ਪ੍ਰਿਯੰਕਾ - ਨਿੱਕ ਦੇ ਵਿਆਹ ਦੇ ਖੁਸ਼ਨੁਮਾ ਪਲ , ਦੇਖੋ ਤਸਵੀਰਾਂ

Written by  Aaseen Khan   |  December 02nd 2018 12:24 PM  |  Updated: December 02nd 2018 12:24 PM

ਪ੍ਰਿਯੰਕਾ - ਨਿੱਕ ਦੇ ਵਿਆਹ ਦੇ ਖੁਸ਼ਨੁਮਾ ਪਲ , ਦੇਖੋ ਤਸਵੀਰਾਂ

ਪ੍ਰਿਯੰਕਾ - ਨਿੱਕ ਦੇ ਵਿਆਹ ਦੇ ਖੁਸ਼ਨੁਮਾ ਪਲ , ਦੇਖੋ ਤਸਵੀਰਾਂ : ਦੀਪਿਕਾ ਅਤੇ ਰਣਬੀਰ ਦੇ ਵਿਆਹ ਦਾ ਰੰਗ ਅਜੇ ਬਾਲੀਵੁੱਡ ਇੰਡਸਟਰੀ ਤੋਂ ਉਤਰਿਆ ਨਹੀਂ ਹੈ ਕਿ ਹੁਣ ਪ੍ਰਿਯੰਕਾ ਅਤੇ ਨਿੱਕ ਦੇ ਵਿਆਹ ਦੇ ਰੰਗ 'ਚ ਪੂਰੀ ਇੰਡਸਟਰੀ  ਰੰਗ ਚੁੱਕੀ ਹੈ। ਬਾਲੀਵੁੱਡ 'ਚ ਇੰਝ ਲੱਗ ਰਿਹਾ ਹੈ ਜਿਵੇਂ ਇਸ ਸਾਲ ਪੂਰਾ ਵਿਆਹਵਾਂ ਦਾ ਸੀਜ਼ਨ ਚੱਲ ਰਿਹਾ ਹੋਵੇ। ਪ੍ਰਿਯੰਕਾ ਅਤੇ ਨਿੱਕ ਨੇ 1 ਦਿਸੰਬਰ ਨੂੰ ਰਾਜਸਥਾਨ 'ਚ ਕ੍ਰਿਸ਼ਚਨ ਰੀਤੀ ਰਿਵਾਜਾਂ ਨਾਲ ਵਿਆਹ ਕਰਵਾ ਲਿਆ ਅਤੇ ਚਰਚਾ ਹੈ ਕਿ 2 ਦਿਸੰਬਰ ਨੂੰ ਹਿੰਦੂ ਰੀਤੀ ਰਿਵਾਜ਼ਾਂ ਨਾਲ ਵਿਆਹ ਕਰਾਉਣਗੇ।

https://www.instagram.com/p/Bq2Y95tH9NL/

ਪਰ ਉਸ ਤੋਂ ਪਹਿਲਾਂ ਪ੍ਰਿਯੰਕਾ ਅਤੇ ਨਿੱਕ ਦੀ ਮਹਿੰਦੀ ਦੀਆਂ ਤਸਵੀਰਾਂ ਨੇ ਸ਼ੋਸ਼ਲ ਮੀਡੀਆ ਤੇ ਅੱਗ ਲਗਾ ਦਿੱਤੀ ਹੈ। ਪ੍ਰਿਯੰਕਾ ਨੇ ਆਪਣੇ ਵਿਆਹ ਦੇ ਇਹ ਖੁਸ਼ੀ ਵਾਲੇ ਪਲ ਖੁਦ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਸ਼ੇਅਰ ਕੀਤੇ ਹਨ।

 mehndi ceremony photos gose viral

ਇਹਨਾਂ ਤਸਵੀਰਾਂ 'ਚ ਨਿੱਕ ਅਤੇ ਪ੍ਰਿਯੰਕਾ ਬਹੁਤ ਹੀ ਖੂਬਸੂਰਤ ਲੱਗ ਰਹੇ ਹਨ। ਦੋਨੋ ਆਪਣੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨਾਲ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਹਨਾਂ ਤਸਵੀਰਾਂ 'ਚ ਨਿੱਕ ਵੀ ਪੂਰੇ ਹਿੰਦੋਸਤਾਨੀ ਰੰਗ 'ਚ ਰੰਗੇ ਹੋਏ ਨਜ਼ਰ ਆ ਰਹੇ ਹਨ। ਚਰਚਾ ਹੈ ਕਿ ਨਿੱਕ ਨੇ ਆਪਣੇ ਹੱਥ 'ਤੇ ਮਹਿੰਦੀ ਨਾਲ 'ਓਮ' ਵੀ ਲਿਖਵਾਇਆ ਹੈ। ਪ੍ਰਿਯੰਕਾ ਅਤੇ ਨਿੱਕ ਦੇ ਵਿਆਹ 'ਚ ਦੇਸੀ ਅਤੇ ਵਿਦੇਸ਼ੀ ਮਹਿਮਾਨਾਂ ਨੇ ਸ਼ਿਰਕਤ ਕੀਤੀ ਹੈ।

 mehndi ceremony photos gose viral

ਹੋਰ ਪੜ੍ਹੋ : ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਪ੍ਰਿਯੰਕਾ ਚੋਪੜਾ ਦੀਆਂ ਤਾਜ਼ਾ ਤਸਵੀਰਾਂ ਆਈਆਂ ਸਾਹਮਣੇ

ਆਪਣੇ ਵਿਆਹ ਨੂੰ ਪ੍ਰਾਈਵੇਟ ਰੱਖਣ ਲਈ ਨਿੱਕ ਅਤੇ ਪ੍ਰਿਯੰਕਾ ਨੇ ਆਪਣੇ ਕਰੀਬੀ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਹੀ  ਵਿਆਹ 'ਚ ਬੁਲਾਇਆ ਹੈ। ਉਥੇ ਹੀ ਕੋਈ ਹੋਰ ਤਸਵੀਰ ਵਿਆਹ 'ਚੋਂ ਲੀਕ ਨਾ ਹੋਵੇ ਇਸ ਲਈ ਮੋਬਾਈਲ ਫੋਨ ਵੀ ਬੈਨ ਕੀਤੇ ਗਏ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network