Advertisment

ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਦੇ ਵਿਆਹ ਤੋਂ ਇੱਕ ਸਾਲ ਬਾਅਦ, ਉਮੇਦ ਭਵਨ ਦੇ ਪ੍ਰਬੰਧਕਾਂ ਨੇ ਵਿਆਹ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ

author-image
By Rupinder Kaler
New Update
ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਦੇ ਵਿਆਹ ਤੋਂ ਇੱਕ ਸਾਲ ਬਾਅਦ, ਉਮੇਦ ਭਵਨ ਦੇ ਪ੍ਰਬੰਧਕਾਂ ਨੇ ਵਿਆਹ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ
Advertisment
ਇੱਕ ਸਾਲ ਪਹਿਲਾਂ ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਨੇ ਜੋਸ਼ਪੁਰ ਦੇ ਉਮੇਦ ਭਵਨ ਵਿੱਚ ਸ਼ਾਹੀ ਢੰਗ ਨਾਲ ਵਿਆਹ ਕੀਤਾ ਸੀ । ਇਸ ਸਭ ਦੇ ਚਲਦੇ ਇਸ ਵਿਆਹ ਨੂੰ ਲੈ ਕੇ ਹੋਟਲ ਦੇ ਪ੍ਰਬੰਧਕਾਂ ਨੇ ਵੱਡਾ ਖੁਲਾਸਾ ਕੀਤਾ ਹੈ । ਪ੍ਰਿਯੰਕਾ ਤੇ ਨਿੱਕ ਦੇ ਵਿਆਹ ਨੂੰ ਲੈ ਕੇ ਹੋਟਲ ਦੇ ਪ੍ਰਬੰਧਕਾਂ ਨੇ ਖੁਲਾਸਾ ਕੀਤਾ ਹੈ ਕਿ ਉਹਨਾਂ ਨੂੰ ਇਸ ਵਿਆਹ ਨਾਲ ਇੱਕ ਦੋ ਦਿਨਾਂ ਵਿੱਚ ਓਨੀਂ ਆਮਦਨੀ ਹੋਈ ਸੀ ਜਿੰਨੀ ਆਮਦਨੀ ਉਹਨਾਂ ਨੂੰ ਤਿੰਨ ਮਹੀਨਿਆਂ ਵਿੱਚ ਹੁੰਦੀ ਹੈ । https://www.instagram.com/p/BxXSNzun7tB/ ਇਹ ਜਾਣਕਾਰੀ ਹੋਟਲ ਦੇ ਮੁੱਖ ਪ੍ਰਬੰਧਕ ਪੁਨੀਤ ਚਟਵਾਲ ਨੇ ਦਿੱਤੀ ਹੈ । ਉਹਨਾਂ ਨੇ ਦੱਸਿਆ ਕਿ ਇਸ ਵਿਆਹ ਦੌਰਾਨ ਪੂਰੇ ਪੈਲੇਸ ਨੂੰ ਚਾਰ ਦਿਨ ਵਾਸਤੇ ਬੁੱਕ ਕੀਤਾ ਗਿਆ ਸੀ ਤੇ ਕਿਸੇ ਵੀ ਬਾਹਰੀ ਵਿਆਕਤੀ ਦੀ ਕੋਈ ਐਂਟਰੀ ਨਹੀਂ ਸੀ । ਪਿਛਲੇ ਸਾਲ 1 ਤੇ 2 ਦਸੰਬਰ ਨੂੰ ਇਸ ਜੋੜੀ ਦਾ ਵਿਆਹ ਹੋਇਆ ਸੀ । ਇਹਨਾਂ ਚਾਰ ਦਿਨਾਂ ਵਿੱਚ ਨਿੱਕ ਤੇ ਪ੍ਰਿਯੰਕਾ ਨੇ ਤਿੰਨ ਕਰੋੜ ਰੁਪਏ ਖਰਚ ਕਰ ਦਿੱਤੇ ਸਨ । https://www.instagram.com/p/BrAEKx1Hh6t/ ਹੋਟਲ ਦੇ ਪ੍ਰਬੰਧਕਾਂ ਨੇ ਦੱਸਿਆ ਇਸ ਵਿਆਹ ਨਾਲ ਸਾਨੂੰ ਏਨੀਂ ਕੁ ਆਮਦਨੀ ਹੋ ਗਈ ਕਿ ਅਸੀਂ ਆਰਾਮ ਨਾਲ ਤਿੰਨ ਮਹੀਨੇ ਵਿਹਲੇ ਬੈਠ ਕੇ ਆਪਣਾ ਕੰਮ ਚਲਾ ਸਕਦੇ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪ੍ਰਿਯੰਕਾ ਤੇ ਨਿੱਕ ਦਾ ਵਿਆਹ 2018 ਦੇ ਸਭ ਤੋਂ ਚਰਚਿਤ ਵਿਆਹਾਂ ਵਿੱਚੋਂ ਇੱਕ ਸੀ । ਪ੍ਰਿਯੰਕਾ ਤੇ ਨਿੱਕ ਆਪਣੇ ਵਿਆਹ ਦੀ ਸੰਗੀਤ ਸੈਰੇਮਨੀ ਦੀ ਵੈਬ ਸੀਰੀਜ ਵੀ ਬਨਾਉਣ ਜਾ ਰਹੇ ਹਨ । https://www.instagram.com/p/Bq2Y95tH9NL/
Advertisment

Stay updated with the latest news headlines.

Follow us:
Advertisment
Advertisment
Latest Stories
Advertisment