ਆਪਣੇ ਜ਼ਮਾਨੇ ਦੇ ਮਸ਼ਹੂਰ ਅਦਾਕਾਰ ਜਤਿੰਦਰ,ਰਾਕੇਸ਼ ਰੌਸ਼ਨ ਨੇ ਆਪਣੇ ਦੋਸਤ ਦੇ ਜਨਮ ਦਿਨ 'ਤੇ ਗੀਤ ਗਾ ਕੇ ਇੰਝ ਬੰਨਿਆ ਸਮਾਂ

Written by  Shaminder   |  December 23rd 2019 11:50 AM  |  Updated: December 23rd 2019 11:50 AM

ਆਪਣੇ ਜ਼ਮਾਨੇ ਦੇ ਮਸ਼ਹੂਰ ਅਦਾਕਾਰ ਜਤਿੰਦਰ,ਰਾਕੇਸ਼ ਰੌਸ਼ਨ ਨੇ ਆਪਣੇ ਦੋਸਤ ਦੇ ਜਨਮ ਦਿਨ 'ਤੇ ਗੀਤ ਗਾ ਕੇ ਇੰਝ ਬੰਨਿਆ ਸਮਾਂ

ਬਾਲੀਵੁੱਡ ਦੇ ਮਸ਼ਹੂਰ ਪ੍ਰੋਡਿਊਸਰ ਆਨੰਦ ਪੰਡਤ ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ । ਇਸ ਮੌਕੇ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਆਪੋ ਆਪਣੇ ਅੰਦਾਜ਼ 'ਚ ਆਨੰਦ ਪੰਡਤ ਨੁੰ ਜਨਮ ਦਿਨ ਦੀ ਵਧਾਈ ਦਿੱਤੀ ।ਪਰ ਅਪਣੇ ਜ਼ਮਾਨੇ 'ਚ ਮਸ਼ਹੂਰ ਅਦਾਕਾਰ ਰਹੇ ਰਾਕੇਸ਼ ਰੌਸ਼ਨ,ਜਤਿੰਦਰ ਅਤੇ ਹੋਰ ਕਈ ਬਾਲੀਵੁੱਡ ਅਦਾਕਾਰਾਂ ਨੇ ਉਨ੍ਹਾਂ ਨੂੰ ਗਾ ਕੇ ਵਧਾਈ ਦਿੱਤੀ ।

ਹੋਰ ਵੇਖੋ:ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਖੋਹਿਆ ਫੋਟੋਗ੍ਰਾਫਰ ਦਾ ਫੋਨ, ਅੱਗੇ ਕੀ ਹੋਇਆ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

https://www.instagram.com/p/B6WLNb4A9dn/

ਜਤਿੰਦਰ ਅਤੇ ਰਾਕੇਸ਼ ਰੌਸ਼ਨ ਨੇ 'ਤੁਮ ਸੇ ਬੜ ਕਰ ਨਾ ਦੁਨੀਆ ਮੇਂ ਨਾ ਦੇਖਾ ਕੋਈ ਔਰ' ਗਾ ਕੇ ਸਭ ਦਾ ਦਿਲ ਜਿੱਤ ਲਿਆ । ਇਸ ਮੌਕੇ ਆਨੰਦ ਪੰਡਤ ਦੇ ਜਨਮ ਦਿਨ 'ਤੇ ਹੋਰ ਵੀ ਕਈ ਹਸਤੀਆਂ ਮੌਜੂਦ ਰਹੀਆਂ ।

https://www.instagram.com/p/B6YILciJ0cM/

ਦੱਸ ਦਈਏ ਕਿ ਇਸ ਤੋਂ ਪਹਿਲਾਂ ਆਨੰਦ ਪੰਡਤ ਨੇ ਸਕੂਲੀ ਬੱਚਿਆਂ ਦੇ ਨਾਲ ਕੇਕ ਕੱਟ ਕੇ ਆਪਣਾ ਜਨਮ ਦਿਨ ਮਨਾਇਆ ਸੀ ।

https://www.instagram.com/p/B6UjvB7p6cS/

ਜਿਸ ਦੀ ਉਨ੍ਹਾਂ ਨੇ ਇੱਕ ਤਸਵੀਰ ਵੀ ਸਾਂਝੀ ਕੀਤੀ ਸੀ । ਆਨੰਦ ਪੰਡਤ ਆਪਣੀ ਦਰਿਆ ਦਿਲੀ ਕਰਕੇ ਜਾਣੇ ਜਾਂਦੇ ਹਨ ਅਤੇ ਅਕਸਰ ਲੋਕਾਂ ਦੀ ਮਦਦ ਕਰਦੇ ਰਹਿੰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network