ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਦੇ ਵਿਆਹ ਦੇ ਕਾਰਡ ਦੀ ਤਸਵੀਰ ਆਈ ਸਾਹਮਣੇ 

written by Shaminder | September 22, 2018

ਇਸ ਸਾਲ ਪ੍ਰਿੰਸ ਨਰੂਲਾ ਅਤੇ ਯੁਵਿਕਾ ਵਿਆਹ ਦੇ ਪਵਿੱਤਰ ਰਿਸ਼ਤੇ 'ਚ ਬੱਝ ਜਾਣਗੇ ।ਇਨ੍ਹਾਂ ਦੋਨਾਂ ਦੀ ਦੋਸਤੀ 'ਬਿੱਗ ਬੌਸ' ਦੇ ਘਰ 'ਚ ਸ਼ੁਰੂ ਹੋਈ ਸੀ ਪਰ ਇਹ ਦੋਸਤੀ ਕਦੋਂ ਪਿਆਰ 'ਚ ਤਬਦੀਲ ਹੋ ਗਈ ਇਸ ਦਾ ਦੋਨਾਂ ਨੂੰ ਪਤਾ ਹੀ ਨਹੀਂ ਲੱਗਿਆ । ਇਸ ਸ਼ੋਅ ਦੌਰਾਨ ਅਕਸਰ ਡਰਾਮਾ ਹੀ ਜ਼ਿਆਦਾ ਵੇਖਣ ਨੂੰ ਮਿਲਦਾ ਹੈ ਅਜਿਹੇ ਬਹੁਤ ਹੀ ਘੱਟ ਮੌਕੇ ਹੁੰਦੇ ਨੇ ਕਿ ਕਿਸੇ ਦਾ ਪਿਆਰ ਪਰਵਾਨ ਚੜ੍ਹਿਆ ਹੋਵੇ ਪਰ ਪ੍ਰਿੰਸ ਅਤੇ ਯੁਵਿਕਾ ਦੇ ਨਾਲ ਅਜਿਹਾ ਨਹੀਂ ਹੋਇਆ । ਹੋਰ ਵੇਖੋ : ਪ੍ਰਿੰਸ ਨਰੂਲਾ ਨੇ ਸਾਰਿਆਂ ਸਾਹਮਣੇ ਕੀਤਾ ਪਿਆਰ ਦਾ ਇਜ਼ਹਾਰ, ਮਿਲਿਆ ਇਹ ਜਵਾਬ ਕਿਉਂਕਿ ਦੋਨਾਂ ਦਾ ਪਿਆਰ 'ਬਿੱਗ ਬੌਸ' ਦੇ ਘਰ 'ਚ ਸ਼ੁਰੂ ਹੋਇਆ ਸੀ 'ਤੇ ਹੁਣ ਬਹੁਤ ਹੀ ਇਹ ਦੋਵੇਂ ਵਿਆਹ ਕਰਵਾਉਣ ਜਾ ਰਹੇ ਨੇ ਅਤੇ ਇਨ੍ਹਾਂ ਦੇ ਵਿਆਹ ਦੀ ਹਾਮੀ ਭਰਦਾ ਹੈ ਵਿਆਹ ਲਈ ਬਣਵਾਇਆ ਗਿਆ ਕਾਰਡ । ਇਸ ਕਾਰਡ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਨੇ । ਇਹ ਕਾਰਡ ਵੇਖਣ 'ਚ ਬੇਹੱਦ ਖੂਬਸੂਰਤ ਹੈ ਅਤੇ ਇਸ 'ਚ ਦੋਨਾਂ ਦੇ ਨਾਂਅ ਨੂੰ ਪ੍ਰਿਵੰਕਾ ਲਿਖਿਆ ਗਿਆ ਹੈ । ਇਸ ਕਾਰਡ ਨੂੰ ਗੋਲਡਨ ਕਲਰ ਅਤੇ ਨੀਲੇ ਰੰਗ ਨਾਲ ਸਜਾਇਆ ਗਿਆ ਹੈ । ਵੇਖਣ 'ਚ ਇਹ ਕਾਰਡ ਬਹੁਤ ਆਕ੍ਰਸ਼ਕ ਲੱਗ ਰਿਹਾ ਹੈ । ਦੋਨਾਂ ਦੇ ਨਾਂਅ ਨੂੰ ਵੀ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਲਿਖਿਆ ਗਿਆ ਹੈ । ਬਿੱਗ ਬਾਸ ਦੌਰਾਨ ਚਰਚਾ 'ਚ ਆਈ ਇਸ ਜੋੜੀ ਨੂੰ ਅਕਸਰ ਇੱਕਠਿਆਂ ਵੇਖਿਆ ਜਾਂਦਾ ਸੀ । ਪਰ ਦੋਨਾਂ ਨੇ ਕਦੇ ਵੀ ਖੁੱਲ ਕੇ ਇਸ ਰਿਸ਼ਤੇ ਨੂੰ ਸਵੀਕਾਰ ਨਹੀਂ ਸੀ ਕੀਤਾ ਅਤੇ ਹੁਣ ਇਸ ਜੋੜੀ ਦੇ ਵਿਆਹ ਦੇ ਕਾਰਡ ਨੇ ਦੋਨਾਂ ਦਰਮਿਆਨ ਰਿਸ਼ਤੇ ਦੀਆਂ ਖਬਰਾਂ ਨੂੰ ਪੁਖਤਾ ਕਰ ਦਿੱਤਾ ਹੈ । ਫਿਲਹਾਲ ਵਿਆਹ ਦੀ ਤਰੀਕ ਕੀ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ । ਪਰ ਦੋਨਾਂ ਦੇ ਵਿਆਹ ਦੇ ਕਾਰਡ ਦੀਆਂ ਤਸਵੀਰਾਂ ਜ਼ਰੂਰ ਸਾਹਮਣੇ ਆ ਚੁੱਕੀਆਂ ਨੇ ।  

0 Comments
0

You may also like