ਆਖਿਰ ਪ੍ਰਿੰਸ ਨਰੂਲਾ ਨੂੰ ਉਨ੍ਹਾਂ ਦੀ ਪਤਨੀ ਯੁਵਿਕਾ ਚੌਧਰੀ ਨੇ ਕਿਉਂ ਜੜਿਆ ਥੱਪੜ,ਵੀਡੀਓ ਵਾਇਰਲ 

Written by  Shaminder   |  July 24th 2019 06:04 PM  |  Updated: July 24th 2019 06:13 PM

ਆਖਿਰ ਪ੍ਰਿੰਸ ਨਰੂਲਾ ਨੂੰ ਉਨ੍ਹਾਂ ਦੀ ਪਤਨੀ ਯੁਵਿਕਾ ਚੌਧਰੀ ਨੇ ਕਿਉਂ ਜੜਿਆ ਥੱਪੜ,ਵੀਡੀਓ ਵਾਇਰਲ 

ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਯੁਵਿਕਾ ਨੇ ਪ੍ਰਿੰਸ ਨਰੂਲਾ ਨੂੰ ਥੱਪੜ ਜੜ ਦਿੱਤੇ । ਜੀ ਹਾਂ ਅਤੇ ਆਪਣੇ ਕੀਤੇ ਲਈ ਪ੍ਰਿੰਸ ਨਰੂਲਾ ਮੁਆਫ਼ੀ ਵੀ ਮੰਗਦੇ ਰਹੇ ਪਰ ਯੁਵਿਕਾ ਨੇ ਉਨ੍ਹਾਂ ਨੂੰ ਮੁਆਫ਼ ਨਹੀਂ ਕੀਤਾ । ਦਰਅਸਲ ਪ੍ਰਿੰਸ ਨਰੂਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

ਹੋਰ ਵੇਖੋ  :ਭਰਾ ਦੀ ਮੌਤ ਦੀ ਘਟਨਾ ਬਾਰੇ ਦੱਸ ਕੇ ਫੁੱਟ ਫੁੱਟ ਰੋਇਆ ਅਦਾਕਾਰ ਤੇ ਮਾਡਲ ਪ੍ਰਿੰਸ ਨਰੂਲਾ

https://www.instagram.com/p/B0QeEaXlmXg/

ਜਿਸ 'ਚ ਉਹ ਯੁਵਿਕਾ ਦੇ ਨਾਲ ਟਿਕਟੌਕ ਵੀਡੀਓ ਬਣਾ ਰਹੇ ਨੇ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਪ੍ਰਿੰਸ 'ਜੇ ਤੂੰ ਜਾਨੀ ਏਂ ਤੇ ਜਾ' ਗੀਤ 'ਤੇ ਟਿਕਟੌਕ ਵੀਡੀਓ ਬਣਾ ਰਹੇ ਹਨ ਅਤੇ ਯੁਵਿਕਾ ਨੇ ਉਨ੍ਹਾਂ ਨੂੰ ਆ ਕੇ ਥੱਪੜ ਜੜਿਆ ਕਿ ਫਸਾ ਕੇ ਵਿਖਾ ।

https://www.instagram.com/p/B0Kn8NtlySr/

ਜਿਸ 'ਤੇ ਪ੍ਰਿੰਸ ਨਰੂਲਾ ਕਹਿੰਦੇ ਹਨ ਕਿ "ਮੇਰੇ ਮੂੰਹ ਤੋਂ ਨਿਕਲ ਗਿਆ,ਮੇਰੀ ਜ਼ੁਬਾਨ ਟੂਟ ਗਈ ਯਾਰ"। ਦੋਨਾਂ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਵੀਡੀਓ 'ਤੇ ਕਮੈਂਟ ਕੀਤੇ ਜਾ ਰਹੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network