ਭਾਰਤ ਦੇ ਕੋਰੋਨਾ ਮਰੀਜ਼ਾਂ ਦੀ ਮਦਦ ਲਈ ਪ੍ਰਿਯੰਕਾ ਚੋਪੜਾ ਨੇ ਇੱਕਠਾ ਕੀਤਾ ਕਰੋੜਾਂ ਦਾ ਫੰਡ

written by Rupinder Kaler | May 22, 2021

ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਕੋਰੋਨਾ ਮਰੀਜ਼ਾਂ ਦੀ ਮਦਦ ਲਈ 22 ਕਰੋੜ ਰੁਪਏ ਦਾ ਫੰਡ ਇੱਕਠਾ ਕੀਤਾ ਹੈ । ਇਸ ਫੰਡ ਨਾਲ ਉਹ ਭਾਰਤ ਵਿੱਚ ਕੋਰੋਨਾ ਮਰੀਜ਼ਾਂ ਨੂੰ ਆਕਸੀਜ਼ਨ ਤੇ ਹੋਰ ਦਵਾਈਆਂ ਮੁਹੱਈਆ ਕਰਵਾਏਗੀ ।ਇਸ ਨੂੰ ਲੈ ਕੇ ਪ੍ਰਿੰਯਕਾ ਨੇ ਦੱਸਿਆ ਕੀ ਉਸ ਨੇ 500 ਆਕਸੀਜਨ ਸਿਲੰਡਰ ਖਰੀਦੇ ਨੇ ਅਤੇ ਉਸ ਨਾਲ ਹਰ ਮਹੀਨੇ 2500 ਤੋਂ ਵਧ ਮਰੀਜ਼ਾਂ ਨੂੰ ਆਕਸੀਜਨ ਦਿੱਤੀ ਜਾਵੇਗੀ। priyanka ਹੋਰ ਪੜ੍ਹੋ : ਮਨੀਸ਼ ਪੌਲ ਨੇ ਆਪਣੀ ਪਤਨੀ ਨੂੰ ਲੈ ਕੇ ਕਹੀ ਵੱਡੀ ਗੱਲ, ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ ਪੋਸਟ nick and priyanka ਇਸ ਮੁਹਿੰਮ ਦੇ ਤਹਿਤ ਉਹ 10 ਵੈਕਸੀਨੇਸ਼ਨ ਕੇਂਦਰ ਵੀ ਸੁਰੂ ਕੀਤੇ ਹਨ ਜਿੱਥੇ ਉਹ ਭਾਰੀ ਗਿਣਤੀ ਵਿੱਚ ਲੋਕਾਂ ਦਾ ਟੀਕਾਕਰਨ ਵੀ ਕਰਵਾਉਣ ਵਿੱਚ ਮਦਦ ਕਰੇਗੀ। ਸੋਸ਼ਲ ਮੀਡੀਆ ਸਟੋਰੀ ਜ਼ਰੀਏ ਲੋਕਾਂ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਉਸ ਦੀ ਮਦਦ ਕੀਤੀ ਹੈ। ਇਸ ਤੋਂ ਪਹਿਲਾਂ ਵੀ ਬੀ ਟਾਊਨ ਇੰਡਸਟਰੀ ਦੇ ਬਹੁਤ ਸਾਰੇ ਸਿਤਾਰੇ ਮਦਦ ਲਈ ਅੱਗੇ ਆ ਚੁੱਕੇ ਹਨ। ਤੁਹਾਨੂੰ ਦੱਸ ਦਿੰਦੇ ਹਾਂ ਕਿ ਪ੍ਰਿਯੰਕਾ ਅਕਸਰ ਦੇਸ਼ ਵਾਸੀਆਂ ਦੀ ਮਦਦ ਲਈ ਤਿਆਰ ਰਹਿੰਦੀ ਹੈ ।  

0 Comments
0

You may also like