ਖ਼ਾਨ ਭੈਣੀ ਦਾ ਨਵਾਂ ਗੀਤ ‘ਪਰਾਊਡ ਟੂ ਬੀ ਦੇਸੀ’ ਹੋਇਆ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

Written by  Rupinder Kaler   |  September 01st 2020 07:00 PM  |  Updated: September 01st 2020 07:00 PM

ਖ਼ਾਨ ਭੈਣੀ ਦਾ ਨਵਾਂ ਗੀਤ ‘ਪਰਾਊਡ ਟੂ ਬੀ ਦੇਸੀ’ ਹੋਇਆ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

ਖ਼ਾਨ ਭੈਣੀ ਦਾ ਨਵਾਂ ਗੀਤ ‘ਪਰਾਊਡ ਟੂ ਬੀ ਦੇਸੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਉਨ੍ਹਾਂ ਨੇ ਪਿੰਡਾਂ ਵਾਲੇ ਦੇਸੀ ਲੋਕਾਂ ਦੀ ਗੱਲ ਕੀਤੀ ਹੈ ।ਜਿਨ੍ਹਾਂ ਨੂੰ ਅਕਸਰ ਦੇਸੀ ਕਹਿ ਕੇ ਨਕਾਰਿਆ ਜਾਂਦਾ ਹੈ ਅਤੇ ਸ਼ਹਿਰੀ ਤਬਕਾ ਹਮੇਸ਼ਾ ਹੀ ਹੀਣ ਭਾਵਨਾ ਨਾਲ ਵੇਖਦਾ ਹੇ । ਪਰ ਅਸਲ ‘ਚ ਇਹ ਪਿੰਡਾਂ ਵਾਲਿਆਂ ਦੀ ਬਦੌਲਤ ਹੀ ਸ਼ਹਿਰੀਆਂ ਨੂੰ ਖਾਣ-ਪੀਣ ਦੀ ਸਹੂਲਤ ਮਿਲਦੀ ਹੈ ।

ਪਰ ਇਹ ਦੇਸੀ ਕਿਸੇ ਤੋਂ ਵੀ ਘੱਟ ਨਹੀਂ ਹਨ । ਨਾਂ ਤੇ ਪੈਸੇ ਪੱਖੋਂ ਅਤੇ ਨਾਂ ਹੀ ਗੱਡੀਆਂ ਜਾਂ ਹੋਰ ਕਿਸੇ ਸ਼ੈਅ ਪੱਖੋਂ। ਗੀਤ ਦੇ ਬੋਲ ਖੁਦ ਖ਼ਾਨ ਭੈਣੀ ਨੇ ਲਿਖੇ ਹਨ  ।

https://www.instagram.com/p/CEebJpZpUWG/

ਵੀਡੀਓ ਬੀ ਟੂਗੇਦਰ ਵੱਲੋਂ ਤਿਆਰ ਕੀਤਾ ਗਿਆ ਹੈ ।ਫੀਮੇਲ ਮਾਡਲ ਦੇ ਤੌਰ ‘ਤੇ ਸਾਰਾ ਖੱਤਰੀ ਨਜ਼ਰ ਆ ਰਹੇ ਨੇ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ । ਇਸ ਨਵੇਂ ਗੀਤ ਨੁੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network