ਪਤੀ ਨਿੱਕ ਜੋਨਸ ਨਾਲ ਤਲਾਕ ਦੇ ਮੁੱਦੇ 'ਤੇ ਪ੍ਰਿਯੰਕਾ ਚੋਪੜਾ ਨੇ ਦਿੱਤਾ ਜਵਾਬ, ਕਿਹਾ ਮਾਮੂਲੀ ਜਿਹੀ ਗੱਲ ਨੂੰ ਨਾਂ ਬਣਾਓ ਮੁੱਦਾ

written by Pushp Raj | December 22, 2021

ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਪਤੀ ਨਿੱਕ ਜੋਨਸ ਨਾਲ ਚੱਲ ਰਹੀ ਤਲਾਕ ਦੇ ਚਰਚਾ ਉੱਤੇ ਪਹਿਲੀ ਵਾਰ ਆਪਣਾ ਰਿਐਕਸ਼ਨ ਦਿੱਤਾ। ਇਸ ਬਾਰੇ ਉਹ ਪਹਿਲੀ ਵਾਰ ਖੁਲ੍ਹ ਕੇ ਬੋਲਦੀ ਨਜ਼ਰ ਆਈ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਤੋਂ ਪਤੀ ਦਾ ਸਰਨੇਮ ਹਟਾਏ ਜਾਣ ਦਾ ਕਾਰਨ ਵੀ ਦੱਸਿਆ।

ਦੱਸ ਦਈਏ ਕਿ ਪ੍ਰਿਯੰਕਾ ਚੋਪੜਾ ਨੇ ਕੁਝ ਸਮੇਂ ਪਹਿਲੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਆਪਣੇ ਪਤੀ ਦਾ ਸਰਨੇਮ ਹਟਾ ਦਿੱਤਾ ਸੀ। ਪਤੀ ਦਾ ਸਰਨੇਮ ਹਟਾਉਣ ਨੂੰ ਲੈ ਕੇ ਪ੍ਰਿਯੰਕਾ ਟਰੋਲਰਸ ਦੇ ਨਿਸ਼ਾਨੇ ਉੱਤੇ ਆ ਗਈ। ਸੋਸ਼ਲ ਮੀਡੀਆ ਉੱਤੇ ਉਦੋਂ ਤੋਂ ਹੀ ਪ੍ਰਿਯੰਕਾ ਤੇ ਨਿੱਕ ਜੋਨਸ ਦੇ ਤਲਾਕ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ।

Image Source: Instagram

ਇਸ ਮਾਮਲੇ ਉੱਤੇ ਪਹਿਲੀ ਵਾਰ ਆਪਣੀ ਚੁੱਪੀ ਤੋੜਦੇ ਹੋਏ ਪ੍ਰਿਯੰਕਾ ਨੇ ਕਿਹਾ ਕਿ ," ਮੈਂ ਮਹਿਜ਼ ਇੰਨਾ ਹੀ ਚਾਹੁੰਦੀ ਸੀ ਕਿ ਮੇਰਾ ਯੂਜ਼ਰ ਨੇਮ ਮੇਰੇ ਟਵਿੱਟਰ ਅਕਾਊਂਟ ਤੋਂ ਮੈਚ ਹੋਵੇ। ਮੈਂ ਇਹ ਵੇਖ ਕੇ ਬਹੁਤ ਹੈਰਾਨ ਹਾਂ ਕਿ ਲੋਕਾਂ ਨੇ ਇਸ ਨੂੰ ਵੱਡਾ ਮੁੱਦਾ ਕਿਉਂ ਬਣਾ ਦਿੱਤਾ ਹੈ। ਇਹ ਸੋਸ਼ਲ ਮੀਡੀਆ ਹੈ ਯਾਰ , ਤੁਸੀਂ ਵੀ ਚਿੱਲ ਰਹੋ। " ਪ੍ਰਿਯੰਕਾ ਦੇ ਇਸ ਜਵਾਬ ਨਾਲ ਦੋਹਾਂ ਦੇ ਤਲਾਕ ਦੀਆਂ ਖ਼ਬਰਾਂ ਪੂਰੀ ਤਰ੍ਹਾਂ ਝੂਠੀਆਂ ਸਾਬਿਤ ਹੋ ਗਈਆਂ ਹਨ।

ਹੋਰ ਪੜ੍ਹੋ : ਤਲਾਕਸ਼ੁਦਾ ਤੇ ਸੈਕਿੰਡ ਹੈਂਡ ਕਹੇ ਜਾਣ 'ਤੇ ਸਮਾਨਥਾ ਨੇ ਟ੍ਰੋਲਰਸ ਨੂੰ ਦਿੱਤਾ ਕਰਾਰਾ ਜਵਾਬ

ਕੁਝ ਸਮੇਂ ਪਹਿਲਾਂ ਹੀ ਨਿੱਕ ਜੋਨਸ ਦੀ ਪਤਨੀ ਕਹੇ ਜਾਣ 'ਤੇ ਪ੍ਰਿਯੰਕਾ ਨੇ ਲੋਕਾਂ ਤੋਂ ਸਵਾਲ ਕੀਤਾ ਸੀ ਕਿ ਔਰਤਾਂ ਨਾਲ ਅਜਿਹਾ ਵਿਵਹਾਰ ਕਰਨਾ ਠੀਕ ਹੈ ? ਅੱਜ ਦੇ ਸਮੇਂ ਵਿੱਚ ਔਰਤਾਂ ਨਾਲ ਅਜਿਹਾ ਵਿਵਹਾਰ ਕਿਵੇਂ ਹੋ ਸਕਦਾ ਹੈ। ਮੈਂ ਅਜੇ ਵੀ ਇੱਕ ਬੇਹੱਦ ਮਸ਼ਹੂਰ ਕੰਪਨੀ ਦਾ ਇਸ਼ਤਿਹਾਰ ਕਰ ਰਹੀ ਹਾਂ, ਉਥੇ ਮੈਨੂੰ ਹਮੇਸ਼ਾ ਨਿੱਕ ਦੀ ਪਤਨੀ ਕਹਿ ਕੇ ਬੁਲਾਇਆ ਜਾਂਦਾ ਹੈ।

priyanka chopra

ਪ੍ਰਿਯੰਕਾ ਚੋਪੜਾ ਬੀਤੇ ਕਈ ਦਿਨਾਂ ਤੋਂ ਆਪਣੀ ਹਾਲੀਵੁੱਡ ਫਿਲਮ 'ਦ ਮੈਟ੍ਰਿਕਸ ਰੇਸਰੇਕਸ਼ਨ' ਦਾ ਪ੍ਰਮੋਸ਼ਨ ਕਰ ਰਹੀ ਸੀ। ਇਸ ਵਿੱਚ ਉਹ ਕੀਯਾਨੂ ਰੀਵਜ਼ ਦੇ ਨਾਲ ਨਜ਼ਰ ਆਵੇਗੀ। ਪ੍ਰਿਯੰਕਾ ਇਸ 'ਚ ਸਤੀ ਦਾ ਕਿਰਦਾਰ ਨਿਭਾਅ ਰਹੀ ਹੈ। ਪ੍ਰਿਯੰਕਾ ਦੇ ਕਿਰਦਾਰ ਦੇ ਪੋਸਟਰ ਨੂੰ ਕਾਫੀ ਚੰਗਾ ਰਿਸਪਾਂਸ ਮਿਲਿਆ ਹੈ। ਇਹ ਫਿਲਮ ਅੱਜ ਯਾਨੀ 22 ਦਸੰਬਰ ਨੂੰ ਰਿਲੀਜ਼ ਹੋਈ ਹੈ।

You may also like