ਪ੍ਰਿਯੰਕਾ ਚੋਪੜਾ ਨੇ ਨਵੇਂ ਘਰ ‘ਚ ਕੀਤਾ ਗ੍ਰਹਿ ਪ੍ਰਵੇਸ਼, ਤਸਵੀਰਾਂ ਵਾਇਰਲ

written by Shaminder | February 13, 2021

ਪ੍ਰਿਯੰਕਾ ਚੋਪੜਾ ਬੇਸ਼ੱਕ ਵਿਦੇਸ਼ ‘ਚ ਵੱਸ ਗਈ ਹੈ । ਪਰ ਆਪਣੇ ਦੇਸੀ ਅੰਦਾਜ਼ ਅਤੇ ਰਿਵਾਇਤਾਂ ਕਰਕੇ ਉਹ ਹਮੇਸ਼ਾ ਹੀ ਸੁਰਖੀਆਂ ‘ਚ ਰਹਿੰਦੀ ਹੈ । ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਉਨ੍ਹਾਂ ਦੀਆਂ ਦੋ ਹੋਰ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ । ਜੋ ਉਨ੍ਹਾਂ ਦੇ ਨਵੇਂ ਘਰ ‘ਚ ਗ੍ਰਹਿ ਪ੍ਰਵੇਸ਼ ਦੇ ਦੌਰਾਨ ਦੀਆਂ ਹਨ । priyanka-chopra ਇਨ੍ਹਾਂ ਵਾਇਰਲ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਪ੍ਰਿਯੰਕਾ ਦੇਸੀ ਅੰਦਾਜ਼ ‘ਚ ਸਿਰ ‘ਤੇ ਕਲਸ਼ ਰੱਖੀ ਆਪਣੇ ਨਵੇਂ ਘਰ ‘ਚ ਪ੍ਰਵੇਸ਼ ਕਰ ਰਹੀ ਹੈ ।ਉਨ੍ਹਾਂ ਦੇ ਪਿੱਛੇ ਪਤੀ ਨਿਕ ਜੋਨਸ ਵੀ ਨਜ਼ਰ ਆ ਰਹੇ ਹਨ ।ਜੋ ਹੱਥ ‘ਚ ਪੂਜਾ ਵਾਲੀ ਥਾਲੀ ਫੜੇ ਹੋਏ ਵਿਖਾਈ ਦੇ ਰਹੇ ਨੇ ਅਤੇ ਪ੍ਰਿਯੰਕਾ ਦੇ ਪਿੱਛੇ ਆ ਰਹੇ ਹਨ । ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ 15 ਫਰਵਰੀ ਤੋਂ ਵੇਖੋ ਨਵਾਂ ਸ਼ੋਅ ‘ਫੈਮਿਲੀ ਗੈਸਟ ਹਾਊਸ’
priyanka ਪ੍ਰਿਯੰਕਾ ਚੋਪੜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬਾਲੀਵੁੱਡ ਨੂੰ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । priyanka ਉਨ੍ਹਾਂ ਨੇ ਵਿਦੇਸ਼ੀ ਮੂਲ ਦੇ ਨਿੱਕ ਜੋਨਸ ਦੇ ਨਾਲ ਵਿਆਹ ਕਰਵਾਇਆ ਹੈ ਅਤੇ ਵਿਦੇਸ਼ ‘ਚ ਸੈਟਲ ਹਨ ।    

0 Comments
0

You may also like