ਇਨ੍ਹਾਂ ਤਿੰਨ ਕਾਰਨਾਂ ਕਰਕੇ ਪ੍ਰਿਯਾ ਪ੍ਰਕਾਸ਼ ਬਣੀ ਰਾਤੋ-ਰਾਤ ਸਟਾਰ, ਹੋਇਆ ਵੱਡਾ ਖੁਲਾਸਾ 

written by Rupinder Kaler | January 03, 2019

ਪ੍ਰਿਯਾ ਪ੍ਰਕਾਸ਼ ਉਸ ਕੁੜੀ ਦਾ ਨਾਂ ਹੈ ਜਿਸ ਨੂੰ ਸ਼ੋਸਲ ਮੀਡੀਆ ਨੇ ਰਾਤੋ ਰਾਤ ਸਟਾਰ ਬਣਾ ਦਿੱਤਾ ਸੀ । ਇੱਕ ਰਾਤ ਵਿੱਚ ਹੀ ਉਸ ਦੇ ਲੱਖਾਂ ਫੈਨ ਬਣ ਗਏ ਸਨ ਜੀ ਹਾਂ ਇਹ ਉਹੀ ਕੁੜੀ ਹੈ ਜਿਸ ਦੇ ਅੱਖ ਮਾਰਨ ਦੇ ਸਟਾਈਲ ਨੇ ਹਰ ਗੱਭਰੂ ਦੇ ਦਿਲ ਦੀ ਤਾਰ ਨੂੰ ਛੇੜਿਆ ਸੀ । ਹਰ ਮੋਬਾਇਲ ਵਿੱਚ ਪ੍ਰਿਯਾ ਪ੍ਰਕਾਸ਼ ਦੀ ਹੀ ਵੀਡਿਓ ਸੀ । ਪ੍ਰਿਯਾ ਪ੍ਰਕਾਸ਼ ਨੂੰ ਏਨੀਂ ਪ੍ਰਸਿੱਧੀ ਕਿਵੇਂ ਮਿਲੀ ਇਸ ਤੇ ਚਰਚਾ ਕਰਨ ਤੋਂ ਪਹਿਲਾਂ ਉਹਨਾਂ ਦੇ ਮੁੱਢਲੇ ਜੀਵਨ ਤੇ ਝਾਤ ਮਾਰਦੇ ਹਾਂ । ਪ੍ਰਿਯਾ ਪ੍ਰਕਾਸ਼ ਦਾ ਜਨਮ 1999 ਵਿੱਚ ਕੇਰਲਾ ਦੇ ਕਿਸੇ ਪਿੰਡ ਵਿੱਚ ਹੋਇਆ ਸੀ ।

Priya Prakash Priya Prakash
ਪ੍ਰਿਯਾ ਪ੍ਰਕਾਸ਼ ਨੂੰ ਬਚਪਨ ਤੋਂ ਹੀ ਐਕਟਿੰਗ ਨਾਲ ਪਿਆਰ ਸੀ । ਇਸੇ ਲਈ ਉਹ ਮਲਿਆਲਮ ਫਿਲਮਾਂ ਵਿੱਚ ਕੰਮ ਕਰਦੇ ਹਨ । ਪ੍ਰਿਯਾ ਪ੍ਰਕਾਸ਼ ਬੀ-ਕਾਮ ਦੀ ਪੜਾਈ ਕਰ ਰਹੀ ਹੈ ।ਜੇਕਰ ਪ੍ਰਿਯਾ ਪ੍ਰਕਾਸ਼ ਦੀ ਹੌਬੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਗੀਤ ਸੁਣਨ ਦਾ ਬਹੁਤ ਸ਼ੌਂਕ ਹੈ । ਇਸੇ ਤਰ੍ਹਾਂ ਉਹਨਾਂ ਨੂੰ ਡਾਂਸ ਅਤੇ ਟ੍ਰੈਵਲਿੰਗ ਕਰਨ ਦਾ ਵੀ ਸ਼ੌਂਕ ਹੈ ।
Priya Prakash Priya Prakash
ਪਰ ਪ੍ਰਿਯਾ ਪ੍ਰਕਾਸ਼ ਵਿੱਚ ਕੁਝ ਗੁਣ ਹਨ ਜਿਨ੍ਹਾਂ ਕਰਕੇ ਉਹ ਰਾਤੋ ਰਾਤ ਸਟਾਰ ਬਣ ਗਈ ਸੀ । ਪ੍ਰਿਯਾ ਪ੍ਰਕਾਸ਼ ਜਿਸ ਵੀਡਿਓ ਕਰਕੇ ਸਟਾਰ ਬਣੀ ਸੀ ਉਹ ਵੀਡਿਓ ਉਹਨਾਂ ਦੀ ਫਿਲਮ ਦੇ ਗਾਣੇ ਵਿੱਚੋਂ ਸੀ ਤੇ ਇਹ ਗਾਣਾ ਵੈਲਨਟਾਈਨ-ਡੇ ਦੇ ਮੌਕੇ ਤੇ ਰਿਲੀਜ਼ ਕੀਤਾ ਗਿਆ ਇਸੇ ਕਾਰਨ ਕਰਕੇ ਪ੍ਰਿਯਾ ਦੀ ਇਹ ਵੀਡਿਓ ਬਹੁਤ ਵਾਇਰਲ ਹੋਈ ਸੀ । ਦੂਜਾ ਕਾਰਨ ਇਹ ਹੈ ਕਿ ਪ੍ਰਿਯਾ ਪ੍ਰਕਾਸ਼ ਦਾ ਅੰਦਾਜ਼ ਬਹੁਤ ਹੀ ਨਿਰਾਲਾ ਹੈ ਤੇ ਉਹਨਾਂ ਦੀ ਹਰ ਅਦਾ ਬਹੁਤ ਹੀ ਖੂਬਸੁਰਤ ਹੈ ਇਸੇ ਕਰਕੇ ਉਹਨਾਂ ਦੀ ਇਹ ਵੀਡਿਓ ਬਹੁਤ ਵਾਇਰਲ ਹੋਈ ਸੀ । ਤੀਜੇ ਕਾਰਨ ਦੀ ਗੱਲ ਕੀਤੀ ਜਾਵੇ ਤਾਂ ਪ੍ਰਿਯਾ ਪ੍ਰਕਾਸ਼ ਬਹੁਤ ਹੀ ਕਿਊਟ ਹਨ ਤੇ ਉਹਨਾਂ ਦੀ ਕਿਊਟਨੈਸ ਕਰਕੇ ਵੀ ਉਹਨਾਂ ਦੀ ਇਹ ਵੀਡਿਓ ਬਹੁਤ ਵਾਇਰਲ ਹੋਈ ਸੀ ਤੇ ਇਸੇ ਵੀਡਿਓ ਨੇ ਉਹਨਾਂ ਨੂੰ ਦੇਸ਼ ਦੀ ਸੁਪਰ ਸਟਾਰ ਬਣਾ ਦਿੱਤਾ ਸੀ । https://www.youtube.com/watch?v=Tm2bViXFyac ਉਹਨਾਂ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਮਾਡਲਿੰਗ ਦੀ ਦੁਨੀਆ ਵਿੱਚ 2017 ਵਿੱਚ ਪੈਰ ਰੱਖਿਆ ਸੀ । ਉਹਨਾਂ ਦੀ ਪਹਿਲੀ ਫਿਲਮ oru adaar love  ਹੈ । ਇਸ ਫਿਲਮ ਦੇ ਗਾਣੇ ਦੀ ਹੀ ਵੀਡਿਓ ਨੇ ਉਹਨਾਂ ਨੂੰ ਸਟਾਰ ਬਣਾਇਆ ਸੀ । ਸਿਰਫ ਦੋ ਹਫਤਿਆਂ ਵਿੱਚ ਟਵਿੱਟਰ ਤੇ ਉਹਨਾਂ ਦੇ ਲੱਖਾਂ ਫੈਨ ਬਣ ਗਏ ਸਨ । ਇਸੇ ਤਰ੍ਹਾਂ ਉਹਨਾਂ ਦੇ ਇੰਸਟਾਗ੍ਰਾਮ ਤੇ ਵੀ ਲੱਖਾਂ ਫਾਲੋਵਰ ਬਣ ਚੁੱਕ ਹਨ । ਇਸੇ ਤਰ੍ਹਾਂ ਉਹਨਾਂ ਦੇ ਫੇਸਬੁੱਕ ਪੇਜ ਨੂੰ ਲੱਖਾਂ ਲੋਕਾਂ ਨੇ ਲਾਈਕ ਕੀਤਾ ਹੈ ।ਸੋ ਸ਼ੋਸਲ ਮੀਡਿਆ ਉਹ ਜੀਜ਼ ਹੈ ਜਿਹੜਾ ਕਿ ਕਿਸੇ ਨੂੰ ਵੀ ਰਾਤੋ ਰਾਤ ਸਟਾਰ ਬਣਾ ਸਕਦਾ ਹੈ ਪਰ ਇੱਥੇ ਲੋੜ ਹੈ ਕੁਝ ਕਰਨ ਦੀ ।

0 Comments
0

You may also like