ਬਾਲੀਵੁੱਡ ਦੇ ਇਹਨਾਂ ਸਿਤਾਰਿਆਂ ਨੂੰ ਹੈ ਪਾਲਤੂ ਜਾਨਵਰਾਂ ਨਾਲ ਖ਼ਾਸ ਲਗਾਅ, ਇੱਕ ਨੇ ਕੁੱਤੇ ਲਈ ਖਰੀਦਿਆ 2 ਲੱਖ ਦਾ ਘਰ  

written by Rupinder Kaler | April 12, 2019

ਬਾਲੀਵੁੱਡ ਵਿੱਚ ਬਹੁਤ ਸਾਰੇ ਸਿਤਾਰੇ ਇਸ ਤਰ੍ਹਾਂ ਦੇ ਹਨ ਜਿਹੜੇ ਕਿ ਪੈੱਟ ਲਵਰ ਹਨ । ਇਹ ਸਿਤਾਰਿਆਂ ਨੇ ਆਪਣੇ ਘਰਾਂ ਵਿੱਚ ਵੱਖ ਵੱਖ ਪਾਲਤੂ ਜਾਨਵਰ ਪਾਲੇ ਹੋਏ ਹਨ ਤੁ ਉਹਨਾਂ ਇਹਨਾਂ ਦਾ ਖਿਆਲ ਆਪਣੇ ਬੱਚਿਆਂ ਵਾਂਗ ਰੱਖਦੇ ਹਨ । ਕੁਝ ਤਾਂ ਇਸ ਤਰ੍ਹਾਂ ਦੇ ਵੀ ਹਨ ਜਿਹੜੇ ਇਹਨਾਂ ਜਾਨਵਰਾਂ ਤੇ ਲੱਖਾਂ ਰੁਪਏ ਖਰਚ ਕਰਦੇ ਹਨ । ਇਹਨਾਂ ਸਿਤਾਰਿਆਂ ਵਿੱਚ ਸਲਮਾਨ ਖ਼ਾਨ, ਆਲੀਆ ਭੱਟ ਤੇ ਦੇਸੀ ਗਰਲ ਵੀ ਸ਼ਾਮਿਲ ਹੈ । ਇਸ ਆਰਟੀਕਲ ਵਿੱਚ ਤੁਹਾਨੂੰ ਇਸ ਤਰ੍ਹਾਂ ਦੇ ਹੀ ਕੁਝ ਸਿਤਾਰਿਆਂ ਨਾਲ ਮਿਲਾਉਂਦੇ ਹਾਂ । ਇਸ ਲਿਸਟ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪ੍ਰਿਯੰਕਾ ਚੋਪੜਾ ਦੀ, ਪ੍ਰਿਯੰਕਾ ਦੇ ਪੱੈਟ ਦਾ ਨਾਂ ਡਾਇਨਾ ਹੈ । ਪ੍ਰਿਯੰਕਾ ਅਕਸਰ ਡਾਇਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੀ ਰਹਿੰਦੀ ਹੈ । ਹਾਲ ਹੀ ਵਿੱਚ ਡਾਇਨਾ ਲਈ ਘਰ ਤੇ ਜੈਕੇਟ ਖਰੀਦਿਆ ਸੀ ਜਿਸ ਦੀ ਕੀਮਤ ਦੋ ਲੱਖ ਕਹੀ ਜਾਂਦੀ ਹੈ ।ਡਾਇਨਾ ਦੀ ਜੈਕੇਟ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਕੀਮਤ 36  ਹਜ਼ਾਰ ਰੁਪਏ ਸੀ । [embed]https://www.instagram.com/p/BtCcE5RH3V9/?utm_source=ig_embed&utm_medium=loading[/embed] ਮਾਧੁਰੀ ਦੀਕਸ਼ਿਤ ਦਾ ਵੀ ਜਾਨਵਰਾਂ ਨਾਲ ਕਾਫੀ ਲਗਾਅ ਹੈ । ਉਹਨਾਂ ਨੇ ਕੁਝ ਦਿਨ ਪਹਿਲਾਂ ਹੀ ਇੱਕ ਕੁੱਤਾ ਗੋਦ ਲਿਆ ਹੈ । ਇਹ ਕੁੱਤਾ ਉਹਨਾਂ ਨੇ ਜਾਨਵਰਾਂ ਲਈ ਕੰਮ ਕਰਨ ਵਾਲੀ ਸੰਸਥਾ ਤੋਂ ਲਿਆ ਹੈ ।ਮਾਧੁਰੀ ਅਕਸਰ ਇਸ ਕੁੱਤੇ ਨਾਲ ਸਮਾਂ ਬਿਤਾਉਂਦੀ ਨਜ਼ਰ ਆਉਂਦੀ ਹੈ ।

Madhuri Dixit Madhuri Dixit
ਆਲੀਆ ਭੱਟ ਨੇ ਆਪਣੇ ਘਰ ਵਿੱਚ ਕਈ ਬਿੱਲੀਆਂ ਰੱਖੀਆਂ ਹਨ ।ਸੋਸ਼ਲ ਮੀਡੀਆ ਤੇ ਉਹ ਅਕਸਰ ਬਿੱਲੀਆਂ ਦੇ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ । ਉਹਨਾਂ ਦਾ ਬਿੱਲੀਆਂ ਦੇ ਨਾਲ ਕਾਫੀ ਲਗਾਅ ਹੈ । ਇਸੇ ਲਈ ਉਹ ਇਹਨਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਮੰਨਦੀ ਹੈ ।
Alia Bhatt Alia Bhatt
ਬਾਲੀਵੁੱਡ ਐਕਟਰ ਰਣਵੀਰ ਹੁੱਡਾ ਨੂੰ ਘੋੜਿਆਂ ਨਾਲ ਕਾਫੀ ਲਗਾਅ ਹੈ । ਉਹਨਾਂ ਨੇ ਆਪਣੇ ਫਾਰਮ ਹਾਊਸ ਤੇ 40 ਤੋਂ ਵੱਧ ਘੋੜੇ ਰੱਖੇ ਹੋਏ ਹਨ । ਇਸ ਤੋਂ ਇਲਾਵਾ ਉਹਨਾਂ ਦਾ ਪੋਲੋ ਕਲੱਬ ਵੀ ਹੈ ।
randeep hooda randeep hooda
ਸਲਮਾਨ ਖ਼ਾਨ ਨੂੰ ਕੁੱਤਿਆਂ ਨਾਲ ਬਹੁਤ ਪਿਆਰ ਹੈ । ਇਸੇ ਲਈ ਉਹ ਆਪਣੇ ਕੁੱਤਿਆਂ ਨੂੰ ਆਪਣੇ ਘਰ ਦੇ ਮੈਂਬਰ ਸਮਝਦੇ ਹਨ । ਕੁਝ ਦਿਨ ਪਹਿਲਾਂ ਹੀ ਸਲਮਾਨ ਦੇ ਇੱਕ ਕੁੱਤੇ ਦੀ ਮੌਤ ਹੋ ਗਈ ਦੀ ਜਿਸ ਦੀ ਜਾਣਕਾਰੀ ਸਲਮਾਨ ਨੇ ਸੋਸ਼ਲ ਮੀਡੀਆ ਤੇ ਦਿੱਤੀ ਸੀ ।
salman khan salman khan

0 Comments
0

You may also like