Advertisment

ਕਿਸ ਤਰ੍ਹਾਂ ਪੰਜਾਬ ਦੇ ਲੋਕ ਗਾਇਕ ਢੋਹ ਰਹੇ ਹਨ ਗੁੰਮਨਾਮੀ ਦਾ ਹਨੇਰਾ, ਜਾਨਣ ਲਈ ਦੇਖੋ "ਸੰਦਲੀ ਬੂਹਾ" ਸਿਰਫ ਪੀਟੀਸੀ ਬਾਕਸ ਆਫਿਸ 'ਤੇ 

author-image
By Rupinder Kaler
New Update
ਕਿਸ ਤਰ੍ਹਾਂ ਪੰਜਾਬ ਦੇ ਲੋਕ ਗਾਇਕ ਢੋਹ ਰਹੇ ਹਨ ਗੁੰਮਨਾਮੀ ਦਾ ਹਨੇਰਾ, ਜਾਨਣ ਲਈ ਦੇਖੋ "ਸੰਦਲੀ ਬੂਹਾ" ਸਿਰਫ ਪੀਟੀਸੀ ਬਾਕਸ ਆਫਿਸ 'ਤੇ 
Advertisment
ਪੀਟੀਸੀ ਬਾਕਸ ਆਫਿਸ ਤੇ ਹਰ ਵਾਰ ਦਿਲ ਨੂੰ ਛੂਹ ਲੈਣ ਵਾਲੀਆਂ ਕਹਾਣੀ ਨੂੰ ਬਿਆਨ ਕਰਨ ਵਾਲੀਆਂ ਫ਼ਿਲਮਾਂ ਦਿਖਾਈਆ ਜਾਂਦੀਆਂ ਹਨ । ਇਸ ਵਾਰ ਇਸੇ ਤਰ੍ਹਾਂ ਦੀ ਕਹਾਣੀ ਨੂੰ ਬਿਆਨ ਕਰਨ ਵਾਲੀ ਫ਼ਿਲਮ "ਸੰਦਲੀ ਬੂਹਾ" ਦਿਖਾਈ ਜਾ ਰਹੀ ਹੈ । ਇਸ ਫ਼ਿਲਮ ਵਿੱਚ ਉਹਨਾਂ ਲੋਕ ਗਾਇਕਾਂ ਦੀ ਕਹਾਣੀ ਨੂੰ ਦਿਖਾਇਆ ਜਾਵੇਗਾ, ਜਿਹੜੇ ਇੱਕ ਸਮੇਂ ਵਿੱਚ ਆਪਣੀ ਲੋਕ ਗਾਇਕੀ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਿਆ ਕਰਦੇ ਸਨ । Sandli Booha Sandli Booha ਪਰ ਅੱਜ ਇਹ ਲੋਕ ਗਾਇਕ, ਪੱਛਮੀ ਸੱਭਿਅਤਾ ਦੇ ਵੱਧ ਰਹੇ ਪ੍ਰਭਾਵ ਕਰਕੇ ਗੁੰਮਨਾਮੀ ਦਾ ਹਨੇਰਾ ਢੋਹ ਰਹੇ ਹਨ । ਇਹ ਲੋਕ ਗਾਇਕ ਗਾਇਕੀ ਨੂੰ ਛੱਡ ਕੇ ਕਿਸੇ ਹੋਰ ਕਿੱਤੇ ਨੂੰ ਅਪਣਾ ਰਹੇ ਹਨ । ਇਸ ਸਭ ਦੇ ਬਾਵਜੂਦ ਅੱਜ ਦੇ ਇਸ ਦੌਰ ਵਿੱਚ ਕੁਝ ਲੋਕ ਅਜਿਹੇ ਵੀ ਹਨ, ਜਿਹੜੇ ਆਪਣੇ ਵਿਰਸੇ ਤੇ ਲੋਕ ਕਲਾਵਾਂ ਨੂੰ ਸਾਂਭਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ । Sandli Booha Sandli Booha ਇਸ ਤਰ੍ਹਾਂ ਦੀ ਕਹਾਣੀ ਨੂੰ ਬਿਆਨ ਕਰੇਗੀ ਫ਼ਿਲਮ "ਸੰਦਲੀ ਬੂਹਾ" । ਕਿਸ ਤਰ੍ਹਾਂ ਗੁਮਨਾਮੀ ਦਾ ਹਨੇਰਾ ਢੋਹ ਰਹੇ ਹਨ ਪੰਜਾਬ ਦੇ ਲੋਕ ਗਾਇਕ, ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਪੰਜਾਬ ਦੇ ਲੋਕ ਕਲਾਕਾਰ। ਇਹ ਸਭ ਜਾਣਨ ਲਈ ਦੇਖਣਾ ਨਾ ਭੁੱਲਣਾ ਪੀਸੀਸੀ ਬਾਕਸ ਆਫਿਸ ਸਮਾਂ ਰਾਤ 7.45 ਵਜੇ, ਦਿਨ ਸ਼ੁਕਰਵਾਰ ਤਰੀਕ 8 ਮਾਰਚ ਸਿਰਫ ਪੀਟੀਸੀ ਪੰਜਾਬੀ 'ਤੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment