ਪ੍ਰਿਯੰਕਾ ਚੋਪੜਾ ਨੇ ਪਤੀ ਨਿੱਕ ਤੋਂ ਪੰਜਾਬੀ ਗਾਣੇ ’ਤੇ ਪਵਾਇਆ ਭੰਗੜਾ, ਭੰਗੜਾ ਦੇਖ ਹੱਸ-ਹੱਸ ਦੂਹਰੀ ਹੋਈ ਪ੍ਰਯੰਕਾ ਚੋਪੜਾ

Written by  Rupinder Kaler   |  September 18th 2019 05:43 PM  |  Updated: September 18th 2019 05:43 PM

ਪ੍ਰਿਯੰਕਾ ਚੋਪੜਾ ਨੇ ਪਤੀ ਨਿੱਕ ਤੋਂ ਪੰਜਾਬੀ ਗਾਣੇ ’ਤੇ ਪਵਾਇਆ ਭੰਗੜਾ, ਭੰਗੜਾ ਦੇਖ ਹੱਸ-ਹੱਸ ਦੂਹਰੀ ਹੋਈ ਪ੍ਰਯੰਕਾ ਚੋਪੜਾ

ਪ੍ਰਿਯੰਕਾ ਚੋਪੜਾ ਦੇ ਪਤੀ ਨਿੱਕ ਜੋਨਸ ਨੇ ਹਾਲ ਹੀ ਵਿੱਚ ਆਪਣਾ 27ਵਾਂ ਜਨਮ ਦਿਨ ਮਨਾਇਆ ਹੈ । ਪ੍ਰਿਯੰਕਾ ਚੋਪੜਾ ਦੇ ਨਾਲ ਇਹ ਉਹਨਾਂ ਦਾ ਪਹਿਲਾ ਜਨਮ ਦਿਨ ਹੈ । ਪ੍ਰਿਯੰਕਾ ਨੇ ਇਸ ਦਿਨ ਨੂੰ ਯਾਦਗਾਰ ਬਨਾਉਣ ਲਈ ਕੋਈ ਵੀ ਮੌਕਾ ਨਹੀਂ ਛੱਡਿਆ । ਨਿੱਕ ਦੇ ਜਨਮ ਦਿਨ ਤੇ ਪ੍ਰਿਯੰਕਾ ਨੇ ਇੱਕ ਰੋਮਾਂਟਿਕ ਵੀਡੀਓ ਵੀ ਸ਼ੇਅਰ ਕੀਤੀ ਹੈ ।

https://www.instagram.com/p/B2e4Yb3nq0n/

ਇਸ ਸਭ ਦੇ ਚਲਦੇ ਇਸ ਜੋੜੀ ਦਾ ਇੱਕ ਹੋਰ ਵੀਡੀਓ ਸਾਹਮਣੇ ਆ ਰਿਹਾ ਹੈ । ਇਸ ਵੀਡੀਓ ਵਿੱਚ ਇਹ ਜੋੜੀ ਦੇਸੀ ਗਾਣੇ ਤੇ ਠੁਮਕੇ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ । ਵੀਡੀਓ ਵਿੱਚ ਨਿੱਕ ਤੇ ਪ੍ਰਿਯੰਕਾ ਚੋਪੜਾ ਹੋਲੀ ਹੋਲੀ ਗਿੱਦੇ ਵਿੱਚ ਗਾਣੇ ਤੇ ਨੱਚ ਰਹੀ ਹੈ ।

https://www.instagram.com/p/B2fkImVloA9/

ਇਸ ਵੀਡੀਓ ਵਿੱਚ ਨਿੱਕ ਪ੍ਰਿਯੰਕਾ ਨੂੰ ਕਾਪੀ ਕਰਦੇ ਹੋਏ ਨਜ਼ਰ ਆ ਰਹੇ ਹਨ । ਪ੍ਰਿਯੰਕਾ ਨਿੱਕ ਦੇ ਸਟੈੱਪ ਦੇਖ ਕੇ ਹੱਸ ਰਹੀ ਹੈ । ਇਹ ਵੀਡੀਓ ਨਿੱਕ ਦੀ ਭਰਜਾਈ ਨੇ ਬਣਾਈ ਹੈ ਤੇ ਉਸ ਨੇ ਹੀ ਸ਼ੇਅਰ ਕੀਤੀ ਹੈ ।

https://www.instagram.com/p/B163bZ0HSEV/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network