ਪ੍ਰੀਤੀ ਸਪਰੂ ਨੇ ਆਪਣੀ ਫ਼ਿਲਮ 'ਤੇਰੀ ਮੇਰੀ ਗੱਲ ਬਣ ਗਈ' ਲਈ ਅਖਿਲ ਤੇ ਰੁਬੀਨਾ ਨੂੰ ਇਸ ਲਈ ਚੁਣਿਆ ! 

written by Rupinder Kaler | July 15, 2019

ਬੀਤੇ ਦਿਨ ਨਵੀਂ ਬਣ ਰਹੀ ਫ਼ਿਲਮ 'ਤੇਰੀ ਮੇਰੀ ਗੱਲ ਬਣ ਗਈ' ਦਾ ਚੰਡੀਗੜ੍ਹ ਵਿੱਚ ਐਲਾਨ ਤੇ ਸ਼ੂਟਿੰਗ ਦਾ ਮਹੂਰਤ ਕੀਤਾ ਗਿਆ ਸੀ  । ਫ਼ਿਲਮ ਦੇ ਐਲਾਨ ਦੌਰਾਨ ਬਾਲੀਵੁੱਡ ਦੀ ਅਦਾਕਾਰਾ ਜਯਾ ਪ੍ਰਦਾ ਵੀ ਮੌਜੂਦ ਰਹੀ । ਇਸ ਮੌਕੇ ਹਰਿਆਣਾ ਦੇ ਸਾਂਸਦ ਅਸੀਮ ਗੋਇਲ ਵੀ ਮੌਜੂਦ ਰਹੇ ਸਨ ।'ਤੇਰੀ ਮੇਰੀ ਗੱਲ ਬਣ ਗਈ' ਫ਼ਿਲਮ ਨੂੰ ਪਾਲੀਵੁੱਡ ਤੇ ਬਾਲੀਵੁੱਡ ਦੀ ਅਦਾਕਾਰਾ ਪ੍ਰੀਤੀ ਸੱਪਰੂ ਡਾਇਰੈਕਟ ਕਰ ਰਹੇ ਹਨ । https://www.instagram.com/p/Bz5Kjh7n6mg/ ਜਿੱਥੇ ਇਸ ਫ਼ਿਲਮ ਰਾਹੀਂ ਪ੍ਰੀਤੀ ਸੱਪਰੂ ਨਿਰਦੇਸ਼ਨ ਦੇ ਖੇਤਰ ਵਿੱਚ ਕਦਮ ਰੱਖਣ ਜਾ ਰਹੇ ਹਨ ਉੱਥੇ ਗਾਇਕ ਅਖਿਲ ਫ਼ਿਲਮਾਂ ਵਿੱਚ ਕਦਮ ਰੱਖਣ ਜਾ ਰਹੇ ਹਨ । ਇਸ ਫ਼ਿਲਮ ਵਿੱਚ ਰੁਬੀਨਾ ਬਾਜਵਾ ਲੀਡ ਰੋਲ ਵਿੱਚ ਨਜ਼ਰ ਆਵੇਗੀ ।ਇਸ ਸਭ ਦੇ ਚਲਦੇ ਨੀਰੂ ਬਾਜਵਾ ਨੇ ਇਸ ਫ਼ਿਲਮ ਦੇ ਮਹੂਰਤ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ । ਇਸ ਵੀਡੀਓ ਵਿੱਚ ਫ਼ਿਲਮ ਦੀ ਡਾਇਰੈਕਟ ਪ੍ਰੀਤੀ ਸਪਰੂ ਦੱਸ ਰਹੇ ਹਨ ਕਿ ਉਹਨਾਂ ਨੇ ਰੁਬੀਨਾ ਤੇ ਅਖਿਲ ਨੂੰ ਕਿਉਂ ਇਸ ਫ਼ਿਲਮ ਲਈ ਚੁਣਿਆ । https://www.instagram.com/p/Bz2hO1Fl2df/ ਇਸ ਵੀਡੀਓ ਵਿੱਚ ਪ੍ਰੀਤੀ ਸਪਰੂ ਦੱਸ ਰਹੇ ਹਨ ਕਿ ਜਿਸ ਤਰ੍ਹਾਂ ਦਾ ਕਿਰਦਾਰ ਉਹਨਾਂ ਦੀ ਫ਼ਿਲਮ ਦੇ ਹੀਰੋ ਦਾ ਹੈ । ਉਹੀ ਕਿਰਦਾਰ ਉਹਨਾਂ ਨੂੰ ਅਖਿਲ ਵਿੱਚ ਦਿੱਸਿਆ ਸੀ ਇਸ ਲਈ ਉਹਨਾਂ ਨੇ ਅਖਿਲ ਨੂੰ ਚੁਣਿਆ । ਇਸ ਦੇ ਨਾਲ ਹੀ ਪ੍ਰੀਤੀ ਸਪਰੂ ਦੱਸਦੇ ਹਨ ਕਿ ਨੀਰੂ ਬਾਜਵਾ ਉਹਨਾਂ ਦੀ ਫੈਵਰੇਟ ਅਦਾਕਾਰਾ ਹੈ, ਤੇ ਰੁਬੀਨਾ ਵਿੱਚ ਉਹ ਨੀਰੂ ਨੂੰ ਹੀ ਦੇਖਦੇ ਹਨ । ਇਸ ਲਈ ਉਹਨਾਂ ਨੇ ਰੁਬੀਨਾ ਨੂੰ ਇਸ ਫ਼ਿਲਮ ਲਈ ਚੁਣਿਆ । https://www.instagram.com/p/Bz3Nw8KhMFM/ ਇਸ ਫ਼ਿਲਮ ਵਿੱਚ ਪ੍ਰੀਤੀ ਸੱਪਰੂ, ਗੱਗੂ ਗਿੱਲ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਹਾਰਬੀ ਸੰਘਾ, ਗੁਰਪ੍ਰੀਤ ਭੰਗੂ ਸਮੇਤ ਕਈ ਵੱਡੇ ਕਲਾਕਾਰ ਨਜ਼ਰ ਆਉਣਗੇ । ਇਸ ਫ਼ਿਲਮ ਨੂੰ ਪ੍ਰੀਤੀ ਸੱਪਰੂ ਦੇ ਨਾਲ ਨਾਲ ਉਪਵਨ ਸੁਦਰਸ਼ਨ ਤੇ ਅਰੁਣ ਕੁਮਾਰ ਪ੍ਰੋਡਿਊਸ ਕਰ ਰਹੇ ਹਨ । ਫ਼ਿਲਮ ਦਾ ਸੰਗੀਤ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ ।

0 Comments
0

You may also like