ਆਪਣੀ ਡ੍ਰੈੱਸ ਨੂੰ ਲੈ ਕੇ ਇਸ ਤਰ੍ਹਾਂ ਸ਼ਰਮਾਈ ਪ੍ਰਿਯੰਕਾ, ਏਨੇ ਲੱਖ ਦੇ ਪਰਸ ਨੇ ਸ਼ਰਮਿੰਦਾ ਹੋਣ ਤੋਂ ਬਚਾਇਆ,ਹੋਈ ਟ੍ਰੋਲ

written by Shaminder | January 09, 2020

ਪ੍ਰਿਯੰਕਾ ਚੋਪੜਾ ਬੀਤੇ ਦਿਨ ਆਪਣੇ ਪਤੀ ਨਾਲ ਇੱਕ ਅਵਾਰਡ ਸਮਾਰੋਹ 'ਚ ਸ਼ਿਰਕਤ ਕਰਨ ਲਈ ਪਹੁੰਚੀ । ਪਰ ਇਸ ਦੌਰਾਨ ਉਹ ਆਪਣੀ ਡ੍ਰੈੱਸ ਨੂੰ ਲੈ ਕੇ ਟ੍ਰੋਲ ਹੋ ਗਈ । ਦਰਅਸਲ ਪ੍ਰਿਯੰਕਾ ਇਸ ਪ੍ਰੋਗਰਾਮ 'ਚ ਪਾਰਦਰਸ਼ੀ ਡਰੈੱਸ ਪਾ ਕੇ ਗਈ ਸੀ । ਪਰ ਇਸ ਡਰੈੱਸ ਨੂੰ ਲੈ ਕੇ ਉਹ ਖੁਦ ਨੂੰ ਅਸਹਿਜ ਮਹਿਸੂਸ ਕਰ ਰਹੀ ਸੀ ਕਿਉਂਕਿ ਡਰੈੱਸ ਪਾਰਦਰਸ਼ੀ ਸੀ ।ਉਸ ਨੇ ਇਸ ਡ੍ਰੈੱਸ ਦੇ ਨਾਲ ਰੈੱਡ ਕਲਰ ਦੀ ਲਿਪਸਟਿਕ ਲਗਾਈ ਸੀ ਅਤੇ ਬਹੁਤ ਹੀ ਹੌਟ ਨਜ਼ਰ ਆ ਰਹੀ ਸੀ ।ਇਸ ਪ੍ਰੋਗਰਾਮ ਲਈ ਇੱਕ ਖਾਸ ਪ੍ਰੋਗਰਾਮ ਅਮਰੀਕਾ ਦੇ ਬੇਵਰਲੇ ਹਿਲਟਨ ਵਿਖੇ ਆਯੋਜਿਤ ਕੀਤਾ ਗਿਆ ਸੀ। ਹੋਰ ਵੇਖੋ:ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਦੇ ਵਿਆਹ ਤੋਂ ਇੱਕ ਸਾਲ ਬਾਅਦ, ਉਮੇਦ ਭਵਨ ਦੇ ਪ੍ਰਬੰਧਕਾਂ ਨੇ ਵਿਆਹ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ

priyanka priyanka
ਜਿੱਥੇ ਪ੍ਰਿਅੰਕਾ ਚੋਪੜਾ ਪਤੀ ਨਿਕ ਜੋਨਸ ਨਾਲ ਹੌਟ ਲੁੱਕ 'ਚ ਨਜ਼ਰ ਆਈ।ਪਰ ਇਸ ਡਰੈੱਸ 'ਚ ਉਹ ਖੁਦ ਨੂੰ ਅਸਹਿਜ ਮਹਿਸੂਸ ਕਰ ਰਹੀ ਸੀ ਅਤੇ ਉਹ ਆਪਣੇ ਆਪ ਨੂੰ ਪਰਸ ਨਾਲ ਕਦੇ ਅੱਗੇ 'ਤੇ ਕਦੇ ਪਿੱਛੇ ਕਰਦੀ ਵੇਖੀ ਗਈ, ਖ਼ਬਰਾਂ ਤਾਂ ਇਹ ਵੀ ਹਨ ਕਿ ਪਿੱਗੀ ਚੋਪਸ ਦੇ ਇਸ ਬੈਗ ਦੀ ਕੀਮਤ 5ਲੱਖ ਰੁਪਏ ਹੈ। ਜਿਸ ਨਾਲ ਬਾਅਦ 'ਚ ਪੀਸੀ ਨੇ ਖੁਦ ਨੂੰ ਉੱਪਸ ਮੁਮੇਂਟ ਦਾ ਸ਼ਿਕਾਰ ਹੋਣ ਤੋਂ ਬਚਾਇਆ।
priyanka priyanka
ਉਸ ਦਾ ਲੁੱਕ ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਨੂੰ ਪਸੰਦ ਨਹੀਂ ਆਇਆ। ਜਿਸ ਕਾਰਨ ਪ੍ਰਿਯੰਕਾ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ।ਇੱਕ ਯੂਜ਼ਰ ਨੇ ਲਿਖਿਆ ਕਿ ਪ੍ਰਿਯੰਕਾ ਨੇ ਕੀ ਪਾਇਆ ਹੈ। ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਵਿਆਹ ਤੋਂ ਬਾਅਦ ਪ੍ਰਿਯੰਕਾ ਦਾ ਫੈਸ਼ਨ ਸੈਂਸ ਬਹੁਤ ਖ਼ਰਾਬ ਹੋ ਗਿਆ ਹੈ।ਪ੍ਰਿਯੰਕਾ ਚੋਪੜਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਰਾਜਕੁਮਾਰ ਰਾਓ ਨਾਲ ਫ਼ਿਲਮ 'ਦ ਵ੍ਹਾਈਟ ਟਾਈਗਰ' 'ਚ ਨਜ਼ਰ ਆਉਣ ਵਾਲੀ ਹੈ।

0 Comments
0

You may also like