ਇਸ ਅਦਾਕਾਰਾ ਦਾ ਦੂਜੀ ਵਾਰ ਟੁੱਟਿਆ ਵਿਆਹ,ਪਤੀ 'ਤੇ ਲਗਾਏ ਗੰਭੀਰ ਇਲਜ਼ਾਮ,ਕਿਹਾ 'ਪਤੀ ਲਈ ਮੈਂ ਸੀ ਸਿਰਫ਼ ਮੁੰਬਈ ਦਾ ਟਿਕਟ'!

written by Shaminder | May 02, 2019

ਟੀਵੀ ਐਕਟਰੈੱਸ ਪ੍ਰਿਆ ਬਥੀਜਾ ਆਪਣੇ ਪਤੀ ਨੂੰ ਲੈ ਕੇ ਏਨੀ ਦਿਨੀਂ ਚਰਚਾ 'ਚ ਹੈ । ਪ੍ਰਿਆ ਦੀ ਬੀਤੇ ਦਿਨੀਂ ਇੱਕ ਖ਼ਬਰ ਸਾਹਮਣੇ ਆਈ ਸੀ ਕਿ ਉਸ ਨੇ ਆਪਣੇ ਪਤੀ ਦੇ ਖ਼ਿਲਾਫ ਮਾਮਲਾ ਦਰਜ ਕਰਵਾਇਆ ਹੈ । ਪਰ ਹੁਣ ਮੁੜ ਤੋਂ ਉਸ ਦਾ ਇੱਕ ਬਿਆਨ ਸਾਹਮਣੇ ਆ ਰਿਹਾ ਹੈ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ । ਪ੍ਰਿਆ ਦਾ ਕਹਿਣਾ ਹੈ ਕਿ "ਮੈਂ ਪਰੀਆਂ ਵਾਲਾ ਵਿਆਹ ਚਾਹੁੰਦੀ ਸੀ ਵਰਨਾ ਵਿਆਹ ਹੀ ਕਿਉਂ ਕਰਵਾਉਂਦੀ । ਹੋਰ ਵੇਖੋ:ਟੀਵੀ ਇੰਡਸਟਰੀ ਦੀ ਇਸ ਅਦਾਕਾਰਾ ਨੇ ਪਤੀ ਖ਼ਿਲਾਫ ਥਾਣੇ ‘ਚ ਕਰਵਾਈ ਰਿਪੋਰਟ ਦਰਜ! https://www.instagram.com/p/BvXMspSHDl3/?utm_source=ig_embed ਪਹਿਲੀ ਵਾਰ ਲਵ ਮੈਰਿਜ ਤੋਂ ਵਿਸ਼ਵਾਸ ਉੱਠ ਗਿਆ ਇਸ ਦੇ ਬਾਵਜੂਦ ਮੈਂ ਦੋਬਾਰਾ ਵਿਆਹ ਬਾਰੇ ਸੋਚਿਆ।ਪ੍ਰਿਆ ਨੇ ਹਾਲ 'ਚ ਹੀ ਆਪਣੇ ਸਪਾਟ ਬੁਆਏ ਨਾਲ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਘਰੇਲੂ ਹਿੰਸਾ ਦਾ ਸ਼ਿਕਾਰ ਹੋਈ ਹੈ ।

priya
ਪ੍ਰਿਆ ਕਹਿੰਦੀ ਹੈ "ਇਹ ਦੁਖਦ ਹੈ ਕਿ ਮੈਨੂੰ ਇਸ ਬਾਰੇ ਗੱਲ ਕਰਨੀ ਪੈ ਰਹੀ ਹੈ,ਜਿਸ ਕੁੜੀ ਦਾ ਦੂਜੀ ਵਾਰ ਤਲਾਕ ਹੋ ਰਿਹਾ ਹੈ,ਉਸ 'ਤੇ ਕੀ ਬੀਤ ਰਹੀ ਹੋਵੇਗੀ ਤੁਸੀਂ ਸਮਝ ਸਕਦੇ ਹੋ" ।ਪ੍ਰਿਆ ਮੁਤਾਬਿਕ "ਅਜੇ ਪਤੀ ਅਤੇ ਸੱਸ –ਸਹੁਰੇ ਦੇ ਨਾਲ ਰਹਿ ਰਹੀ ਸੀ । ਮੈਂ ਆਪਣੇ ਪਤੀ ਦੀ ਕਰੀਅਰ 'ਚ ਬੜੀ ਮਦਦ ਕੀਤੀ ,ਪਰ ਉਸ ਨੇ ਸਾਡੇ ਰਿਸ਼ਤੇ ਨੂੰ ਗੰਭੀਰਤਾ ਨਾਲ ਨਹੀਂ ਲਿਆ ।ਮੈਂ ਉਸ ਦੇ ਲਈ ਸਿਰਫ਼ ਮੁੰਬਈ ਦੀ ਟਿਕਟ ਸੀ ।ਦੱਸ ਦਈਏ ਕਿ  ਦੋ ਸਾਲ ਪਹਿਲਾਂ ਪ੍ਰਿਆ ਨੇ ਰਾਏਪੁਰ ਦੇ ਰਹਿਣ ਵਾਲੇ ਕੰਵਲਜੀਤ ਨਾਲ ਸਿੱਖ ਰੀਤੀ ਰਿਵਾਜ਼ ਮੁਤਾਬਿਕ ਵਿਆਹ ਕਰਵਾਇਆ ਸੀ ।

0 Comments
0

You may also like