ਵਿਆਹ ਤੋਂ ਪਹਿਲਾਂ ਹੀ ਦੁਲਹਨ ਦੀ ਤਰ੍ਹਾਂ ਸੱਜਿਆ ਪ੍ਰਿਯੰਕਾ ਚੋਪੜਾ ਦਾ ਘਰ, ਦੇਖੋ ਤਸਵੀਰਾਂ

Written by  Lajwinder kaur   |  November 26th 2018 05:21 AM  |  Updated: November 26th 2018 05:21 AM

ਵਿਆਹ ਤੋਂ ਪਹਿਲਾਂ ਹੀ ਦੁਲਹਨ ਦੀ ਤਰ੍ਹਾਂ ਸੱਜਿਆ ਪ੍ਰਿਯੰਕਾ ਚੋਪੜਾ ਦਾ ਘਰ, ਦੇਖੋ ਤਸਵੀਰਾਂ

ਜੇ ਗੱਲ ਕਰੀਏ ਵਿਆਹਾਂ ਦੀ ਤਾਂ ਇਹ ਸਾਲ ਬਾਲੀਵੁੱਡ ਲਈ ਵੈਡਿੰਗ ਦਾ ਰਿਹਾ ਹੈ। ਇਹ ਸਾਲ ਦੀ ਵਿਦਾਈ ਤੋਂ ਪਹਿਲਾਂ ਹੀ ਹਾਲੀਵੁੱਡ ਤੇ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅਪਣੇ ਵਿਆਹ ਨੂੰ ਲੈ ਕੇ ਵੀ ਚਰਚਾ ‘ਚ ਨੇ।   ਦੇਸੀ ਗਰਲ ਪ੍ਰਿਯੰਕਾ ਚੋਪੜਾ ਦਾ ਵਿਆਹ ਜੋਧਪੁਰ ‘ਚ ਹੋਵੇਗਾ ਪਰ ਉਹਨਾਂ ਦੇ ਮੁੰਬਈ ਵਾਲੇ ਘਰ ਦੀਆਂ ਤਸਵੀਰਾਂ ਸਾਹਮਣੇ ਆਈਆ ਨੇ , ਜਿਸ ‘ਚ ਪ੍ਰਿਯੰਕਾ ਚੋਪੜਾ ਦਾ ਘਰ ਦੁਲਹਨ ਦੀ ਤਰ੍ਹਾਂ ਸੱਜਿਆ ਨਜ਼ਰ ਆ ਰਿਹਾ ਹੈ।

ਹੋਰ ਪੜ੍ਹੋ: ਵਿਆਹ ਦੇ ਬੰਧਨ ‘ਚ ਬੱਝੇ ਰਣਵੀਰ ਦੀਪਿਕਾ ,ਸੋਸ਼ਲ ਮੀਡੀਆ ਤੇ ਮਿਲ ਰਹੀਆਂ ਵਧਾਈਆਂ ,ਵੇਖੋ ਵੀਡਿਓ

ਬਾਲੀਵੁੱਡ ਸਟਾਰ ਪ੍ਰਿਯੰਕਾ ਚੋਪੜਾ ਤੇ ਅਮਰੀਕੀ ਗਾਇਕ ਨਿਕ ਜੋਨਸ, ਇਹ ਦੋਵੇਂ 2 ਦਸੰਬਰ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਨੇ। ਇਹ ਵਿਆਹ ਪੰਜਾਬੀ/ਹਿੰਦੂ ਰੀਤੀ ਰਿਵਾਜ਼ਾ ਦੇ ਨਾਲ ਹੋਵੇਗਾ ਪਰ ਖਬਰਾਂ ਦੇ ਮੁਤਾਬਿਕ ਠੀਕ ਅਗਲੇ ਦਿਨ ਯਾਨੀਕਿ 3 ਦਸੰਬਰ ਨੂੰ ਪ੍ਰਿਯੰਕਾ ਤੇ ਨਿਕ ਈਸਾਈ ਧਰਮ ਰੀਤੀ ਰਿਵਾਜ਼ਾ ਦੇ ਨਾਲ ਵੈਡਿੰਗ ਕਰਨਗੇ।

priyanka chopra house

ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕੇ ਪ੍ਰਿਯੰਕਾ ਚੋਪੜਾ ਦਾ ਘਰ ਨੂੰ ਪੂਰੀ ਤਰ੍ਹਾਂ ਲਾਇਟਾਂ ਨਾਲ ਸੱਜਾ ਦਿੱਤਾ ਗਿਆ ਤੇ ਘਰ ਦਾ ਦ੍ਰਿਸ਼ ਬਹੁਤ ਹੀ ਮਨਮੋਹਕ ਲੱਗ ਰਿਹਾ ਹੈ।

https://www.instagram.com/p/BqnSEezAbg_/?utm_source=ig_embed

ਜ਼ਿਕਰਯੋਗ ਹੈ ਕਿ ਪ੍ਰਿਯੰਕਾ ਅਤੇ ਨਿੱਕ ਦੇ ਵਿਆਹ ਜੋਧਪੁਰ ਦੇ ਉਂਮੇਦ ਭਵਨ ਪੈਲੇਸ ਵਿੱਚ ਹੋਵੇਗੀ। ਵਿਆਹ ਦੀ ਕਈ ਰਸਮਾਂ ਨਵੰਬਰ ਦੇ ਅਖੀਰਲੇ ਦੋ ਦਿਨਾਂ ਵਿੱਚ ਸ਼ੁਰੂ ਹੋਣਗੀਆਂ। ਹੁਣ ਬਸ ਪ੍ਰਿਯੰਕਾ ਦੇ ਵਿਆਹ 'ਚ ਕੁੱਝ ਦਿਨ ਹੀ ਬਚੇ ਨੇ। ਦੱਸ ਦੇਈਏ ਕਿ ਵਿਆਹ ਦੀਆਂ ਤਿਆਰੀਆਂ ਸ਼ਰੂ ਹੋ ਚੁੱਕੀਆ ਨੇ। ਪ੍ਰਿਯੰਕਾ ਦੇ ਵਿਆਹ ਦੇ ਬਾਰੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਹ ਇਸ ਸਾਲ ਦੀ ਸਭ ਤੋਂ ਖਾਸ ਸ਼ਾਦੀਆਂ ਵਿੱਚੋਂ ਇੱਕ ਹੋਵੇਗੀ।

ਹੋਰ ਪੜ੍ਹੋ: ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੀ ਮੰਮੀ ਦਾ ਪੰਜਾਬੀ ਗੀਤ ਤੇ ਡਾਂਸ ਹੋ ਰਿਹਾ ਵਾਇਰਲ

ਜੇ ਗੱਲ ਕਰੀਏ ਇਸ ਸਾਲ ਦੀ ਤਾਂ ਪਹਿਲਾਂ ਇਸ ਸਾਲ ਅਨੁਸ਼ਕਾ ਸ਼ਰਮਾ, ਸੋਨਮ ਕਪੂਰ ਅਤੇ ਹਾਲ ਹੀ ਵਿੱਚ ਦੀਪਿਕਾ ਪਾਦੁਕੋਣ ਦਾ ਵਿਆਹ ਚਰਚਾ ਵਿੱਚ ਰਿਹਾ। ਪ੍ਰਿਯੰਕਾ ਚੋਪੜਾ ਅੱਜ ਦੇਸ਼ ਦੀ ਸਭ ਤੋਂ ਚਰਚੀਤ ਅਭਿਨੇਤਰੀਆਂ ਵਿੱਚੋਂ ਇੱਕ ਹਨ। ਪ੍ਰਿਯੰਕਾ ਨੇ ਅਪਣੀ ਮਿਹਨਤ ਅਤੇ ਜਨੂਨ ਨਾਲ ਇੰਟਰਨੈਸ਼ਨਲ ਲੇਵਲ ‘ਤੇ ਅਪਣੀ ਪਹਿਚਾਣ ਬਣਾਈ ਹੈ। ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਉਨ੍ਹਾਂ ਦੇ ਨਾਮ ਦੀ ਗੂੰਜ ਹੈ। ਪ੍ਰਿਯੰਕਾ ਚੋਪੜਾ ਨੂੰ ਦੁਲਹਣ ਦੇ ਰੂਪ ‘ਚ ਦੇਖਣਾ ਲਈ ਉਹਨਾਂ ਦੇ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ।

-Ptc Punjabi


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network