ਪ੍ਰਿਯੰਕਾ ਚੋਪੜਾ ਨੇ ਇਸ ਨੰਨ੍ਹੀ ਬੱਚੀ ਨਾਲ ਕੀਤੀ ਮਸਤੀ, ਘੰਟੇ ‘ਚ ਹੀ ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਇਹ ਵੀਡੀਓ

Written by  Lajwinder kaur   |  October 17th 2019 12:22 PM  |  Updated: October 17th 2019 12:23 PM

ਪ੍ਰਿਯੰਕਾ ਚੋਪੜਾ ਨੇ ਇਸ ਨੰਨ੍ਹੀ ਬੱਚੀ ਨਾਲ ਕੀਤੀ ਮਸਤੀ, ਘੰਟੇ ‘ਚ ਹੀ ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਇਹ ਵੀਡੀਓ

ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਹ ਕ੍ਰਿਸ਼ਨਾ ਸਕਾਈ ਨਾਂਅ ਦੀ ਬੱਚੀ ਨਾਲ ਸਵਿਮਿੰਗ ਪੂਲ ‘ਚ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਪ੍ਰਿਯੰਕਾ ਬੱਚੀ ਨੂੰ ਕਹਿ ਰਹੀ ਹੈ ਯੂ ਆਰ ਸੋ ਕਿਊਟ ਪਰ ਬੱਚੀ ਪ੍ਰਿਯੰਕਾ ਨੂੰ ਕਹਿੰਦੀ ਹੈ ਕਿ ਯੂ ਆਰ ਸੋ ਕਿਊਟ। ਪ੍ਰਿਯੰਕਾ ਚੋਪੜਾ ਨੇ ਵੀਡੀਓ ਦੀ ਕੈਪਸ਼ਨ ‘ਚ ਲਿਖਿਆ ਹੈ, ‘ਅਸੀਂ ਦੋਵੇਂ ਹੀ ਬਹੁਤ ਹੀ ਕਿਊਟ ਹਾਂ’

 

View this post on Instagram

 

We’re so cute ! @sky.krishna ❤️ #positiveaffirmations #blessednotstressed #girllove ? @divya_jyoti

A post shared by Priyanka Chopra Jonas (@priyankachopra) on

ਦੋਵਾਂ ਜਣਿਆ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜਿਸਦੇ ਚੱਲਦੇ ਇੱਕ ਘੰਟੇ ‘ਚ ਇੱਕ ਮਿਲੀਅਨ ਤੋਂ ਵੱਧ ਵਾਰ ਇਸ ਵੀਡੀਓ ਨੂੰ ਦੇਖਿਆ ਜਾ ਚੁੱਕਿਆ ਹੈ।

ਹੋਰ ਵੇਖੋ:ਇਸ ਨਿੱਕੀ ਕੁੜੀ ਦੀ ਗਾਇਕੀ ਨੇ ਕੀਲਿਆ ਨਿੰਜਾ ਨੂੰ, ਜਵਾਕੜੀ ਦੇ ਲਾਏ ਪੈਰੀਂ ਹੱਥ, ਦੇਖੋ ਵੀਡੀਓ

ਜੇ ਗੱਲ ਕਰੀਏ ਪ੍ਰਿਯੰਕਾ ਚੋਪੜਾ ਦੇ ਕੰਮ ਦੀ ਤਾਂ ਉਨ੍ਹਾਂ ਨੇ ‘ਦਿ ਸਕਾਈ ਇਜ਼ ਪਿੰਕ’ ਫ਼ਿਲਮ ਦੇ ਨਾਲ ਬਾਲੀਵੁੱਡ ‘ਚ ਵਾਪਿਸ ਕੀਤੀ ਹੈ। ਸੱਚੀ ਕਹਾਣੀ ਦੇ ਅਧਾਰਿਤ ਬਣੀ ਇਹ ਫ਼ਿਲਮ ਪਿਛਲੇ ਹਫ਼ਤੇ ਰਿਲੀਜ਼ ਹੋਈ ਹੈ। ਜਿਸ ‘ਚ ਉਹ ਫ਼ਰਹਾਨ ਅਖ਼ਤਰ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆ ਰਹੇ ਹਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network