ਯੂ.ਐੱਸ. 'ਚ 47ਕਰੋੜ ਦੇ ਆਲੀਸ਼ਾਨ ਬਸੇਰੇ 'ਚ ਰਹਿਣਗੇ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ,ਵੇਖੋ ਤਸਵੀਰਾਂ

Written by  Shaminder   |  October 24th 2018 10:57 AM  |  Updated: October 24th 2018 12:12 PM

ਯੂ.ਐੱਸ. 'ਚ 47ਕਰੋੜ ਦੇ ਆਲੀਸ਼ਾਨ ਬਸੇਰੇ 'ਚ ਰਹਿਣਗੇ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ,ਵੇਖੋ ਤਸਵੀਰਾਂ

ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ । ਦੋਨਾਂ ਨੇ ਜ਼ਿੰਦਗੀ ਭਰ ਦਾ ਸਾਥ ਨਿਭਾਉਣ ਦਾ ਫੈਸਲਾ ਕਰ ਲਿਆ ਹੈ । ਇਨ੍ਹਾਂ ਦੋਨਾਂ ਦੀਆਂ ਕਈ ਖਬਰਾਂ ਲਗਾਤਾਰ ਆ ਰਹੀਆਂ ਨੇ ਅਤੇ ਹੁਣ ਇਹ ਦੋਵੇਂ ਆਪਣੇ ਨਵੇਂ ਆਸ਼ਿਆਨੇ ਦੀ ਪਲਾਨਿੰਗ 'ਚ ਵੀ ਜੁਟ ਗਏ ਨੇ । ਖਬਰਾਂ ਹਨ ਕਿ ਨਿਕ ਜੋਨਸ ਨੇ ਪ੍ਰਿਯੰਕਾ ਲਈ ਲਾਸ ਏਂਜਲਸ 'ਚ ਨਵਾਂ ਘਰ ਵੀ ਖਰੀਦ ਲਿਆ ਹੈ । ਦੋਨਾਂ ਦੇ ਇਸ ਖੂਬਸੂਰਤ ਘਰ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਨੇ ।ਇਸ ਘਰ ਦੀ ਕੀਮਤ ੪੭.੫੦ ਕਰੋੜ ਰੁਪਏ ਲੱਗਪੱਗ ੬.੫ ਮਿਲੀਅਨ ਡਾਲਰ ਦੱਸੀ ਜਾ ਰਹੀ ਹੈ ।

ਹੋਰ ਵੇਖੋ : ਪ੍ਰਿਯੰਕਾ ਚੋਪੜਾ-ਨਿਕ ਜੋਨਸ ਨੇ ਕਰਵਾਇਆ ਸੀਕਰੇਟ ਵਿਆਹ ! ਸੋਸ਼ਲ ਮੀਡੀਆ ‘ਤੇ ਵਾਇਰਲ ਤਸਵੀਰਾਂ

ਇਹ ਘਰ ੪੧੨੦ ਵਰਗ ਫੁੱਟ 'ਚ ਫੈਲਿਆ ਹੋਇਆ ਹੈ । ਇਸ 'ਚ ਪੰਜ ਕਮਰੇ ਹਨ ਅਤੇ ਘਰ ਦੇ ਅੰਦਰ ਇੱਕ ਸਵਿਮਿੰਗ ਪੂਲ ਵੀ ਹੈ । ਘਰ ਦਾ ਇੰਟੀਰੀਅਰ ਡਿਜ਼ਾਇਨ ਵੀ ਬੇਹੱਦ ਖੂਬਸੂਰਤ ਹੈ ਅਤੇ ਇਸ ਘਰ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾਉਂਦਾ ਹੈ ਗਾਰਡਨ । ਬਾਥਰੂਮ ਤੋਂ ਲੈ ਕੇ ਗੈਸਟ ਰੂਮ ਤੱਕ ਸਭ ਕੇਝ ਲਗਜ਼ਰੀ ਹੈ । ਪਿਛਲੇ ਕੁਝ ਸਮੇਂ ਤੋਂ ਪ੍ਰਿਯੰਕਾ ਦਾ ਜ਼ਿਆਦਾਤਰ ਸਮਾ ਅਮਰੀਕਾ 'ਚ ਹੀ ਬੀਤ ਰਿਹਾ ਹੈ ਅਤੇ ਵਿਆਹ ਤੋਂ ਬਾਅਦ ਉਹ ਆਪਣੇ ਪਤੀ ਨਾਲ ਹੀ ਜ਼ਿਆਦਾਤਰ ਸਮਾ ਬਿਤਾਉਣਾ ਚਾਹੁੰਦੇ ਹਨ ।

ਅਜਿਹੇ 'ਚ ਉਨ੍ਹਾਂ ਨੇ ਆਪਣੀ ਪ੍ਰਾਈਵੇਸੀ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਉਨ੍ਹਾਂ ਨੇ ਵਿਦੇਸ਼ 'ਚ ਹੀ ਵੱਸਣ ਦਾ ਮਨ ਬਣਾ ਲਿਆ ਹੈ। ਉਂਝ ਭਾਰਤ 'ਚ ਵੀ ਉਨ੍ਹਾਂ ਦੀਆਂ ਪ੍ਰੋਫੈਸ਼ਨਲ ਕਮਿਟਮੈਂਟਸ ਵੀ ਹਨ । ਜਿਨ੍ਹਾਂ ਨੂੰ ਉਹ ਭਾਰਤ 'ਚ ਰਹਿ ਕੇ ਪੂਰਾ ਕਰਨਗੇ । ਤੁਸੀਂ ਵੀ ਵੇਖੋ ਉਨ੍ਹਾਂ ਦੇ ਇਸ ਆਲੀਸ਼ਾਨ ਬਸੇਰੇ ਦੀਆਂ ਕੁਝ ਤਸਵੀਰਾਂ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network