ਇਸ ਵਜ੍ਹਾ ਕਰਕੇ ਪ੍ਰਿਯੰਕਾ ਚੋਪੜਾ ਨੂੰ ਟਾਈਟ ਕੱਪੜੇ ਨਹੀਂ ਪਹਿਨਣ ਦਿੰਦੇ ਸਨ ਉਹਨਾਂ ਦੇ ਪਾਪਾ …!

Written by  Rupinder Kaler   |  April 04th 2020 11:10 AM  |  Updated: April 04th 2020 11:10 AM

ਇਸ ਵਜ੍ਹਾ ਕਰਕੇ ਪ੍ਰਿਯੰਕਾ ਚੋਪੜਾ ਨੂੰ ਟਾਈਟ ਕੱਪੜੇ ਨਹੀਂ ਪਹਿਨਣ ਦਿੰਦੇ ਸਨ ਉਹਨਾਂ ਦੇ ਪਾਪਾ …!

ਪ੍ਰਿਯੰਕਾ ਚੋਪੜਾ ਨੇ ਹਾਲ ਹੀ ਵਿੱਚ ਆਪਣੇ ਪਿਤਾ ਨੂੰ ਲੈ ਕੇ ਕਈ ਗੱਲਾਂ ਦਾ ਖੁਲਾਸਾ ਕੀਤਾ ਹੈ । ਪ੍ਰਿਯੰਕਾ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਜਦੋਂ ਉਹ ਅਮਰੀਕਾ ਆਈ ਸੀ ਤਾਂ ਉਹਨਾਂ ਦੀ ਲੁੱਕ ਵਿੱਚ ਬਦਲਾਅ ਆ ਗਿਆ ਸੀ । ਪ੍ਰਿਯੰਕਾ ਨੇ ਦੱਸਿਆ ਕਿ ‘ਜਦੋਂ ਮੈਂ 16 ਸਾਲਾਂ ਦੀ ਸੀ ਤਾਂ ਯੂਐੱਸ ਤੋਂ ਵਾਪਿਸ ਆਈ ਸੀ । ਮੇਰੇ ਵਾਲ ਕੁਝ ਘੁੰਗਰਾਲੇ ਸਨ ਤੇ ਮੇਰੇ ਪਿਤਾ ਮੈਨੂੰ ਦੇਖ ਕੇ ਘਬਰਾ ਗਏ ਸਨ ।

https://www.instagram.com/p/B9i26Nep1ya/

ਸ਼ੁਰੂਆਤ ਦੇ ਕੁਝ ਹਫਤੇ ਉਹਨਾਂ ਨੂੰ ਇਹ ਸਮਝ ਨਹੀਂ ਸੀ ਆ ਰਿਹਾ ਕਿ ਉਹ ਮੇਰੇ ਨਾਲ ਕਿਸ ਤਰ੍ਹਾਂ ਦਾ ਬਿਹੇਵ ਕਰਨ’ । ਪ੍ਰਿਯੰਕਾ ਨੇ ਦੱਸਿਆ ਕਿ ਕਿਸ ਤਰ੍ਹਾਂ ਸਕੂਲ ਦੇ ਮੁੰਡੇ ਉਸ ਦਾ ਪਿੱਛਾ ਕਰਦੇ ਸਨ । ਇਸ ਵਜ੍ਹਾ ਕਰਕੇ ਉਹਨਾਂ ਦੇ ਪਿਤਾ ਨੇ ਪ੍ਰਿਯੰਕਾ ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਸਨ । ਇੱਥੋਂ ਤੱਕ ਕਿ ਉਹਨਾਂ ਨੇ ਪ੍ਰਿਯੰਕਾ ’ਤੇ ਟਾਈਟ ਕੱਪੜੇ ਪਾਉਣ ਤੇ ਵੀ ਪਾਬੰਦੀ ਲਗਾ ਦਿੱਤੀ ਸੀ ।

https://www.instagram.com/p/B9bHRvvpFqd/

ਪ੍ਰਿਯੰਕਾ ਨੇ ਦੱਸਿਆ ਕਿ ਉਹਨਾਂ ਤੇ ਉਹਨਾਂ ਦੇ ਪਿਤਾ ਵਿਚਾਲੇ ਹੰਕਾਰ ਦਾ ਟਕਰਾਅ ਸੀ । ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਬੇਟੀ ਤੇ ਪਿਤਾ ਦੇ ਰਿਸ਼ਤੇ ਤੋਂ ਇਲਾਵਾ ਉਹਨਾਂ ਦਾ ਦੋਸਤੀ ਦਾ ਵੀ ਰਿਸ਼ਤਾ ਸੀ । ਆਪਣੇ ਪਿਤਾ ਦੀਆਂ ਗੱਲਾਂ ਕਰਦੇ ਹੋਏ ਪ੍ਰਿਯੰਕਾ ਨੇ ਕਿਹਾ ਕਿ ‘ਉਹ ਹਮੇਸ਼ਾ ਕਹਿੰਦੇ ਸਨ ਕਿ ਤੂੰ ਚੰਗਾ ਕਰ ਜਾ ਮਾੜਾ ਸਭ ਤੋਂ ਪਹਿਲਾਂ ਮੇਰੇ ਕੋਲ ਆਵੇਂਗੀ ਤੇ ਮੈਨੂੰ ਦੱਸੇਗੀ ਮੈਂ ਸਭ ਠੀਕ ਕਰ ਦੇਵਾਂਗਾ । ਮੈਂ ਤੈਨੂੰ ਬਿਲਕੁਲ ਜੱਜ ਨਹੀਂ ਕਰਾਂਗਾ’ ।

https://www.instagram.com/p/B7uf7Y7JfM9/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network