ਇੱਕ ਸਾਲ ਦੀ ਹੋਈ ਪ੍ਰਿਯੰਕਾ-ਨਿਕ ਦੀ ਧੀ ਮਾਲਤੀ, ਵੇਖੋ ਮਾਲਤੀ ਦੀਆਂ ਕੁਝ ਪਿਆਰੀਆਂ ਤਸਵੀਰਾਂ

written by Lajwinder kaur | January 15, 2023 01:02pm

Priyanka Chopra and Nick Jonas celebrated their daughter Malti Marie Chopra Jonas' first birthday: ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਨੇ ਪਿਛਲੇ ਸਾਲ ਯਾਨੀ 2022 ਵਿੱਚ ਸਰੋਗੇਸੀ ਰਾਹੀਂ ਆਪਣੀ ਧੀ ਮਾਲਤੀ ਮੈਰੀ ਚੋਪੜਾ ਜੋਨਸ ਦਾ ਆਪਣੇ ਪਰਿਵਾਰ ਵਿੱਚ ਸਵਾਗਤ ਕੀਤਾ ਸੀ। ਮਾਲਤੀ ਅੱਜ ਯਾਨੀ 15 ਜਨਵਰੀ 2023 ਨੂੰ ਆਪਣਾ ਪਹਿਲਾ ਜਨਮਦਿਨ ਮਨਾ ਰਹੀ ਹੈ। ਆਓ ਦੇਖਦੇ ਹਾਂ ਮਾਲਤੀ ਦੇ ਪਹਿਲੇ ਜਨਮਦਿਨ 'ਤੇ ਉਸ ਦੀਆਂ ਕੁਝ ਖੂਬਸੂਰਤ ਤਸਵੀਰਾਂ....

ਹੋਰ ਪੜ੍ਹੋ : ਜੌਰਡਨ ਸੰਧੂ ਵੀ ਮਨਾ ਰਹੇ ਨੇ ਵਿਆਹ ਦੀ ਪਹਿਲੀ ਲੋਹੜੀ, ਬੰਟੀ ਬੈਂਸ ਦੀ ਪਤਨੀ ਨੇ ਕਿਊਟ ਜਿਹਾ ਵੀਡੀਓ ਸਾਂਝਾ ਕਰਕੇ ਦਿੱਤੀ ਵਧਾਈ

Image Source : Instagram

ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਵਿੱਚ ਆਪਣੀ ਅਦਾਕਾਰੀ ਦੇ ਨਾਲ ਵਾਹ ਵਾਹੀ ਖੱਟ ਵਾਲੀ ਪ੍ਰਿਯੰਕਾ ਚੋਪੜਾ ਵਿਆਹ ਤੋਂ ਬਾਅਦ ਪਤੀ ਨਿਕ ਜੋਨਸ ਦੇ ਨਾਲ ਅਮਰੀਕਾ ਵਿੱਚ ਹੀ ਰਹਿ ਰਹੀ ਹੈ। ਵਿਦੇਸ਼ ਵਿੱਚ ਵੀ ਰਹਿੰਦੇ ਹੋਏ ਦੇਸੀ ਗਰਲ ਹਰ ਇੱਕ ਭਾਰਤੀ ਤਿਉਹਾਰ ਨੂੰ ਬਹੁਤ ਹੀ ਗਰਮਜੋਸ਼ੀ ਤੇ ਸ਼ਰਧਾ ਦੇ ਨਾਲ ਮਨਾਉਂਦੀ ਹੈ। ਇਨ੍ਹਾਂ ਮੌਕਿਆਂ ਉੱਤੇ ਪਤੀ ਨਿਕ ਵੀ ਹਮੇਸ਼ਾ ਪ੍ਰਿਯੰਕਾ ਦੇ ਨਾਲ ਹੀ ਨਜ਼ਰ ਆਉਂਦੇ ਹਨ। ਇਹ ਸਟਾਰ ਕਪਲ ਨੇ ਪਿਛਲੇ ਸਾਲ ਸਰੋਗੇਸੀ ਦੇ ਰਾਹੀਂ ਇੱਕ ਧੀ ਦੇ ਮਾਪੇ ਬਣੇ ਸਨ। ਇਸ ਜੋੜੇ ਨੇ ਅਜੇ ਤੱਕ ਸੋਸ਼ਲ ਮੀਡੀਆ 'ਤੇ ਇੱਕ ਵਾਰ ਵੀ ਆਪਣੀ ਬੇਟੀ ਦਾ ਚਿਹਰਾ ਨਹੀਂ ਦਿਖਾਇਆ ਹੈ, ਪਰ ਉਹ ਅਕਸਰ ਹੀ ਆਪਣੀ ਬੱਚੀ ਦੀਆਂ ਝਲਕੀਆਂ ਜ਼ਰੂਰ ਸਾਂਝੀਆਂ ਕਰਦੇ ਰਹਿੰਦੇ ਹਨ।

nick jonas and priyanka Image Source : Instagram

ਪ੍ਰਿਯੰਕਾ ਅਤੇ ਨਿਕ ਨੇ ਆਪਣੀ ਬੇਟੀ ਦਾ ਨਾਂ ਆਪੋ ਆਪਣੀ ਮਾਂ ਦੇ ਨਾਂ 'ਤੇ ਰੱਖਿਆ ਹੈ। ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੀ ਬੇਟੀ ਦਾ ਨਾਮ ਮਾਲਤੀ ਮੈਰੀ ਚੋਪੜਾ ਜੋਨਸ ਹੈ, ਪ੍ਰਿਯੰਕਾ ਦੀ ਮਾਂ 'ਮਧੂਮਾਲਤੀ' ਅਤੇ ਨਿਕ ਦੀ ਮਾਂ 'ਮੈਰੀ' ਦੇ ਨਾਵਾਂ ਨੂੰ ਮਿਲਾ ਕੇ ਰੱਖਿਆ ਹੈ।

ਜਦੋਂ ਵੀ ਇਹ ਜੋੜਾ ਮਾਲਤੀ ਨਾਲ ਤਸਵੀਰਾਂ ਪੋਸਟ ਕਰਦਾ ਹੈ ਤਾਂ ਜਾਂ ਤਾਂ ਉਸ ਦਾ ਚਿਹਰਾ ਦਿਖਾਈ ਨਹੀਂ ਦਿੰਦਾ ਜਾਂ ਫਿਰ ਚਿਹਰਾ ਇਮੋਜੀ ਨਾਲ ਢੱਕਿਆ ਹੁੰਦਾ ਹੈ।

Image Source : Instagram

ਪਿਛਲੇ ਸਾਲ ਦੀ ਪੋਸਟ ਦੇ ਮੁਤਾਬਕ ਪ੍ਰਿਯੰਕਾ ਅਤੇ ਨਿਕ ਦੀ ਪਿਆਰੀ ਦਾ ਜਨਮਦਿਨ 15 ਜਨਵਰੀ ਨੂੰ ਹੋਇਆ ਸੀ, ਪਰ ਨਿਕ ਨੇ ਇਕ ਇੰਟਰਵਿਊ 'ਚ ਕਿਹਾ ਹੈ ਕਿ ਉਨ੍ਹਾਂ ਨੇ ਆਪਣੀ ਬੇਟੀ ਦਾ ਪਹਿਲਾ ਜਨਮਦਿਨ ਸ਼ਾਨਦਾਰ ਤਰੀਕੇ ਨਾਲ ਮਨਾਇਆ। ਉਨ੍ਹਾਂ ਦੇ ਇਸ ਬਿਆਨ ਨੇ ਜਨਮਦਿਨ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਭੰਬਲਭੂਸਾ ਪੈਦਾ ਕਰ ਦਿੱਤਾ ਹੈ।

You may also like