Advertisment

ਪਤੀ ਦੇ ਨਾਲ ਫੈਨ ਨੂੰ ਹਸਪਤਾਲ ‘ਚ ਮਿਲਣ ਪਹੁੰਚੀ ਪ੍ਰਿਯੰਕਾ ਚੋਪੜਾ, ਦੇਖੋ ਕਿਵੇਂ ਦਾ ਸੀ ਰਿਐਕਸ਼ਨ?

author-image
By Lajwinder kaur
New Update
ਪਤੀ ਦੇ ਨਾਲ ਫੈਨ ਨੂੰ ਹਸਪਤਾਲ ‘ਚ ਮਿਲਣ ਪਹੁੰਚੀ ਪ੍ਰਿਯੰਕਾ ਚੋਪੜਾ, ਦੇਖੋ ਕਿਵੇਂ ਦਾ ਸੀ ਰਿਐਕਸ਼ਨ?
Advertisment
ਹਾਲੀਵੁੱਡ ਤੇ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਜੋ ਕਿ ਆਪਣੇ ਪਤੀ ਨਿਕ ਜੋਨਸ ਦੇ ਹੈਪੀਨੈੱਸ ਬੇਗਿਨਸ ਕੰਸਰਟ ‘ਚ ਸ਼ਾਮਿਲ ਹੋਏ ਸਨ। ਜੀ ਹਾਂ ਜੋਨਸ ਬ੍ਰਦਰਸ ਦੇ ਇਸ ਕੰਸਰਟ ‘ਚ ਉਨ੍ਹਾਂ ਨੇ ਆਪਣੇ ਬਾਲੀਵੁੱਡ ਸਹਿਯੋਗੀ ਅਦਾਕਾਰ ਅਨੁਪਮ ਖੇਰ ਨੂੰ ਵੀ ਬੁਲਾਇਆ ਹੋਇਆ ਸੀ। ਅਨੁਪਮ ਖੇਰ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਵੀਡੀਓ ਪਾ ਕੇ ਪ੍ਰਿਯੰਕਾ ਚੋਪੜਾ ਦਾ ਧੰਨਵਾਦ ਕੀਤਾ, ਇੰਨੇ ਵਧੀਆ ਕੰਸਰਟ ‘ਚ ਸ਼ਾਮਿਲ ਕਰਨ ਲਈ।
Advertisment
ਹੋਰ ਵੇਖੋ:ਆਂਦਰੇ ਰਸਲ ਨੇ ਯੁਵਰਾਜ ਸਿੰਘ ਦੇ ਨਾਲ ਮਿਲਕੇ ਗੁਲਾਬੀ ਕੁਈਨ ਤੇ ਗੁਰੂ ਰੰਧਾਵਾ ਦੇ ਗੀਤਾਂ ‘ਤੇ ਪਾਏ ਭੰਗੜੇ, ਦੇਖੋ ਵੀਡੀਓ ਪ੍ਰਿਯੰਕਾ ਚੋਪੜਾ ਦੇ ਇੱਕ ਫੈਨ ਪੇਜ ਨੇ ਪ੍ਰਿਯੰਕਾ ਚੋਪੜਾ ਦੀ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਦੇਖ ਸਕਦੇ ਹੋ ਜੋਨਸ ਬ੍ਰਦਰਸ ਅਤੇ ਪ੍ਰਿਯੰਕਾ ਚੋਪੜਾ ਇੱਕ ਫੈਨ ਨੂੰ ਹਸਪਤਾਲ ‘ਚ ਮਿਲਣ ਲਈ ਪਹੁੰਚੇ ਨੇ। ਜੋ ਕਿ ਆਪਣੀ ਬਿਮਾਰੀ ਦੇ ਚੱਲਦੇ ਨਿਕ, ਕੇਵਿਨ ਤੇ ਜੋ ਦੇ ਮਿਊਜ਼ਿਕ ਸ਼ੋਅ ‘ਚ ਸ਼ਾਮਿਲ ਨਹੀਂ ਸੀ ਹੋ ਪਾਈ। ਜੋਨਸ ਬ੍ਰਦਰਸ ਆਪਣੇ ਫੈਨਜ਼ ਨੂੰ ਹੌਂਸਲਾ ਦਿੰਦੇ ਹੋਏ ਨਜ਼ਰ ਆ ਰਹੇ ਹਨ। publive-image ਉਧਰ ਪ੍ਰਿਯੰਕਾ ਚੋਪੜਾ ਵੀ ਬੜੀ ਗਰਮਜੋਸ਼ੀ ਦੇ ਨਾਲ ਫੈਨ ਨੂੰ ਮਿਲੇ। ਜੋਨਸ ਬ੍ਰਦਰਸ ਤੇ ਪ੍ਰਿਯੰਕਾ ਚੋਪੜਾ ਨੂੰ ਮਿਲਕੇ ਫੈਨ ਕਾਫੀ ਉਤਸਾਹਿਤ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਨਿਕ, ਕੇਵਿਨ ਤੇ ਜੋ ਨੇ ਆਪਣੇ ਫੈਨ ਨਾਲ ਤਸਵੀਰ ਵੀ ਕਲਿੱਕ ਕਰਵਾਈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment