8 ਲਗਜ਼ਰੀ ਗੱਡੀਆਂ ਤੇ 6 ਬੰਗਲਿਆਂ ਦਾ ਮਾਲਕਣ ਹੈ ਪ੍ਰਿਅੰਕਾ ਚੋਪੜਾ, ਜਨਮ ਦਿਨ 'ਤੇ ਜਾਣੋ ਉਹਨਾਂ ਦੇ ਮਹਿੰਗੇ ਸ਼ੌਂਕ

written by Aaseen Khan | July 18, 2019

ਪ੍ਰਿਅੰਕਾ ਚੋਪੜਾ ਅੱਜ ਆਪਣਾ 37 ਵਾਂ ਜਨਮਦਿਨ ਮਨਾ ਰਹੇ ਹਨ। ਬਾਲੀਵੁੱਡ ਦੀ ਦੇਸੀ ਗਰਲ ਤੋਂ ਲੈ ਕੇ ਜੋਨਸ ਪਰਿਵਾਰ ਦੀ ਬਹੂ ਤੱਕ, ਪ੍ਰਿਅੰਕਾ ਨੇ ਆਪਣੀ ਜ਼ਿੰਦਗੀ ਦੇ ਹਰ ਕਿਰਦਾਰ ਨੂੰ ਬਾਖ਼ੂਬੀ ਨਿਭਾਇਆ ਹੈ। ਪ੍ਰਿਅੰਕਾ ਭਾਰਤ ਵਿੱਚ ਕਈ ਲੜਕੀਆਂ ਲਈ ਇੱਕ ਮਿਸਾਲ ਬਣ ਚੁੱਕੇ ਹਨ। ਪ੍ਰਿਅੰਕਾ ਹੁਣ ਆਪਣੇ ਕਰੀਅਰ ਦੇ ਨਾਲ ਵਿਹਾਉਤਾ ਜ਼ਿੰਦਗੀ ਦਾ ਅਨੰਦ ਵੀ ਮਾਣ ਰਹੇ ਹਨ।

 
View this post on Instagram
 

Night Rider

A post shared by Priyanka Chopra Jonas (@priyankachopra) on

ਪ੍ਰਿਅੰਕਾ ਅਤੇ ਉਹਨਾਂ ਦੇ ਪਤੀ ਨਿੱਕ ਜੋਨਸ ਨਾਲ ਅਕਸਰ ਹੀ ਸ਼ੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਅੱਜ ਅਸੀਂ ਤੁਹਨੂੰ ਪ੍ਰਿਅੰਕਾ ਦੀ ਕਾਮਯਾਬੀ ਦੀ ਕਹਾਣੀ ਦੱਸਣ ਜਾ ਰਹੇ ਹਾਂ। ਯੂਪੀ ਦੇ ਰਾਏਬਰੇਲੀ ਦੀ ਰਹਿਣ ਵਾਲੀ ਪ੍ਰਿਅੰਕਾ ਚੋਪੜਾ ਨੇ 2000 'ਚ ਮਿਸ ਵਰਡਲ ਦਾ ਖ਼ਿਤਾਬ ਆਪਣੇ ਨਾਮ ਕੀਤਾ ਸੀ। ਉਸ ਸਮੇਂ ਬਾਲੀਵੁਡ 'ਚ ਬਾਹਰ ਦੇ ਲੋਕਾਂ ਦੀ ਐਂਟਰੀ ਨਹੀਂ ਹੁੰਦੀ ਸੀ। ਫਿਰ ਵੀ ਪ੍ਰਿਅੰਕਾ ਨੇ ਆਪਣੇ ਟੈਲੇਂਟ ਦੇ ਬਲਬੂਤੇ 'ਤੇ ਆਪਣੇ ਆਪ ਨੂੰ ਸਾਬਿਤ ਕੀਤਾ। ਪ੍ਰਿਅੰਕਾ ਫੌਰਨ ਬਰਾਂਡ ਦੀ ਬਰੈਂਡ ਅੰਬੈਸਡਰ ਬਣੀ। ਹੁਣ ਪ੍ਰਿਅੰਕਾ ਦੀ ਕੁੱਲ ਜ਼ਾਇਦਾਦ 1 ਅਰਬ 92 ਕਰੋੜ ਰੁਪਏ ਹੈ ।
 
View this post on Instagram
 

Day time.. play time. #Cannes2019

A post shared by Priyanka Chopra Jonas (@priyankachopra) on

ਪ੍ਰਿਅੰਕਾ ਮੁੰਬਈ ਵਿੱਚ ਕਈ ਫਲੈਟਸ ਦੀ ਮਾਲਕਣ ਹਨ। ਵਰਸੋਵਾ ਵਿੱਚ ਇੱਕ ਬਿਲਡਿੰਗ 'ਚ ਪ੍ਰਿਅੰਕਾ ਦੇ ਤਿੰਨ ਵੱਡੇ ਫਲੈਟ ਹਨ। ਨਾਲ ਹੀ ਨਿਊਯਾਰਕ ਵਿੱਚ ਉਨ੍ਹਾਂ ਦਾ ਪੈਂਟ ਹਾਊਸ ਹੈ,ਜਿਸਦੀ ਕੀਮਤ 30 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਕੋਲ ਮੁੰਬਈ ਅਤੇ ਗੋਆ ਵਿੱਚ ਜ਼ਮੀਨ ਵੀ ਹੈ। ਖ਼ਬਰਾਂ ਦੀਆਂ ਮੰਨੀਏ ਤਾਂ ਬਾਗਾ ਬੀਚ 'ਤੇ ਵੀ ਉਨ੍ਹਾਂ ਦਾ ਇੱਕ ਬੰਗਲਾ ਹੈ ਜੋ 20 ਕਰੋੜ ਰੁਪਏ ਦਾ ਹੈ।
 
View this post on Instagram
 

@red #5BFilm

A post shared by Priyanka Chopra Jonas (@priyankachopra) on

ਪ੍ਰਿਅੰਕਾ ਡੇਟਿੰਗ ਐਪ ਬੰਬਲ ਦੀ ਇੰਨਵੇਸਟਰ ਹਨ, ਨਾਲ ਹੀ ਉਹ ਇੱਕ ਪ੍ਰੋਡਕਸ਼ਨ ਕੰਪਨੀ ਵੀ ਚਲਾਉਂਦੇ ਹਨ। ਉਨ੍ਹਾਂ ਦੀ ਪ੍ਰੋਡਕਸ਼ਨ ਕੰਪਨੀ ਦਾ ਨਾਮ ਪਰਪਲ ਪੇਬਲ ਹੈ। ਇਸ ਪ੍ਰੋਡਕਸ਼ਨ ਦੇ ਹੇਠ ਮਰਾਠੀ ਫ਼ਿਲਮ ਵੇਂਟਿਲੇਟਰ ਬਣੀ ਹੈ ਜੋ ਸੁਪਰਹਿੱਟ ਹੋਈ ਸੀ। ਪ੍ਰਿਅੰਕਾ ਚੋਪੜਾ ਬਾਲੀਵੁਡ ਦੀਆਂ ਉਨ੍ਹਾਂ ਕੁਝ ਕੁ ਅਦਾਕਾਰਾਵਾਂ ਵਿੱਚੋਂ ਹੈ ਜਿਨ੍ਹਾਂ ਦੇ ਕੋਲ Rolls Royce Ghost ਕਾਰ ਹੈ। ਇਸ ਕਾਰ ਦੀ ਕੀਮਤ 5 ਕਰੋੜ ਰੁਪਏ ਹੈ।
 
View this post on Instagram
 

These earrings though! ? ?@voguemagazine - LINK IN BIO . Vogue, August 2018 . Thank you @studio_jackson and @jilldemling ??

A post shared by Priyanka Chopra Jonas (@priyankachopra) on

ਇਸ ਤੋਂ ਇਲਾਵਾ ਪ੍ਰਿਅੰਕਾ ਦੇ ਕੋਲ BMW 5 series, BMW 7 series, Audi Q7, Porsche Cayenne ਅਤੇ ਦੋ ਮਰਸਡੀਜ਼ ਕਾਰਾਂ ਹਨ। ਹਾਲ ਹੀ 'ਚ ਪ੍ਰਿਅੰਕਾ ਅਤੇ ਨਿੱਕ ਨੇ Mercedes S 650 Maybach ਖ਼ਰੀਦੀ ਸੀ। ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਹੋਰ ਵੇਖੋ : ਬਿਮਾਰ ਮਾਂ ਲਈ ਸ਼ੈਰੀ ਮਾਨ ਨੇ ਲਿਖਿਆ ਭਾਵੁਕ ਸੰਦੇਸ਼,ਕਿਹਾ ‘ਤੂੰ ਪਹਿਲਾਂ ਵੀ ਹੌਂਸਲਾ ਨਈ ਹਾਰਿਆ ਹੁਣ ਵੀ ਨਾ ਹਾਰੀਂ,ਮੈਂ ਆ ਰਿਹਾਂ’
 
View this post on Instagram
 

When in doubt.. make it red.. @voguemagazine

A post shared by Priyanka Chopra Jonas (@priyankachopra) on

ਪ੍ਰਿਅੰਕਾ ਨੇ ਆਪਣੀ ਮਿਹਨਤ ਨਾਲ ਖ਼ੂਬ ਨਾਮ ਅਤੇ ਸ਼ੌਹਰਤ ਕਮਾਈ ਹੈ। ਪਿਛਲੇ ਦਿਨੀਂ ਪ੍ਰਿਅੰਕਾ ਨੇ ਆਪਣੀ ਬਾਲੀਵੁੱਡ ਫਿਲਮ 'ਦ ਪਿੰਕ ਇਜ਼ ਸਕਾਈ' ਦੀ ਸ਼ੂਟਿੰਗ ਪੂਰੀ ਕੀਤੀ ਹੈ।ਇਸ ਫਿਲਮ ਨੂੰ ਸੋਨਾਲੀ ਬੋਸ ਨੇ ਡਾਇਰੈਕਟ ਕੀਤਾ ਹੈ। ਫ਼ਿਲਮ 'ਚ ਪ੍ਰਿਅੰਕਾ ਦੇ ਨਾਲ ਫਰਹਾਨ ਅਖ਼ਤਰ ਵੀ ਨਜ਼ਰ ਆਉਣਗੇ।

0 Comments
0

You may also like