ਭਰਾ ਦੀ ਮੌਤ ਦੀ ਘਟਨਾ ਬਾਰੇ ਦੱਸ ਕੇ ਫੁੱਟ ਫੁੱਟ ਰੋਇਆ ਅਦਾਕਾਰ ਤੇ ਮਾਡਲ ਪ੍ਰਿੰਸ ਨਰੂਲਾ 

written by Rupinder Kaler | July 08, 2019

ਬਿਗ ਬੌਸ 9 ਦੇ ਸਟਾਰ ਰਹੇ ਪ੍ਰਿੰਸ ਨਰੂਲਾ ਤੇ ਉਹਨਾਂ ਦਾ ਪੂਰਾ ਪਰਿਵਾਰ ਏਨੀਂ ਦਿਨੀਂ ਕਾਫੀ ਸਦਮੇ ਵਿੱਚ ਹਨ ਕਿਉਂਕਿ ਉਹਨਾਂ ਦੇ ਰਿਸ਼ਤੇ ਵਿੱਚ ਲੱਗਦੇ ਭਰਾ ਦੀ ਸਮੁੰਦਰ ਵਿੱਚ ਡੁੱਬ ਕੇ ਮੌਤ ਹੋ ਗਈ ਸੀ । ਇੱਕ ਇੰਟਰਵਿਊ ਵਿੱਚ ਪ੍ਰਿੰਸ ਨਰੂਲਾ ਨੇ ਕਿਹਾ ਹੈ ਕਿ ' ਉਹਨਾ ਦਾ ਭਰਾ ਰੁਪੇਸ਼ ਯੂ ਐੱਸ ਵਿੱਚ ਸੈੱਟ ਸੀ । ਉਸ ਦੀ ਉਮਰ ਸਿਰਫ਼ 25 ਸਾਲ ਸੀ । ਵਿਆਹ ਨੂੰ ਸਿਰਫ਼ ਦੋ ਮਹੀਨੇ ਹੀ ਹੋਏ ਸਨ । ਭਰਜਾਈ ਸਾਡੇ ਨਾਲ ਹੀ ਰਹਿੰਦੀ ਹੈ ਕਿਉਂਕਿ ਉਸ ਨੂੰ ਵੀ ਅਮਰੀਕਾ ਭੇਜਣ ਦੀ ਤਿਆਰੀ ਚੱਲ ਰਹੀ ਸੀ । ਉਹ ਬਹੁਤ ਛੇਤੀ ਰੁਪੇਸ਼ ਦੇ ਨਾਲ ਰਹਿਣ ਲਈ ਇੱਥੋਂ ਜਾਣ ਵਾਲੀ ਸੀ । ਪਰ ਅਚਾਨਕ ਇਹ ਘਟਨਾ ਵਾਪਰ ਗਈ ਰੱਬ ਏਨਾ ਨਿਰਦਈ ਕਿਸ ਤਰ੍ਹਾਂ ਹੋ ਸਕਦਾ ਹੈ'
Mr. Punjab Fame Prince Narula’s Brother Dies After Drowning In Toronto Mr. Punjab Fame Prince Narula’s Brother Dies After Drowning In Toronto
ਇਹ ਪੂਰੀ ਕਹਾਣੀ ਬਿਆਨ ਕਰਦੇ ਹੋਏ ਪ੍ਰਿੰਸ ਨਰੂਲਾ ਰੋਣ ਲੱਗ ਗਏ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰੁਪੇਸ਼ ਨਰੂਲਾ ਉਰਫ਼ ਰੂਬੀ ਮੁਹਾਲੀ ਦੇ ਫੇਜ਼-7 ਦਾ ਵਸਨੀਕ ਸੀ।ਰੁਪੇਸ਼ ਨਰੂਲਾ ਤਿੰਨ ਸਾਲ ਪਹਿਲਾਂ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਵਿਦਿਆਰਥੀ ਵੀਜ਼ੇ 'ਤੇ ਪੜ੍ਹਨ ਲਈ ਗਿਆ ਸੀ। ਪੜ੍ਹਾਈ ਮੁਕੰਮਲ ਹੋਣ ਤੋਂ ਬਾਅਦ ਉਹ ਉੱਥੇ ਨੌਕਰੀ ਕਰ ਰਿਹਾ ਸੀ।
[embed]https://www.instagram.com/p/ByMSlOkF3gI/[/embed]
ਪ੍ਰਿੰਸ ਨਰੂਲਾ ਨੇ ਦੱਸਿਆ ਕਿ ਰੁਪੇਸ਼ ਆਪਣੇ ਸਾਥੀਆਂ ਨਾਲ ਕੈਨੇਡਾ ਦਿਵਸ ਮਨਾਉਣ ਲਈ ਟੋਰਾਂਟੋ ਤੋਂ ਸਕਾਰਬੋ ਗਿਆ ਸੀ। ਉਹ ਸਮੁੰਦਰ ਦੇ ਕਿਨਾਰੇ 'ਤੇ ਨਹਾ ਰਹੇ ਸਨ ਕਿ ਪਾਣੀ ਦੀ ਲਹਿਰ ਉਸ ਨੂੰ ਡੂੰਘੇ ਪਾਣੀ ਵਿੱਚ ਰੋੜ੍ਹ ਕੇ ਲੈ ਗਈ। ਤੈਰਨਾ ਨਾ ਆਉਂਦਾ ਹੋਣ ਕਾਰਨ ਉਹ ਸਮੁੰਦਰ ਵਿੱਚ ਡੁੱਬ ਗਿਆ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
 

0 Comments
0

You may also like