courtesy: Instagram

ਉਹਨਾਂ ਨੇ ਕਿਹਾ ਕਿ ਗਿੱਪੀ ਵੱਲੋਂ ਜੇ ਕੋਈ ਗਲਤੀ ਹੋ ਗਈ ਹੈ ਤਾਂ ਉਹ ਗਲਤੀ ਮੰਨ ਵੀ ਰਹੇ ਹਨ, ਤੇ ਕਾਰਵਾਈ ਵਿੱਚ ਪੂਰਾ ਸਹਿਯੋਗ ਕਰ ਰਹੇ ਹਨ । ਇਸ ਦੇ ਨਾਲ ਹੀ ਪ੍ਰਿੰਸ ਨੇ ਕਿਹਾ ਕਿ ਪੱਤਰਕਾਰਾਂ ਨੂੰ ਵੀ ਸਹਿਯੋਗ ਕਰਨਾ ਚਾਹੀਦਾ ਹੈ । ਨਹੀਂ ਤਾਂ ਉਹਨਾਂ ਵਿੱਚ ਤੇ ਨੈਸ਼ਨਲ ਮੀਡੀਆ ਵਿੱਚ ਕੀ ਫਰਕ ਰਹੇਗਾ ।

You may also like