Advertisment

ਪੰਜਾਬਣ ਕੁੜੀ ਨੇ ਵਧਾਇਆ ਪੰਜਾਬੀਆਂ ਦਾ ਮਾਣ ਆਸਟ੍ਰੇਲੀਆ ‘ਚ ਗੱਡੇ ਕਾਮਯਾਬੀ ਦੇ ਝੰਡੇ

author-image
By Lajwinder kaur
New Update
ਪੰਜਾਬਣ ਕੁੜੀ ਨੇ ਵਧਾਇਆ ਪੰਜਾਬੀਆਂ ਦਾ ਮਾਣ ਆਸਟ੍ਰੇਲੀਆ ‘ਚ ਗੱਡੇ ਕਾਮਯਾਬੀ ਦੇ ਝੰਡੇ
Advertisment
ਪੰਜਾਬੀ ਕੁੜੀ ਨੇ ਆਸਟ੍ਰੇਲੀਆ ‘ਚ ਬਾਡੀ ਬਿਲਡਿੰਗ ਮੁਕਾਬਲੇ ‘ਚ ਪਾਈ ਸਭ ਨੂੰ ਮਾਤ। ਜੀ ਹਾਂ ਆਸਟ੍ਰੇਲੀਆ ਦਾ PCA national ਨਾਂਅ ਦੇ ਬਾਡੀ ਬਿਲਡਿੰਗ ਮੁਕਾਬਲੇ ‘ਚ ਅਮਨਪ੍ਰੀਤ ਕੌਰ ਨਾਂ ਦੀ ਪੰਜਾਬੀ ਮੁਟਿਆਰ ਨੇ ਆਪਣੀ ਮਿਹਨਤ ਸਦਕਾ ਇਸ ਖਿਤਾਬ ਨੂੰ ਆਪਣੇ ਨਾਂ ਕਰ ਲਿਆ ਹੈ।  Amanpreet Kaur Winner PCA national ( novice and toned) Amanpreet Kaur ਹੋਰ ਵੇਖੋ:ਤਰਸੇਮ ਜੱਸੜ ਤੇ ਵਾਮਿਕਾ ਗੱਬੀ ਦੀ ਫ਼ਿਲਮ "ਗਲਵਕੜੀ" ਦੀ ਸ਼ੂਟਿੰਗ ਲੰਡਨ ‘ਚ ਹੋਈ ਸ਼ੁਰੂ ਇਸ ਮੁਕਾਬਲੇ ‘ਚ ਉਨ੍ਹਾਂ ਨੇ ਵਿਦੇਸ਼ੀ ਮੁਟਿਆਰਾਂ ਨੂੰ ਪਛਾੜਦੇ ਹੋਏ ਆਪਣੀ ਜਿੱਤ ਦਾ ਝੰਡਾ ਗੱਡਿਆ ਹੈ। ਇਹ ਪੰਜਾਬੀਅਤ ਤੇ ਪੰਜਾਬੀ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਇਸ ਮੁਕਾਬਲੇ ‘ਚ ਦੋ ਅਵਾਰਡਸ novice ਤੇ toned ਆਪਣੇ ਨਾਂਅ ਕਰਨ ‘ਚ ਕਾਮਯਾਬ ਰਹੇ ਹਨ। ਆਸਟ੍ਰੇਲੀਆ ਦੇ ਇਸ ਬਾਡੀ ਬਿਲਡਿੰਗ ਮੁਕਾਬਲੇ ਲਈ ਉਨ੍ਹਾਂ ਨੂੰ ਪੰਜਾਬੀਆਂ ਦਾ ਨਾਂ ਰੌਸ਼ਨ ਕਰਨ ਵਾਲੇ ਕਮਲਦੀਪ ਕਾਹਮਾ ਨੇ ਤਿਆਰੀ ਕਰਵਾਈ ਸੀ। publive-image ਕਮਲਦੀਪ ਕਾਹਮਾ ਨੇ ਸਾਲ 2018 ‘ਚ ਵਰਲਡ ਬਾਡੀ ਬਿਲਡਿੰਗ ਮੁਕਾਬਲਾ ਜਿੱਤ ਕਿ ਪੰਜਾਬੀ ਦਾ ਨਾਂ ਪੂਰੀ ਦੁਨੀਆ ‘ਚ ਰੌਸ਼ਨ ਕੀਤਾ ਸੀ। ਜਿਸਦੇ ਚੱਲਦੇ ਉਹ ਪੰਜਾਬੀ ਭਾਈਚਾਰੇ ਤੇ ਆਸਟਰੇਲੀਆਈ ਲੋਕਾਂ ਲਈ ਪ੍ਰੇਰਣਾ ਸਰੋਤ ਬਣੇ ਹੋਏ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment