ਪ੍ਰਿੰਸ ਨਰੂਲਾ ਅਤੇ ਸੁਯਸ਼ ਰਾਏ ਦੀ ‘ਜੈ ਵੀਰੂ' ਜੋੜੀ ਨੇ ਲੁੱਟੀ ਵਾਹ-ਵਾਹੀ

Written by  Lajwinder kaur   |  January 10th 2019 03:53 PM  |  Updated: January 10th 2019 03:54 PM

ਪ੍ਰਿੰਸ ਨਰੂਲਾ ਅਤੇ ਸੁਯਸ਼ ਰਾਏ ਦੀ ‘ਜੈ ਵੀਰੂ' ਜੋੜੀ ਨੇ ਲੁੱਟੀ ਵਾਹ-ਵਾਹੀ

ਰਿਐਲਿਟੀ ਸ਼ੋਆਂ ਦੇ ਬਾਦਸ਼ਾਹ ਪ੍ਰਿੰਸ ਨਰੂਲਾ ਜਿਹਨਾਂ ਨੇ ਥੋੜ੍ਹੋ ਸਮੇਂ ਚ ਵੱਡੀ ਕਾਮਯਾਬੀ ਹਾਸਿਲ ਕਰ ਲਈ ਹੈ। ਪ੍ਰਿੰਸ ਨਰੂਲਾ ਜੋ ਕਿ ਆਪਣੇ ਦੋਸਤ ਸੁਯਾਸ਼ ਰਾਏ ਦੇ ਨਾਲ ਆਪਣਾ ਨਵਾਂ ਗੀਤ ਲੈ ਕੇ ਸਰੋਤਿਆਂ ਦੇ ਰੂਬਰੂ ਹੋਏ ਹਨ।  ਟੀ. ਵੀ. ਅਭਿਨੇਤਾ ਸੁਯਾਸ਼ ਰਾਏ ਨੇ ਗੀਤ ‘ਚ ਪ੍ਰਿੰਸ ਨਰੂਲਾ ਦਾ ਸਾਥ ਦਿੱਤਾ ਹੈ। ਪ੍ਰਿੰਸ ਨਰੂਲਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ ਤੇ ਪ੍ਰਿੰਸ ਨੇ ਆਪਣੇ ਇੰਸਟਾਗ੍ਰਾਮ ਤੋਂ ਵੀਡੀਓ ਸ਼ੇਅਰ ਕਰਦੇ ਹੋਏ ਆਪਣੇ ਫੈਨਜ਼ ਨੂੰ ਜੈ ਵੀਰੂ ਗੀਤ ਦੇ ਰਿਲੀਜ਼ ਬਾਰੇ ਦੱਸਿਆ ਹੈ।

https://www.youtube.com/watch?v=RclfaNCADcw&feature=youtu.be

ਹੋਰ ਵੇਖੋ: ਭੰਗੜੇ ਦੇ ਗੀਤਾਂ ਦੇ ਬਾਦਸ਼ਾਹ ‘ਦਿਲਜੀਤ ਦੋਸਾਂਝ’ ਮਨਾ ਰਹੇ ਨੇ 35ਵਾਂ ਜਨਮਦਿਨ

ਜੈ ਵੀਰੂ ਗੀਤ ਨੂੰ ਪ੍ਰਿੰਸ ਨਰੂਲਾ ਤੇ ਸੁਯਾਸ਼ ਰਾਏ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਗੀਤ ਦੇ ਬੋਲ ਧਰੁਵ ਯੋਗੀ ਲਿਖੇ ਨੇ ਤੇ ਮਿਊਜ਼ਿਕ ਸ਼ੋਕਿੱਡ ਨੇ ਤਿਆਰ ਕੀਤਾ ਹੈ। ਜੈ ਵੀਰੂ ਗੀਤ ਨੂੰ ‘ਦ ਬਕਿਟਲਿਸਟ ਫਿਲਮਸ’ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਵੀਡੀਓ ‘ਚ ਜੈ ਵੀਰੂ ਦੀ ਜੋੜੀ ‘ਚ ਪ੍ਰਿੰਸ ਨਰੂਲਾ ਤੇ ਸੁਯਸ਼ ਰਾਏ ਨਜ਼ਰ ਆ ਰਹੇ ਹਨ ਤੇ ਨਾਲ ਹੀ ਮਿਲਿੰਦ ਗਾਬਾ ਤੇ ਰੂਹੀ ਸਿੰਘ ਵੀ ਵੀਡੀਓ ‘ਚ ਦਿਖਾਈ ਦੇ ਰਹੇ ਹਨ। ਵੀਡੀਓ ‘ਚ ਵਿਚ ਸੁਪਰ ਹਿੱਟ ਹਿੰਦੀ ਮੂਵੀ ਸ਼ੋਲੇ ਫਿਲਮ ਦੇ ਮਸ਼ਹੂਰ ਡਾਇਲੌਗ ਸੁਣਨ ਮਿਲਦੇ ਹਨ। ਇਸ ਗੀਤ ਨੂੰ ਸਰੋਤਿਆਂ ਵੱਲੋਂ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

https://www.instagram.com/p/BscWYJrF66w/

ਪੰਜਾਬ ਦੇ ਸਟਾਰ ਗੱਭਰੂ ਪ੍ਰਿੰਸ ਨਰੂਲਾ ਜੋ ਕਿ ਇਸ ਤੋਂ ਪਹਿਲਾਂ ਵੀ ਆਪਣੇ ਗੀਤ ਜਿਵੇਂ ਹੈਲੋ ਹੈਲੋ ਤੇ ਬਰਨਆਊੱਟ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network