ਟੋਰਾਂਟੋ ਫ਼ਿਲਮ ਫੈਸਟੀਵਲ ‘ਚ ਅਨੁਰਾਗ ਕਸ਼ਯਪ ਅਤੇ ਪ੍ਰਿਯੰਕਾ ਚੋਪੜਾ ਨੂੰ ਮਿਲਿਆ ਸੱਦਾ

Written by  Shaminder   |  July 09th 2020 02:53 PM  |  Updated: July 09th 2020 02:53 PM

ਟੋਰਾਂਟੋ ਫ਼ਿਲਮ ਫੈਸਟੀਵਲ ‘ਚ ਅਨੁਰਾਗ ਕਸ਼ਯਪ ਅਤੇ ਪ੍ਰਿਯੰਕਾ ਚੋਪੜਾ ਨੂੰ ਮਿਲਿਆ ਸੱਦਾ

ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਅਨੁਰਾਗ ਕਸ਼ਯਪ ਨੂੰ ਕੌਮਾਂਤਰੀ ਫ਼ਿਲਮ ਫੈਸਟੀਵਲ ਦਾ ਸੱਦਾ ਆਇਆ ਹੈ । 10 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਇਹ ਫ਼ਿਲਮ ਫੈਸਟੀਵਲ 19 ਸਤੰਬਰ ਤੱਕ ਚੱਲੇਗਾ। ਪ੍ਰਿਯੰਕਾ ਚੋਪੜਾ ਨੇ ਟਵੀਟ ਕਰਕੇ ਇਸ ‘ਤੇ ਖੁਸ਼ੀ ਜਤਾਈ ਹੈ ।ਪ੍ਰਿਯੰਕਾ ਚੋਪੜਾ  ਨੇ ਟਵਿੱਟਰ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਲਿਖਿਆ, 'ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਮੇਰੇ ਲਈ ਦੂਜੇ ਘਰ ਦੀ ਤਰ੍ਹਾਂ ਰਿਹਾ ਹੈ। ਬਤੌਰ ਕਲਾਕਾਰ ਤੇ ਨਿਰਮਾਤਾ ਮੈਂ ਇਸ ਫੈਸਟੀਵਲ ਤੋਂ ਸ਼ੁਰੂਆਤ ਕੀਤੀ ਹੈ।

https://twitter.com/priyankachopra/status/1280686068308692992

' ਪ੍ਰਿਯੰਕਾ ਚੋਪੜਾ  ਨੇ ਇਕ ਵੀਡੀਓ ਵੀ ਟਵਿੱਟਰ 'ਤੇ ਪੋਸਟ ਕੀਤੀ ਹੈ, ਜਿਸ 'ਚ ਟੋਰਾਂਟੋ ਫਿਲਮ ਫੈਸਟੀਵਲ ਦੇ ਉਨ੍ਹਾਂ ਦੇ ਸਫ਼ਰ ਨੂੰ ਦਿਖਾਇਆ ਗਿਆ ਹੈ। ਉਨ੍ਹਾਂ ਨੇ ਕਿਹਾ, 'ਇਸ ਫਿਲਮ ਫੈਸਟੀਵਲ ਦਾ ਅਹਿਮ ਹਿੱਸਾ ਇਹ ਹੈ ਕਿ ਪ੍ਰਸ਼ੰਸਕ ਇਥੇ ਸਿਨਮੇ ਦਾ ਜਸ਼ਨ ਮਨਾਉਣ ਲਈ ਇਕੱਠੇ ਹੁੰਦੇ ਹਨ।

https://twitter.com/priyankachopra/status/1280686072993726465

ਮੈਨੂੰ ਮਾਣ ਹੈ ਕਿ ਮੈਂ ਇਸ ਵਾਰ ਬਤੌਰ ਅੰਬੈਸਡਰ ਫੈਸਟੀਵਲ ਦਾ ਹਿੱਸਾ ਬਣਾਂਗੀ।' ਮਹਾਮਾਰੀ ਵਿਚਾਲੇ ਇਸ ਫੈਸਟੀਵਲ 'ਚ ਡਿਜੀਟਲ ਸਕਰੀਨਿੰਗ, ਵਰਚੁਅਲ ਰੈੱਡ ਕਾਰਪੇਟ ਤੇ ਪ੍ਰੈੱਸ ਕਾਨਫਰੰਸ ਹੋਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network