ਪ੍ਰੀਤੀ ਸਪਰੂ ਦੀ ਫ਼ਿਲਮ 'ਤੇਰੀ ਮੇਰੀ ਗੱਲ ਬਣ ਗਈ' ਦਾ ਕਾਨਸੈਪਟ ਹੋਇਆ ਚੋਰੀ, ਦਰਜ ਹੋਇਆ ਕੇਸ

Written by  Aaseen Khan   |  November 07th 2019 03:53 PM  |  Updated: November 07th 2019 03:53 PM

ਪ੍ਰੀਤੀ ਸਪਰੂ ਦੀ ਫ਼ਿਲਮ 'ਤੇਰੀ ਮੇਰੀ ਗੱਲ ਬਣ ਗਈ' ਦਾ ਕਾਨਸੈਪਟ ਹੋਇਆ ਚੋਰੀ, ਦਰਜ ਹੋਇਆ ਕੇਸ

ਪੰਜਾਬੀ ਪਰਦੇ ਦਾ ਵੱਡਾ ਨਾਮ ਪ੍ਰੀਤੀ ਸਪਰੂ ਜਿੰਨ੍ਹਾਂ ਨੇ ਘਰ ਦੇ ਰੁਝੇਵਿਆਂ ਤੋਂ ਬਾਅਦ 18 ਸਾਲ ਬਾਅਦ ਜੌਰਡਨ ਸੰਧੂ ਦੀ ਫ਼ਿਲਮ ਕਾਕੇ ਦਾ ਵਿਆਹ ਨਾਲ ਵਾਪਸੀ ਕੀਤੀ। ਫ਼ਿਲਮ ਦਰਸ਼ਕਾਂ ਨੂੰ ਕਾਫੀ ਪਸੰਦ ਆਈ। ਉਸ ਤੋਂ ਬਾਅਦ ਪ੍ਰੀਤੀ ਸਪਰੂ ਆਪਣੀ ਫ਼ਿਲਮ 'ਤੇਰੀ ਮੇਰੀ ਗੱਲ ਬਣ ਗਈ' ਨੂੰ ਪ੍ਰੋਡਿਊਸ ਅਤੇ ਡਾਇਰੈਕਟ ਕਰ ਰਹੇ ਹਨ। ਪਰ ਹੁਣ ਇੱਕ ਟੀਵੀ ਸੀਰੀਅਲ 'ਤੇ ਇਸ ਫ਼ਿਲਮ ਦੇ ਕਾਨਸੈਪਟ ਨੂੰ ਚੋਰੀ ਕਰਨ ਦਾ ਦੋਸ਼ ਪ੍ਰੀਤੀ ਸਪਰੂ ਵੱਲੋਂ ਲਗਾਇਆ ਗਿਆ ਹੈ।

priti sapru directorial debut with singer akhil debut in acting priti sapru directorial debut with singer akhil debut in acting

ਫ਼ਿਲਮ ਦੇ ਮੇਕਰਸ ਨੇ ਨੇ ਸ਼ਵੇਤਾ ਤਿਵਾਰੀ ਦੇ ਨਵੇਂ ਸ਼ੋਅ 'ਮੇਰੇ ਡੈਡ ਕੀ ਦੁਲਹਨ' 'ਤੇ ਚੋਰੀ ਕਰਨ ਦਾ ਦੋਸ਼ ਲਗਾਇਆ ਹੈ। ਪ੍ਰੀਤੀ ਸਪਰੂ ਮੁਤਾਬਕ, ਸੀਰੀਅਲ ਦਾ ਕਾਨਸੈਪਟ ਉਨ੍ਹਾਂ ਦੀ ਅਗਲੀ ਆਉਣ ਵਾਲੀ ਪੰਜਾਬੀ ਫਿਲਮ 'ਤੇਰੀ ਮੇਰੀ ਗਲ ਬਣ ਗਈ' ਤੋਂ ਚੋਰੀ ਕੀਤਾ ਗਿਆ ਹੈ। ਉਨ੍ਹਾਂ ਨੇ ਮਾਮਲੇ ਨੂੰ ਲੈ ਕੇ ਸ਼ੋਅ ਦੇ ਪ੍ਰੋਡਿਊਸਰ ਖਿਲਾਫ ਕਾਪੀਰਾਈਟ ਉਲੰਘਣ ਦਾ ਮਾਮਲਾ ਦਰਜ ਕਰਵਾਇਆ ਹੈ।

ਪ੍ਰੀਤੀ ਸਪਰੂ ਦੇ ਵਕੀਲ ਅਭਿਜੀਤ ਦੇਸਾਈ ਮੁਤਾਬਕ, ਫ਼ਿਲਮ ਦੀ ਸਕ੍ਰਿਪਟ ਨੂੰ ਸਾਲ 2017 'ਚ ਹੀ ਆਈ. ਐੱਮ. ਪੀ. ਪੀ. ਏ. ਤੋਂ ਰਜਿਸਟਰਡ ਕਰਵਾਇਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਜਦੋਂ ਅਸੀਂ ਸ਼ੋਅ ਦੇ ਮੇਕਰਸ ਨਾਲ ਗੱਲ ਕੀਤੀ ਪਰ ਉਨ੍ਹਾਂ ਵਲੋਂ ਕੋਈ ਜਵਾਬ ਨਾ ਮਿਲਣ 'ਤੇ ਅਸੀਂ ਮਾਮਲਾ ਦਰਜਾ ਕਰਵਾ ਦਿੱਤਾ।ਇਸ ਮਾਮਲੇ 'ਤੇ ਪ੍ਰੀਤੀ ਸਪਰੂ ਦਾ ਕਹਿਣਾ ਹੈ ਕਿ 'ਸਾਡੀ ਫ਼ਿਲਮ 90% ਤੱਕ ਪੂਰੀ ਹੋ ਚੁੱਕੀ ਹੈ ਅਤੇ ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਵੀ ਹੋ ਰਹੀ ਹੈ।''

ਹੋਰ ਵੇਖੋ : ਵਿਰੋਧੀਆਂ ਦੀ ਆਕੜ ਇਸ ਤਰ੍ਹਾਂ ਭੰਨ ਰਹੇ ਨੇ ਗੁਰਨਾਮ ਭੁੱਲਰ, ਦੇਖੋ ਵੀਡੀਓ

Priti Sapru Priti Sapru

ਟੀਵੀ ਸੀਰੀਅਲ ਦੇ ਨਿਰਮਾਤਾ ਦੀਆ ਸਿੰਘ ਨੇ ਪ੍ਰੀਤੀ ਸਪਰੂ ਵੱਲੋਂ ਲਗਾਏ ਗਏ ਇਹਨਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਦੀਆ ਸਿੰਘ ਨੇ ਇੱਕ ਨਿਊਜ਼ ਵੈੱਬ ਸਾਈਟ ਨੂੰ ਦੱਸਿਆ ਹੈ ਕਿ ਉਹਨਾਂ ਨੇ 2017 'ਚ ਹੀ ਇਸ ਸ਼ੋਅ ਬਾਰੇ ਚੈਨਲ ਨੂੰ ਜਾਣਕਾਰੀ ਦੇ ਦਿੱਤੀ ਸੀ ਜਿਸ ਦੇ ਸਬੂਤ 'ਚ ਉਹਨਾਂ ਕੋਲ ਸੰਬਧਿਤ ਈ-ਮੇਲਸ ਵੀ ਹਨ।

ਉਹਨਾਂ ਦਾ ਕਹਿਣਾ ਹੈ ਕਿ ਸੀਰੀਅਲ ਦਾ ਆਈਡਿਆ ਰਜਿਸਟਰ ਤਾਂ ਨਹੀਂ ਹੈ ਪਰ ਉਹਨਾਂ ਨੇ ਚੈਨਲ ਨੂੰ ਇਸ ਬਾਰੇ ਬਹੁਤ ਪਹਿਲਾਂ ਦੱਸ ਦਿੱਤਾ ਸੀ। ਹਾਲਾਂਕਿ ਇਸ 'ਤੇ ਪ੍ਰੀਤੀ ਨੇ ਕਿਹਾ ਕਿ ਇਹ ਸੱਚ ਨਹੀਂ ਹੈ, ਜੇਕਰ ਦੀਆ ਦੇ ਕੋਲ ਮਾਮਲੇ ਨਾਲ ਜੁੜੇ ਸਬੂਤ ਹਨ ਤਾਂ ਉਨ੍ਹਾਂ ਨੂੰ ਸਾਨੂੰ ਵੀ ਦਿਖਾਏ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network