ਪ੍ਰਿੰਸ ਨਰੂਲਾ ਨੂੰ ਪਤਨੀ ਨਾਲ ਮਜ਼ਾਕ ਕਰਨਾ ਪਿਆ ਭਾਰੀ, ਵੀਡੀਓ ਸਾਂਝੀ ਕਰਕੇ ਦੱਸਿਆ ਦਿਲ ਦਾ ਹਾਲ

Written by  Rupinder Kaler   |  April 17th 2020 04:28 PM  |  Updated: April 17th 2020 04:28 PM

ਪ੍ਰਿੰਸ ਨਰੂਲਾ ਨੂੰ ਪਤਨੀ ਨਾਲ ਮਜ਼ਾਕ ਕਰਨਾ ਪਿਆ ਭਾਰੀ, ਵੀਡੀਓ ਸਾਂਝੀ ਕਰਕੇ ਦੱਸਿਆ ਦਿਲ ਦਾ ਹਾਲ

ਕਈ ਵਾਰ ਕਿਸੇ ਨਾਲ ਮਜ਼ਾਕ ਕਰਨਾ ਭਾਰੀ ਪੈ ਜਾਂਦਾ ਹੈ ਅਜਿਹਾ ਹੀ ਕੁਝ ਹੋਇਆ ਹੈ ਪ੍ਰਿੰਸ ਨਰੂਲਾ ਨਾਲ ਜਿਹੜੇ ਕਿ ਆਪਣੀ ਪਤਨੀ ਨਾਲ ਮਜ਼ਾਕ ਕਰਕੇ ਪਛਤਾ ਰਹੇ ਹਨ । ਇਸ ਸਭ ਦਾ ਪ੍ਰਿੰਸ ਨਰੂਲਾ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਜਿਸ ਵਿੱਚ ਯੁਵਿਕਾ ਦੇ ਨਾਲ ਉਹ ਮਜ਼ਾਕ ਕਰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ਵਿੱਚ ਯੁਵਿਕਾ ਪਹਿਲਾਂ ਤਾਂ ਪ੍ਰਿੰਸ ਦੀ ਗੱਲ ਨੂੰ ਬਹੁਤ ਹੀ ਧਿਆਨ ਨਾਲ ਸੁਣਦੀ ਹੈ ਪਰ ਜਦੋਂ ਪ੍ਰਿੰਸ ਉਸ ਦੇ ਨਾਲ ਮਜ਼ਾਕ ਕਰਦੇ ਹਨ ਤਾਂ ਉਹ ਕਾਫੀ ਗੁੱਸੇ ਵਿੱਚ ਆ ਜਾਂਦੀ ਹੈ ਤੇ ਪ੍ਰਿੰਸ ਨੂੰ ਕੁੱਟਣ ਲੱਗ ਜਾਂਦੀ ਹੈ ।

https://www.instagram.com/p/B-6NgbulHUj/

ਇਸ ਵੀਡੀਓ ਨੂੰ ਪ੍ਰਿੰਸ ਨਰੂਲਾ ਨੇ ਕੈਪਸ਼ਨ ਵੀ ਦਿੱਤਾ ਹੈ ਹੈ, ਉਸ ਨੇ ਲਿਖਿਆ ਹੈ ‘ਪ੍ਰੈਂਕ ਵੀਡੀਓ …ਪਤਨੀ ਦੇ ਨਾਲ ਮਜ਼ਾਕ ਕੀਤਾ …ਇਸ ਤੋਂ ਬਾਅਦ ਮੇਰਾ ਜੋ ਹਾਲ ਹੋਇਆ ਇਸ ਵੀਡੀਓ ਵਿੱਚ ਹੈ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਜੋੜੀ ਦੀ ਮੁਲਾਕਾਤ ਇੱਕ ਰਿਆਲਟੀ ਸ਼ੋਅ ਵਿੱਚ ਹੋਈ ਸੀ ਜਿਸ ਤੋਂ ਬਾਅਦ ਦੋਹਾਂ ਨੇ ਵਿਆਹ ਕਰ ਲਿਆ ਸੀ ।

https://www.instagram.com/p/B_AGFOAFbiE/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network