ਪ੍ਰਿਯੰਕਾ ਚੋਪੜਾ ਦੇ ਪਤੀ ਨਿੱਕ ਜੋਨਸ ਸ਼ੂਟਿੰਗ ਦੌਰਾਨ ਹੋਏ ਹਾਦਸੇ ਦਾ ਸ਼ਿਕਾਰ

written by Shaminder | May 18, 2021 01:12pm

ਬਾਲੀਵੁੱਡ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਲੋਹਾ ਮਨਵਾ ਚੁੱਕੀ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਹਰ ਪਾਸੇ ਚਰਚੇ ਹਨ।ਉਨ੍ਹਾਂ ਦੇ ਪਤੀ ਵੀ ਅਮਰੀਕਾ ‘ਚ ਇੱਕ ਬਿਹਤਰੀਨ ਗਾਇਕ ਹਨ । ਇੱਕ ਰਿਆਲਟੀ ਸ਼ੋਅ ‘ਚ ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਸੱਟ ਲੱਗਣ ਦੀ ਖਬਰ ਸਾਹਮਣੇ ਆਈ ਹੈ । ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ।

priyanka Image From priyanka Chopra's Instagram

ਹੋਰ ਪੜ੍ਹੋ : ਨੇਹਾ ਕੱਕੜ ਨੇ ਮਾਪਿਆਂ ਦੀ ਵੈਡਿੰਗ ਐਨੀਵਸਰੀ ‘ਤੇ ਦਿੱਤੀ ਵਧਾਈ 

priyanka Image From priyanka Chopra's Instagram

ਮੀਡੀਆ ਰਿਪੋਰਟਸ ਮੁਤਾਬਕ ਹਾਦਸਾ ਕਿਵੇਂ ਹੋਇਆ ਇਸ ਦੀ ਵਜ੍ਹਾ ਸਾਹਮਣੇ ਨਹੀਂ ਆ ਸਕੀ । ਉਨ੍ਹਾਂ ਨੂੰ ਤੁਰੰਤ ਐਂਬੂਲੈਂਸ ਦੇ ਜ਼ਰੀਏ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ । ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਨਿੱਕ ਨੂੰ 2018 ‘ਚ ਸੈੱਟ ‘ਤੇ ਸੱਟ ਲੱਗ  ਗਈ ਸੀ ।

priyanka-chopra Image From priyanka Chopra's Instagram

ਦੋਨਾਂ ਨੇ ਇਸ ਹਾਦਸੇ ਨੂੰ ਕਿਸੇ ਦੇ ਨਾਲ ਵੀ ਸ਼ੇਅਰ ਨਹੀਂ ਕੀਤਾ ਹੈ । ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ
ਪ੍ਰਿਯੰਕਾ ਚੋਪੜਾ ਨੇ ਨਿਊਯਾਰਕ ‘ਚ ਇੱਕ ਰੇਸਤਰਾਂ ਖੋਲਿਆ ਹੈ ।

ਕੁਝ ਦਿਨ ਪਹਿਲਾਂ ਦੋਨਾਂ ਨੇ ਭਾਰਤ ‘ਚ ਕੋਰੋਨਾ ਦੀ ਸਥਿਤੀ ਨੂੰ ਵੇਖਦੇ ਹੋਏ ਫੰਡ ਰੇਜ਼ਰ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ।

 

You may also like